ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ 4 ਅਗਸਤ ਨੂੰ ਮੋਹਾਲੀ ਵਿਖੇ ਕੀਤੀ ਜਾਵੇਗੀ ਸ਼ੋਕ ਸਭਾ,ਸਰਵ ਸਿੱਖਿਆ ਅਭਿਆਨ/ਰਮਸਾ ਮੁਲਾਜ਼ਮ ਕਰਨਗੇ ਵੱਡੀ ਗਿਣਤੀ ਵਿਚ ਸ਼ਮੂਲੀਅਤ

ਮੋਗਾ, 30 ਜੁਲਾਈ 2018 (ਜਸ਼ਨ):  ਚੋਣਾਂ ਦੋਰਾਨ ਕਾਂਗਰਸ ਪਾਰਟੀ ਵੱਲੋਂ ਮੁਲਾਜਮਾਂ ਤੇ ਨੌਜਵਾਨ ਨਾਲ ਕਈ ਵਾਅਦੇ ਕੀਤੇ ਸਨ ਤੇ ਇਹ ਵਾਅਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ ਲਿਖੇ ਸਨ ਪਰ  16 ਮਹੀਨਿਆ ਦੋਰਾਨ ਇਕ ਵੀ  ਵਾਅਦਾ ਪੂਰਾ ਨਹੀ ਕੀਤਾ ਗਿਆ ਤੇ ਬਣਾਇਆ ਚੋਣ ਮਨੋਰਥ ਪੱਤਰ 16 ਮਹੀਨਿਆ ਦੋਰਾਨ ਮਹਿਜ਼ ਕਾਗਜ਼ ਦਾ ਟੁਕੜਾ ਹੀ ਬਣ ਕੇ ਰਹਿ ਗਿਆ ਹੈ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਕਾਂਗਰਸ ਪਾਰਟੀ ਦੇ ਇਸ ਚੋਣ ਮਨੋਰਥ ਪੱਤਰ ਨੂੰ ਮਰਿਆ ਐਲਾਨ ਦਿੱਤਾ ਹੈ। ਮੁਲਾਜ਼ਮਾਂ ਵੱਲੋਂ 4 ਅਗਸਤ ਨੂੰ ਮੋਹਾਲੀ ਵਿਖੇ ਇਕੱਠੇ ਹੋ ਕੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਸ਼ੋਕ ਸਭਾ ਕੀਤੀ ਜਾਵੇਗੀ ਜਿਸ ਵਿੱਚ ਕਾਂਗਰਸ ਪਾਰਟੀ ਦੇ ਸਾਲ 2017 ਦੇ  ਚੋਣ ਮਨੋਰਥ ਪੱਤਰ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ  ਜਿਸ ਦੋਰਾਨ ਹਰ ਇਕ ਮੁਲਾਜ਼ਮ ਚਿੱਟੇ ਕੱਪੜੇ ਪਾ ਕੇ ਆਵੇਗਾ।ਪ੍ਰੈਸ ਨੂੰ ਜ਼ਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ੰੋਗੳ  ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਚੋਣਾਂ ਦੋਰਾਨ ਹਰ ਇਕ ਵਰਗ ਲਈ ਚੋਣ ਮਨੋਰਥ ਪੱਤਰ ਜ਼ਾਰੀ ਕਰਕੇ ਆਮ ਜਨਤਾ ਅਤੇ ਨੋਜਵਾਨਾਂ ਨੂੰ ਵੋਟ ਪਾਉਣ ਲਈ ਭਰਮਾਇਆ ਸੀ ਅਤੇ ਚੋਣ ਮਨੋਰਥ ਪੱਤਰ ਬਣਾਉਣ ਵਿਚ ਕਾਂਗਰਸ ਦੇ ਸਭ ਤੋਂ ਸੀਨੀਅਰ ਤੇ ਸਾਬਕਾਂ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਮੋਜੂਦਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਮਿਲ ਸਨ। ਪਰ ਹੁਣ 16 ਮਹੀਨੇ ਬੀਤ ਜਾਣ ਤੇ ਕਾਂਗਰਸ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿਚ ਦਰਜ਼ ਨੋਜਵਾਨਾਂ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਵਿਚੋਂ ਇਕ ਵੀ ਪੂਰਾ ਨਹੀ ਕੀਤਾ ਜਾ ਰਿਹਾ। ਮੁਲਾਜ਼ਮ ਆਗੂਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ, ਘਰ ਘਰ ਨੋਕਰੀ ਦੇਣਾ, ਬੇਰੁਜ਼ਗਾਰਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣਾ,6ਵਾਂ ਪੇ ਕਮਿਸ਼ਨ ਲਾਗੂ ਕਰਨਾ, ਮਹਿੰਗਾਈ ਭੱਤੇ ਦੀਆ ਬਕਾਇਆ ਕਿਸ਼ਤਾਂ ਜ਼ਾਰੀ ਕਰਨਾ, ਨਵੇਂ ਭਰਤੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ, ਆਪਣੀ ਗੱਡੀ ਆਪਣਾ ਰੁਜ਼ਗਾਰ ਤਹਿਤ ਹਰ ਸਾਲ 10 ਲੱਖ ਬੇਰੁਜ਼ਗਾਰਾ ਨੂੰ ਰੁਜ਼ਗਾਰ ਦੇਣ, ਸਰਕਾਰ ਬਨਣ ਤੇ ਪਹਿਲੇ 100 ਦਿਨਾਂ ਵਿਚ ਸਮਾਰਟ ਫੋਨ ਦੇਣਾ, ਸਬ ਡਵਿਜ਼ਨ ਲੈਵਲ ਤੇ ਨਵੇਂ ਕਾਲਜ਼ ਖੋਲ ਕੇ ਕੰਮ ਸ਼ੁਰੂ ਕਰਨਾ ਆਦਿ ਚੋਣ ਮਨੋਰਥ ਪੱਤਰ ਵਿਚ ਐਲਾਨ ਕੀਤੇ ਸੀ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਇਹ ਮੰਗਾਂ ਸਰਕਾਰ ਬਨਣ ਤੇ ਤੁਰੰਤ ਲਾਗੂ ਕਰਨ ਦੇ ਵਾਅਦੇ ਕੀਤੇ ਸੀ ਪਰ ਹੁਣ 16 ਮਹੀਨਿਆ ਦੋਰਾਨ ਮੁੱਖ ਮੰਤਰੀ ਵੱਲੋਂ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਕਰਨੀ ਠੀਕ ਨਹੀ ਸਮਝੀ। ਆਗੂਆ ਨੇ ਕਿਹਾ ਕਿ ਜਿਸ ਵਾਅਦੇ ਤੇ ਸਰਕਾਰ ਦਾ ਕੋਈ ਵਾਧੂ ਪੈਸਾ ਖਰਚ ਨਹੀ ਹੋਣਾ ਉਸ ਨੂੰ ਵੀ ਜਾਣਬੁੱਝ ਕੇ ਖਜ਼ਾਨੇ ਦੀ ਮਾੜੀ ਹਾਲਤ ਦਾ ਰੋਣਾ ਰੋ ਕੇ ਲਟਕਾਇਆ ਜਾ ਰਿਹਾ ਹੈ। ਸਰਕਾਰ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਵੀ ਭੱਜ ਰਹੀ ਹੈ। 22 ਜੂਨ ਨੂੰ ਪੰਜਾਬ ਭਵਨ ਵਿਖੇ ਤਿੰਨ ਮੰਤਰੀਆ ਦੀ ਕਮੇਟੀ ਨਾਲ ਹੋਈ ਮੀਟਿੰਗ ਵਿਚ ਕੀਤੇ ਵਾਅਦਿਆ ਤੋਂ ਵੀ ਸਰਕਾਰ ਭੱਜ ਰਹੀ ਹੈ। ਮੁਲਾਜ਼ਮਾਂ ਵੱਲੋਂ ਬੀਤੇ ਦਿਨੀ ਤਿੰਨ ਕੈਬਿਨਟ ਮੰਤਰੀਆ ਬ੍ਰਹਮ ਮਹਿੰਦਰਾਂ, ਭਾਰਤ ਭੂਸ਼ਣ ਆਸ਼ੂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਘਰ ਮਸ਼ਾਲ ਮਾਰਚ ਕੀਤੇ ਗਏ ਇਸ ਦੋਰਾਨ ਵੀ ਮੰਤਰੀਆ ਦੇ ਸਟਾਫ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਵੱਲੋਂ ਜਲਦ ਮੰਤਰੀਆ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਦਿੱਤੇ ਗਏ ਪਰ ਭਰੋਸੇ ਲਾਰੇ ਹੀ ਸਾਬਿਤ ਹੋਏ ਜਿਸ ਤੋਂ ਹੁਣ ਲੱਗਣ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਬਣਾਇਆ ਚੋਣ ਮਨੋਰਥ ਪੱਤਰ ਅਤੇ ਮੀਟਿੰਗਾਂ ਕਰਕੇ ਦਿੱਤੇ ਭਰੋਸੇ  ਮਹਿਜ਼ ਇਕ ਡਰਾਮਾ ਹੀ ਸੀ ਤੇ ਚੋਣ ਮਨੋਰਥ ਪੱਤਰ ਮਰ ਚੁੱਕਾ ਹੈ ਇਸ ਲਈ ਮੁਲਾਜ਼ਮ ਇਸ ਦੀ ਸ਼ੋਕ ਸਭਾ ਮਨਾਉਣਗੇ ਤੇ ਚੋਣ ਮਨੋਰਥ ਪੱਤਰ ਨੂੰ ਸ਼ਰਧਾਜ਼ਲੀ ਦੇਣਗੇ ਕਿਉਕਿ ਨੋਜਵਾਨਾਂ ਦੀਆ ਕੈਪਟਨ ਸਰਕਾਰ ਤੋਂ ਜੋ ਉਮੀਦਾਂ ਆਸਾਂ ਸੀ ਉਹ ਚਕਨਾਚੂਰ ਹੋ ਚੁੱਕੀਆ ਹਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ