ਸ਼ਹੀਦ ਭਾਈ ਗੁਰਜੰਟ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਪੰਥਕ ਆਗੂਆਂ ਆਖਿਆ ‘‘ ਖਾੜਕੂ ਸਿੰਘਾਂ ਦੀਆਂ ਕੁਰਬਾਨੀਆਂ ਕਾਰਨ ਹੀ ਪੰਜਾਬ ਦੀ ਕਿਸਾਨੀ ਦਾ ਬਚਾਅ ਹੋ ਸਕਿਆ’’

ਬਾਘਾਪੁਰਾਣਾ,30 ਜੁਲਾਈ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਵਿੱਢੇ ਧਰਮਯੁਧ ਮੋਰਚੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਅਤੇ ਹੋਰ ਸਾਥੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਸ਼ਹੀਦ ਭਾਈ ਗੁਰਜੰਟ ਸਿੰਘ ਦੇ ਜੱਦੀ ਗ੍ਰਹਿ ਵਿਖੇ ਮਨਾਇਆ ਗਿਆ । ਇਸ ਮੌਕੇ ਗੁਰੂ ਸਾਹਿਬ ਪ੍ਰਕਾਸ਼ ਕੀਤੇ ਗਏ ਅਤੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਕੀਰਤਨ ਕੀਤਾ। ਭਾਈ ਦਵਿੰਦਰ ਸਿੰਘ ਹਰੀਏਵਾਲ ਦੇ ਜੱਥੇ, ਸਿੱਖ ਫੁਲਵਾੜੀ ਜੱਥਾ ਡਾਲਾ ਦੀਆਂ ਬੱਚੀਆਂ ਅਤੇ ਹੋਰਨਾਂ ਜੱਥਿਆ ਨੇ ਸ਼ਹੀਦ ਭਾਈ ਗੁਰਜੰਟ ਸਿੰਘ ਦੇ ਜੀਵਨ ਬਾਰੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਜੱਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ’ਜੇਕਰ ਤੁਸੀ ਅਨੰਦਪੁਰ ਸਾਹਿਬ ਦਾ ਮਤਾ ਲੈਣਾ ਤਾਂ ਪਹਿਲਾ ਅਨੰਦਪੁਰ ਸਾਹਿਬ ਆਪ ਆਓ ਭਾਵ ਕਿ ਖੰਡੇ-ਬਾਟੇ ਦੀ ਪਾਉਲ ਲਉ ਤੇ ਗੁਰੂ ਵਾਲੇ ਬਣੋ’ ਇਸ ਲਈ ਅਸੀ ਜੇਕਰ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਦੇਣੀ ਹੈ ਤਾਂ ਬਾਣੀ-ਬਾਣੇ ਨਾਲ ਜੁੜ ਕੇ ਨਿਤਨੇਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸ਼ਹੀਦ ਹੋਏ ਸਿੰਘਾਂ ਦੇ ਸੁਪਨਾ ਸਕਾਰ ਕਰ ਸਕਾਂਗੇ। ਜਿਨਾਂ ਚਿਰ ਧਰਤੀ ’ਤੇ ਚੰਦ ਸੂਰਜ ਤਾਰੇ ਰਹਿਣਗੇ ਉਨਾਂ ਚਿਰ ਸ਼ਹੀਦ ਭਾਈ ਗੁਰਜੰਟ ਸਿੰਘ ਵਰਗੇ ਯੋਧਿਆਂ ਦੀ ਯਾਦ ਤਾਜਾ ਰਹੇਗੀ। ਉਨਾਂ ਸਮੱੁਚੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਏਕਤਾ ’ਚ ਹੀ ਬਲ ਹੈ ਜੇਕਰ ਆਪਾਂ ਕੁਝ ਪਾਉਣਾ ਹੈ ਏਕਤ ਹੋਣੀ ਜਰੂਰੀ ਹੈ।ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ ਦਲ ਖਾਲਸਾ,ਪ੍ਰੋ: ਮਹਿੰਦਰਪਾਲ ਸਿੰਘ ਸੀਨੀਅਰ ਆਗੂ ਸ਼੍ਰੋਮਣੀ ਅਕਾਲ ਦਲ ਅੰਮਿ੍ਰਤਸਰ,ਸਰਬਜੀਤ ਸਿੰਘ ਘੁੰਮਾਣ ਦਲ ਖਾਲਸਾ,ਗਗਨਦੀਪ ਸਿੰਘ ਭੁੱਲਰ ਹੁਰਾਂ ਨੇ ਕਿਹਾ ਕਿ ਖਾਲਸਤਾਨ ਦੀ ਪ੍ਰਾਪਤੀ ਕਰਨ ਲਈ ਹੁਣ ਤੱਕ ਹਜਾਰਾਂ ਨੋਜਵਾਨਾਂ ਨੇ ਕੁਰਬਾਨੀਆਂ ਕੀਤੀਆਂ 1947 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਨੰੁੂ ਲੁੱਟ ਕੇ ਆਰਥਿਕਤਾ ਤਬਾਹ ਕਰਨ ਦੀ ਕੋਸਿਸ਼ ਕੀਤੀ ਗਈ ਜੇਕਰ ਸ਼ਹੀਦ ਭਾਈ ਗੁਰਜੰਟ ਸਿੰਘ ਅਤੇ ਹੋਰ ਖਾੜਕੂ ਸਿੰੰਘ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾ ਸੋਧਦੇ ਤਾਂ ਐਸਵਾਈਐਲ ਨਹਿਰ ਜਿਸ ਦਾ ਪਾਣੀ ਹਰਿਆਣੇ ਨੂੰ ਜਾਣਾ ਸੀ ਉਹ ਬਣ ਜਾਣੀ ਸੀ। ਇਹ ਖਾੜਕੂ ਸਿੰਘਾਂ ਦੀਆਂ ਕੁਰਬਾਨੀਆਂ ਕਾਰਨ ਹੀ ਪੰਜਾਬ ਦੀ ਕਿਸਾਨੀ ਦਾ ਬਚਾਅ ਹੋ ਸਕਿਆ। ਉਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਇਸਦਾ ਜੋਰ ਸਿੱਖ ਕੌਮ ਨੂੰ ਖਤਮ ਕਰਨ ’ਤੇ ਹੀ ਲੱਗਿਆ ਹੋਇਆ ਹੈ ਜਿਸ ਤੋਂ ਸੁਚੇਤ ਹੋ ਕਿ ਖਾਲਸਤਾਨ ਦੀ ਗੱਲ ਕਰਨ ਵਾਲੇ ਭਾਈ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਉ ਤਾਂ ਹੀ ਸਿੱਖਾਂ ਨੂੰ ਆਪਣਾ ਵੱਖਰਾ ਕੌਮੀ ਘਰ ਖਾਲਸਤਾਨ ਮਿਲ ਸਕੇ। ਪੰਜਾਬੀ ਮਾਂ ਬੋਲੀ ਦੇ ਪ੍ਰਧਾਨ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਸਿੱਖ ਕੌਮ ’ਤੇ ਹਰ ਪਾਸਿਉਂ ਸਾਜਿਸ ਤਹਿਤ ਹਮਲੇ ਹੋ ਰਹੇ ਹਨ ਇਸੇ ਕਰਕੇ ਹੀ ਸਾਜਿਸ਼ ਤਹਿਤ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ  ਜਾ ਰਹੀ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ’ਚ ਨਕਾਮ ਰਹੀਆਂ ਹਨ।ਉਨਾਂ ਸਿੱਖ ਕੌਮ ਦੀਆਂ ਸਮੁੱਚੀਆਂ ਸਿਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਚਾਹੇ ਉਨਾਂ ਦੇ ਵਚਾਰਕ ਮਤਭੇਦ ਹੋਣ ਪਰ ਬੇਅਦਬੀ ਮਾਮਲੇ ’ਚ ਇੱਕਜੁਟ ਹੋ ਕੇ ਗੁਰੂੁ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ ਜਾ ਸਕਣ। ਗੁਰੂ ਕਾ ਲੰਗਰ ਅਤੁਟ ਵਰਤਿਆਂ। ਇਸ ਸਮੇਂ ਸ਼ਹੀਦ ਭਾਈ ਗੁਰਜੰਟ ਸਿੰਘ ਦੀ ਮਾਤਾ ਅਤੇ ਸ਼ਹੀਦ ਪਰਿਵਾਰਾਂ ਨੂੰ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਪ੍ਰਮੁੱਖ ਆਗੂਆਂ ਵੱਲੋਂ ਸਨਮਾਨਤ ਕੀਤਾ ਗਿਆ। ਅੱਤ ਦੀ ਗਰਮੀ ਦੇ ਬਾਵਯੂਦ ਸ਼ਹੀਦੀ ਸਮਾਗਮ ’ਚ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਦਾ ਭਾਈ ਬਲਵੰਤ ਸਿੰਘ ਬੁੱਧ ਸਿੰਘ ਵਾਲਾ ਅਤੇ ਸਮਸ਼ੇਰ ਸਿੰਘ ਡਾਗੀਆਂ ਨੇ ਧੰਨਵਾਦ ਕੀਤਾ। ਸ਼ਹੀਦੀ ਸਮਾਗਮ ਵਿੱਚ ਦੋ ਨਿੱਕੇ ਭਜੰਗੀ  ਜਿਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੀਆਂ ਸੁੰਦਰ ਟੀ ਸਰਟਾਂ ਪਾਈਆਂ ਹੋਈਆਂ ਸਨ ਜੋ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ’ਤੇ ਭਾਈ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋ:ਅ:ਦਲ (ਮਾਨ ਦਲ),ਭਾਈ ਜਸਕਰਣ ਸਿੰਘ ਕਾਹਨ ਸਿੰਘ ਵਾਲਾ ਸੀਨੀਅਰ ਆਗੂ ਸ਼੍ਰੋ:ਅ:ਦ (ਮਾਨ ਦਲ),ਬਾਬਾ ਰੇਸ਼ਮ ਸਿੰਘ ਖੁਖਰਾਣਾ,ਭਾਈ ਪ੍ਰਤਾਪ ਸਿੰਘ ਧਰਮੀ ਫੋਜੀ ਅੰਮਿ੍ਰਤਸਰ,ਭਾਈ ਧਰਮਿੰਦਰ ਸਿੰਘ ਅੰਮਿ੍ਰਤਸਰ,ਬਾਬਾ ਸਤਾਨਮ ਸਿੰਘ ਰਾਜਿਆਣਾ,ਭਾਈ ਰੂਪ ਸਿੰਘ,ਭਾਈ ਮਨਜੀਤ ਸਿੰਘ ਮੱਲਾਂ,ਭਾਈ ਬਲਰਾਜ ਸਿੰਘ ਖਾਲਸਾ ਸ਼ਹਿਰੀ ਪ੍ਰਧਾਨ ਮੋਗਾ,ਭਾਈ ਹਰਪਾਲ ਸਿੰਘ ਕੁੱਸਾ ਜਿਲਾ ਪ੍ਰਧਾਨ ਮੋਗਾ ਮਾਨ ਦਲ,ਬਲਰਾਜ ਸਿੰਘ ਬਾਦਲ ਜੈਮਲਵਾਲਾ,ਭਾਈ ਮਨਜਿੰਦਰ ਸਿੰਘ,ਭਾਈ ਕਿੰਦਰ ਸਿੰਘ,ਭਾਈ ਅਮਰਜੀਤ ਸਿੰਘ ਤਖਾਣਬੱਧ,ਭਾਈ ਮਨਜਿੰਦਰ ਸਿੰਘ ਵਾਜਾ ਪੰਥਕ ਲੇਖਕ,ਭਾਈ ਅਮਰਜੀਤ ਸਿੰਘ ਮਰਿਯਾਦਾ ਦਮਦਮੀ ਟਕਸਾਲ,ਸੂਬਾ ਸਿੰਘ ਨੰਬਰਦਾਰ,ਭਾਈ ਜਗਜੀਤ ਸਿੰਘ ਖੋਸਾ ਦਲ ਖਾਲਸਾ,ਬੀਬੀ ਚਰਨਜੀਤ ਕੌਰ ਖੁਖਰਾਣਾ,ਬੀਬੀ ਵੀਰਪਾਲ ਕੌਰ,ਬੀਬੀ ਸੁਰਿੰਦਰ ਕੌਰ,ਬਾਬਾ ਹਰਦੀਪ ਸਿੰਘ ਮਹਿਰਾਜ,ਇੰਦਰਜੀਤ ਸਿੰਘ,ਭਾਈ ਦਲੇਰ ਸਿੰਘ ਡੋਡ,ਬੀਬੀ ਕਮਲਜੀਤ ਕੌਰ ਧਰਮਪਤਨੀ ਭਾਈ ਦਿਆ ਸਿੰਘ ਲਾਹੋਰੀਆਂ ਨਜਰਬੰਦ ਤਿਹਾੜ ਜੇਲ,ਮਾਤਾ ਰਣਜੀਤ ਕੌਰ ਸਮਾਲਸਰ,ਭਾਈ ਹਰਪਾਲ ਸਿੰਘ ਰੋਡੇ,ਭਾਈ ਬਲਰਾਜ ਸਿੰਘ ਮੁਕਤਸਰ,ਭਾਈ ਗਿਆਨ ਸਿੰਘ ਘੁੱਦਾ,ਭਾਈ ਦਾਰਾ ਸਿੰਘ,ਭਾਈ ਰਾਜਿੰਦਰ ਸਿੰਘ ਖਾਲਸਾ,ਸ਼ਹੀਦ ਬਾਬਾ ਠਾਣਾ ਸਿੰਘ ਆਲਮਵਾਲਾ ਦੇ ਭਰਾਤਾ,ਭਾਈ ਬਲਦੇਵ ਸਿੰਘ ਕਾਲੇਕੇ,ਭਾਈ ਬਲਜਿੰਦਰ ਸਿੰਘ ਖਾਲਸਾ ਆਦਿ ਸਿੱਖ ਸੰਗਤਾਂ ਹਾਜਰ ਸਨ।
ਫੋਟੋ:30 ਜੁਲਾਈ ਰਾਜਿੰਦਰ ਸਿੰਘ ਕੋਟਲਾ -ਏਬੀਸੀ