ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਮਾਨਸਾ ਦੀ ਅਦਾਲਤ ਵੱਲੋਂ ਫਾਂਸੀ ਦੀ ਸਜਾ

ਮਾਨਸਾ 25 ਜੁਲਾਈ (ਜੋਗਿੰਦਰ ਸਿੰਘ ਮਾਨ ) :-ਮਾਨਸਾ ਦੇ ਐਡੀਸ਼ਨਲ ਸ਼ੈਸ਼ਨ ਜੱਜ਼ ਸ੍ਰੀ ਜਸਪਾਲ ਵਰਮਾ ਦੀ ਅਦਾਲਤ ਨੇ ਅੱਜ 6 ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਕਾਲਾ ਸਿੰਘ ਵਾਸੀ ਰੂਪਾਵਾਲੀ (ਫਤਿਆਬਾਦ) ਨੂੰ ਫਾਂਸੀ ਦੀ ਸਜਾ ਸੁਣਾਈ ਹੈ। ਉਸ ਨੇ ਆਪਣੀ ਰਿਸ਼ਤੇਦਾਰੀ ਪਿੰਡ ਆਲਮਪੁਰ ਮੰਦਰਾਂ ਵਿਖੇ ਇਕ ਵਿਆਹ ਸਮਾਗਮ ਦੌਰਾਨ ਆਕੇ ਦੂਜੀ ਕਲਾਸ ਵਿਚ ਪੜ੍ਹਦੀ ਇਕ ਬੱਚੀ ਨਾਲ 11 ਮਈ 2016 ਨੂੰ ਜਬਰ-ਜਨਾਹ ਕਰਕੇ ਉਸ ਦਾ ਗਲਾ ਘੁੱਟਕੇ ਮਾਰ ਦਿੱਤਾ ਸੀ।ਵਕੀਲ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਸ਼ੀ ਇਸ ਵੇਲੇ ਜ਼ੇਲ੍ਹ ਵਿਚ ਬੰਦ ਹੈ ਅਤੇ ਉਹ ਵਿਆਹਿਆ-ਵਰਿਆ ਅਤੇ ਬਾਲ-ਬੱਚੇਦਾਰ ਹੈ। ਬੋਹਾ ਪੁਲੀਸ ਵੱਲੋਂ ਉਸ ਉਪਰ ਧਾਰਾ 376, 364, 302, 201 ਆਈ.ਪੀ.ਸੀ. ਅਤੇ 3/4/5 ਪੀ.ਓ.ਸੀ.ਐਸ.ਓ ਐਕਟ ਤਹਿਤ ਮਾਮਲਾ ਦਰਜ ਕੀਤਾ ਹੋਇਆ ਸੀ।