ਭਾਈ ਘਨੱਈਆ ਜੀ ਡਿਸਪੈਂਸਰੀ ਵਿਖੇ ਬਲਕਰਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਮੁਫਤ ਜਾਂਚ ਕੈਂਪ ਲਗਾਇਆ ਗਿਆ

ਮੋਗਾ 29 ਜੁਲਾਈ  (ਜਸ਼ਨ): ਭਾਈ ਘਨੱਈਆ ਜੀ ਜਲ ਸੇਵਾ ਜੱਥਾ ਮੋਗਾ ਵੱਲੋਂ ਚਲਾਈ ਜਾ ਰਹੀ ਭਾਈ ਘਨੱਈਆ ਜੀ ਮੁਫਤ ਡਿਸਪੈਂਸਰੀ ਵਿਖੇ ਨੈਸ਼ਨਲ ਲੈਬ ਚੱਕੀ ਵਾਲੀ ਗਲੀ ਮੋਗਾ ਦੇ ਲੈਬ ਟੈਕਨੀਸ਼ੀਅਨ ਸ: ਬਲਕਰਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਮੁਫਤ ਜਾਂਚ ਕੈਂਪ ਲਗਾਇਆ ਗਿਆ,ਜਿਸ ਵਿਚ ਬਲੱਡ ਸ਼ੂਗਰ, ਓ.ਟੀ., ਪੀ.ਟੀ., ਯੂਰਿਕ ਐਸਿਡ, ਕੈਲਸਟਰੋਲ, ਈ.ਐਸ.ਆਰ., ਐਚ.ਬੀ. ਦੇ ਮੁਫਤ ਟੈਸਟ ਕੀਤੇ ਗਏ। ਬਲਕਰਨ ਸਿੰਘ ਢਿੱਲੋਂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁੰਮਸ ਭਰਿਆ ਮੌਸਮ ਅਤੇ ਬਾਰਿਸ਼ਾਂ ਦੇ ਕਾਰਨ ਅਕਸਰ ਪੀਣ ਵਾਲੇ ਪਾਣੀ ਵਿਚ ਖਰਾਬੀ ਆ ਜਾਂਦੀ ਹੈ, ਜਿਸ ਨਾਲ ਲਿਵਰ ਅਤੇ ਜੋੜਾਂ ਦੇ ਦਰਦ ਹੋਣ ਲੱਗਦੇ ਹਨ। ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਹੰਭਲਾ ਮਾਰਿਆ ਗਿਆ ਹੈ, ਸੋ ਅਸੀਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ, ਜੋ ਕਿ ਕੈਂਪ ਲਗਾਉਣ ਲਈ ਸਹਿਯੋਗ ਦੇ ਰਹੇ ਹਨ। ਇਸ ਨੂੰ ਨੇਪਰੇ ਚਾੜਨ ਲਈ ਮੁੱਖ ਸੇਵਾਦਾਰ ਬਲਦੇਵ ਸਿੰਘ ਕਾਰਪੇਂਟਰ, ਹਰਮੀਤ ਸਿੰਘ ਖਾਲਸਾ, ਸਰਬਜੀਤ ਸਿੰਘ ਚੀਮਾਂ, ਬਲਕਰਨ ਸਿੰਘ ਢਿੱਲੋਂ, ਮਨਜੀਤ ਸਿੰਘ, ਡਾ. ਜਗਤਾਰ ਸਿੰਘ, ਰਾਜਬਿੰਦਰ ਸਿੰਘ, ਪ੍ਰਭਜੋਤ ਸਿੰਘ, ਅਰਸ਼ਦੀਪ ਸਿੰਘ, ਏਕਮਜੋਤ, ਹਰਭਜਨ ਸਿੰਘ, ਗੁਰਨਾਮ ਸਿੰਘ ਗਾਮਾ, ਬਾਪੂ ਸਾਧੂ ਸਿੰਘ, ਕੁਲਦੀਪ ਕੌਰ, ਜਸਵਿੰਦਰ ਕੌਰ ਅਤੇ ਪੱਤਰਕਾਰ ਲਛਮਣਜੀਤ ਸਿੰਘ ਪੁਰਬਾ  ਆਦਿ ਹਾਜ਼ਰ ਸਨ।   
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ