ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਗਟ ਸਿੰਘ ਭੋਡੀਪੁਰਾ ਵੱਲੋਂ ਬਰਗਾੜੀ ਇਨਸਾਫ ਮੋਰਚੇ ਦੀ ਲਗਾਤਾਰ ਹਮਾੲਿਤ

ਬਰਗਾੜੀ.30, ਜੁਲਾੲੀ (ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪਿਛਲੇ ਸਮੇ ਦੌਰਾਨ ਹੋੲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਚ ਸ਼ਹੀਦ ਹੋੲੇ ਸਿੰਘਾ ਦੇ ਦੋਸੀਅਾ ਨੂੰ ਸਜਾਵਾਂ, ਤੇ ਜੇਲਾਂ ਚ ਨਜਰ ਬੰਦ ਬੰਦੀ ਸਿੰਘਾ ਦੀ ਰਿਹਾੲੀ ਲੲੀ ਬਰਗਾੜੀ ਵਿਖੇ ਲੱਗਿਅਾ ਇਨਸਾਫ ਮੋਰਚੇ ਵਿੱਚ ਦਸਤਾਰ ਫੈਡਰੇਸ਼ਨ ਵੱਲੋਂ ਜਿੱਥੇ ਜੱਥਿਆਂ ਰਾਹੀ ਲਗਾਤਾਰ  ਸਮੂਲੀਅਤ  ਕੀਤੀ ਜਾ ਚੁੱਕੀ ਹੈ ੳੁਥੇ ਅੱਜ ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਗਟ ਸਿੰਘ ਭੋਡੀਪੁਰਾ ਅਤੇ ਭਾਈ ਦਰਬਾਰਾ ਸਿੰਘ ਪ੍ਰਧਾਨ ਗੁ:ਭਾਈਆਣਾ ਭਗਤਾ ਭਾਈ ਦੀ ਅਗਵਾਈ ਵਿੱਚ ਜਥੇਦਾਰ ਸਾਹਿਬਾਨਾਂ ਅਤੇ ਦੋ ਮਹੀਨਿਆਂ ਤੋਂ ਲੰਗਰਾਂ, ਛਬੀਲਾਂ ਅਤੇ ਸੰਗਤਾਂ ਦੀ ਸੇਵਾ ਕਰ ਰਹੇ ਸੇਵਾਦਾਰਾ ,ਪਹਿਰੇਦਾਰਾ ਲਈ ਨਵੇ  ਬਸਤਰਾਂ ਦੀ ਸੇਵਾ ਕੀਤੀ ਗਈ।ੲਿਸ ਸਮੇ ਬੋਲਦਿਅਾ ਪ੍ਰਗਟ ਸਿੰਘ ਭੋਡੀਪੁਰਾ ਨੇ ਕਿਹਾ ਕਿ ਮੋਰਚਾ ਕਿਸੇ ਇਕ ਧਿਰ ਦਾ ਨਹੀ ਇੱਥੇ ਗੁਰੂ ਪੰਥ ,ਗ੍ਰੰਥ  ਨੂੰ ਸਮਰਪਿਤ ਹਰ ਵਿਅਕਤੀ  ,ਜਥੇਬੰਦੀ ਆਪਣੀ ਗੁਰੂ ਨਾਲ ਪ੍ਰੀਤ  ਦਾ ਸਬੂਤ ਦੇਵੇ।ਸਰਕਾਰ ਵੀ ਕੌਮ ਦੀਆਂ ਭਾਵਨਾਵਾਂ  ਦੀ ਤਰਜਮਾਨੀ ਕਰੇ।ਦਸਤਾਰ ਫੈਡਰੇਸ਼ਨ ਬਰਗਾੜੀ ਇਨਸਾਫ ਮੋਰਚਾ ਦਾ ਅੱਗੇ ਤੋ ਵੀ ਲਗਾਤਾਰ ਡਟ ਕਿ ਸਾਥ ਦਿੰਦੀ ਰਹੇਗੀ।ੲਿਸ ਸਮੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ  ਦਾਦੂਵਾਲ ਜੀ ਵੱਲੋ ਫੈਡਰੇਸ਼ਨ ਆਗੂਆਂ ਦੇ ਇਸ ਉੱਦਮ ਦੀ ਭਰਪੂਰ ਸਲਾਘਾ ਕੀਤੀ।ਇਸ ਮੌਕੇ ਭਾਈ ਦਰਬਾਰਾ ਸਿੰਘ ਪ੍ਰਧਾਨ ਭਗਤਾ ਭਾਈ,ਜਥੇਦਾਰ ਸਵਰਨ ਸਿੰਘ ਭੰਗੂ ਸਰਪੰਚ ਬੱਧਨੀ ਕਲਾਂ, ਦਵਿੰਦਰ ਸਿੰਘ ਸੇਖੋਂ ਹਕੂਮਤ ਸਿੰਘ ਵਾਲਾ,ਇਕਬਾਲ ਸਿੰਘ ਗੁੰਮਟੀ ਕਲਾਂ ,ਰਣਜੀਤ ਸਿੰਘ ਮੰਨਣ,ਅੰਗਰੇਜ਼ ਸਿੰਘ ਨਿਉਰ,ਬਲਜਿੰਦਰ  ਸਿੰਘ ਕੋਠਾ ਗੁਰੂ, ਬਲਜਿੰਦਰ ਸਿੰਘ ਭਗਤਾ ਆਦਿ ਹਾਜਰ ਸਨ।