ਪੁਲਿਸ ਪ੍ਰਸ਼ਾਸ਼ਨ ਵੱਲੋਂ ਭਗੌੜੇ ਅਪਰਾਧੀਆਂ ਅਤੇ ਜ਼ਰਾਇਮ ਪੇਸ਼ਾ ਲੋਕਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ-ਸੀਨੀਅਰ ਪੁਲਿਸ ਕਪਤਾਨ

ਮੋਗਾ 30 ਜੁਲਾਈ:(ਜਸ਼ਨ):ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸ਼ਨ ਮੋਗਾ ਵੱਲੋਂ ਜਿੱਥੇ ਪਿੰਡ ਪੱਧਰ ‘ਤੇ ਜ਼ਿਲੇ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਭਗੌੜੇ ਅਪਰਾਧੀਆਂ ਅਤੇ ਜ਼ਰਾਇਮ ਪੇਸ਼ਾ ਲੋਕਾਂ ਨੂੰ ਕਾਬੂ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਮੋਗਾ ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਜ਼ਿਲਾ ਪੁਲਿਸ ਮੋਗਾ ਵੱਲੋ ਪਿਛਲੇ ਇੱਕ ਹਫ਼ਤੇ ਦੌਰਾਨ 8 ਭਗੌੜੇ ਅਪਰਾਧੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਜ਼ੁਰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਜ਼ਿਲੇ ਦੇ ਲੋਕਾਂ ਨੂੰ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਜ਼ਰਾਇਮ ਪੇਸ਼ਾ ਲੋਕਾਂ ਬਾਰੇ ਸੂਚਿਤ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਪੂਰਣ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਸ. ਗੁਰਪ੍ਰੀਤ ਸਿੰਘ ਤੂਰ ਨੇ ਗਿ੍ਰਫ਼ਤਾਰ ਕੀਤੇ ਗਏ ਅਪਰਾਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਾ ਸਿੰਘ ਪੁੱਤਰ ਤਿ੍ਰਲੋਕ ਸਿੰਘ ਕੌਮ ਰਾਏ ਸਿੱਖ ਵਾਸੀ ਦੌਲੇਵਾਲਾ ਜੋ ਕਿ ਮੁਕੱਦਮਾ ਨੰਬਰ 171/2014 ਅ/ਧ 22/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਕੋਟ ਈਸੇ ਖਾਂ ਵਿੱਚ ਭਗੌੜਾ ਸੀ ਅਤੇ ਇਸਦੇ ਖਿਲਾਫ਼ ਮੁਕੱਦਮਾ ਨੰਬਰ 93 ਮਿਤੀ 24 ਜੁਲਾਈ, 2018 ਅਧੀਨ ਧਾਰਾ 174 ਏ ਭ:ਦ: ਥਾਣਾ ਕੋਟ ਈਸੇ ਖਾਂ ਵਿਖੇ ਰਜਿਸਟਰ ਕੀਤਾ ਗਿਆ ਸੀ। ਨਿਰਮਲ ਸਿੰਘ ਉਰਫ਼ ਭੰਗਾ ਪੁੱਤਰ ਪਿਆਰਾ ਸਿੰਘ ਕੌਮ ਰਾਏ ਸਿੱਖ ਵਾਸੀ ਦੌਲੇਵਾਲਾ ਜੋ ਮੁਕੱਦਮਾ ਨੰਬਰ 50/2017 ਅ/ਧ 307/324/148/149  ਭ:ਦ: 25/54/59 ਅਸਲਾ  ਐਕਟ  ਤਹਿਤ ਥਾਣਾ ਫਤਿਹਗੜ ਪੰਜਤੂਰ ਵਿੱਚ ਭਗੋੜਾ ਸੀ। ਇਸੇ ਤਰਾਂ ਭਿੰਦਰ ਸਿੰਘ ਉਰਫ਼ ਗੋਪੀ ਪੁੱਤਰ ਗੁਰਬਖਸ਼ ਸਿੰਘ ਕੌਮ ਰਾਏ ਸਿੱਖ ਵਾਸੀ ਦੋਲੇਵਾਲਾ ਜੋ ਮੁਕੱਦਮਾ ਨੰਬਰ 50/2017 ਅ/ਧ 307/324/148/149 ਭ:ਦ: 25/54/59  ਅਸਲਾ  ਐਕਟ  ਥਾਣਾ ਫਤਿਹਗੜ ਪੰਜਤੂਰ ਵਿੱਚ ਭਗੋੜਾ ਸੀ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਜੋਗਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ  ਪਿੰਡ ਕੋਕਰੀ ਕਲਾਂ ਜੋ ਮੁਕੱਦਮਾ ਨੰਬਰ 63/2013 ਅ/ਧ 379/411 ਭ:ਦ: ਥਾਣਾ ਧਰਮਕੋਟ ਵਿੱਚ ਭਗੋੜਾ ਸੀ, ਇੰਦਰਜੀਤ  ਉਰਫ਼  ਕਿੰਦਾ  ਪੁੱਤਰ  ਗੁਲਜ਼ਾਰਾ  ਸਿੰਘ  ਵਾਸੀ  ਚੜਿੱਕ  ਜੋ  ਮੁਕੱਦਮਾ  ਨੰਬਰ 209/2015 ਅ/ਧ 61 ਐਕਸਾਈਜ਼ ਐਕਟ ਥਾਣਾ ਸਿਟੀ ਸਾਉਥ ਮੋਗਾ ਵਿੱਚ ਭਗੋੜਾ ਸੀ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਉਰਫ਼ ਨੋਨੀ ਪੁੱਤਰ ਸੰਪੂਰਨ ਸਿੰਘ ਵਾਸੀ ਨੂਰਮਹਿਲ  ਹਾਲ ਵਾਸੀ ਸਿੱਧਵਾਂ ਬੇਟ (ਲੁਧਿਆਣਾ) ਜੋ ਕਿ ਮੁਕੱਦਮਾ ਨੰਬਰ 92/2015 ਅ/ਧ 457/380 ਭ:ਦ: ਥਾਣਾ ਬੱਧਨੀ ਕਲਾਂ ਵਿੱਚੋਂ ਭਗੋੜਾ ਸੀ, ਮੇਜਰ ਸਿੰਘ ਪੁੱਤਰ ਬਚਨ ਸਿੰਘ ਕੌਮ ਖੱਤਰੀ ਵਾਸੀ ਸਰਾਵਾਂ ਜ਼ਿਲਾ ਫ਼ਰੀਦਕੋਟ ਜੋ ਕਿ ਮੁਕੱਦਮਾ ਨੰਬਰ 116/2008 ਅ/ਧ 379/411/420/465/468/471/473 ਭ:ਦ: ਥਾਣਾ ਮੈਹਿਣਾ ਵਿੱਚ ਭਗੋੜਾ ਸੀ ਅਤੇ ਗੁਰਨਾਮ ਸਿੰਘ ਉਰਫ਼ ਬੱਬੂ ਪੁੱਤਰ ਸਰਬਣ ਸਿੰਘ ਵਾਸੀ ਬੁਰਜ ਹਮੀਰਾ ਜੋ ਕਿ ਮੁਕੱਦਮਾ ਨੰਬਰ 65/2005 ਅ/ਧ 452/323/336/34 ਭ:ਦ: 27/54/59 ਅਸਲਾ ਐਕਟ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਭਗੋੜਾ ਸੀ, ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ।