ਪੁਲਿਸ ਨੇ ਦੇਸੀ ਪਿਸਤੌਲ ਸਣੇ ਇੱਕ ਵਿਅਕਤੀ ਕੀਤਾ ਕਾਬੂ

 

ਫਿਰੋਜ਼ਪੁਰ,27 ਜੁਲਾਈ (ਪੰਕਜ ਕੁਮਾਰ) : ਫਿਰੋਜ਼ਪੁਰ ਦੇ ਥਾਣਾ ਕੈਂਟ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰਾਜਸਥਾਨ ਦੇ ਬਣੇ ਹੋਏ 32 ਬੋਰ  ਦੇ ਦੇਸੀ ਪਿਸਟਲ ਸਮੇਤ ਗਿ੍ਰਫਤਾਰ ਕੀਤਾ ਹੈ, ਅਤੇ ਉਸ ਖਿਲਾਫ ਕੈਂਟ ਥਾਣੇ ਵਿੱਚ ਆਰਮਜ਼ ਐੇਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ । ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਨਾ ਕੈਂਟ  ਦੇ ਸਹਾਇਕ ਇੰਸਪੇਕਟਰ ਸੁਖਦੇਵ ਸਿੰਘ  ਨੇ ਦੱਸਿਆ ਕਿ ਪੁਲਿਸ ਨੇ ਗਸਤ ਦੌਰਾਨ ਫਿਰੋਜਪੁਰ ਛਾਉਣੀ  ਦੇ ਸ਼ਮਸ਼ਾਨ ਘਾਟ ਰੋਡ ਉੱਤੇ ਜਦੋਂ ਸ਼ੱਕ  ਦੇ ਆਧਾਰ ਉੱਤੇ ਇੱਕ ਸ਼ਖਸ ਨੂੰ ਰੋਕ ਕੇ  ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ ਇੱਕ  32 ਬੋਰ ਦਾ ਦੇਸੀ ਪਿਸਟਲ  ਰਾਜਸਥਾਨ ਦਾ ਬਣਾ ਹੋਇਆ ਬਰਾਮਦ ਹੋਇਆ । ਉਕਤ ਵਿਅਕਤੀ ਦੀ ਪਛਾਣ ਸੁਖਦੇਵ ਕੁਮਾਰ  ਉਰਫ ਰਵੀ ਵਜੋਂ ਹੋਈ ਹੈ ਜਿਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਸਨੇ ਆਪਣੇ ਕੋਲ ਹਥਿਆਰ ਕਿਸ ਮਕਸਦ ਨਾਲ ਰੱਖਿਆ ਹੋਇਆ ਸੀ ਅਤੇ ਉਹ ਇਸ ਹਥਿਆਰ ਨੂੰ ਕਿਸ ਕੋਲੋਂ ਲਿਆਇਆ ਸੀ, ਬਹਰਹਾਲ ਪੁਲਿਸ ਨੇ ਫੜੇ ਗਏ ਵਿਅਕਤੀ  ਦੇ ਖਿਲਾਫ ਆਰਮਜ਼ ਐਕਟ  ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਵਾਉਣ  ਤੋਂ ਬਾਅਦ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ ।