ਗੁਰਿੰਦਰ ਸਿੰਘ ਮਹਿੰਦੀਰੱਤਾ 26 ਜੁਲਾਈ ਨੂੰ ਡੀ.ਡੀ. ਪੰਜਾਬੀ ’ਤੇ

ਕੋਟਕਪੂਰਾ, 25 ਜੁਲਾਈ (ਟਿੰਕੂ ਪਰਜਾਪਤੀ) :- ਉੱਘੇ ਸਮਾਜਸੇਵੀ ਤੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ 26 ਜੁਲਾਈ ਦਿਨ ਵੀਰਵਾਰ ਨੂੰ ਡੀ.ਡੀ. ਪੰਜਾਬੀ ਦੇ ਪੋ੍ਰਗਰਾਮ ‘ਖਾਸ ਖਬਰ ਇਕ ਨਜਰ’ ’ਤੇ ਸਵੇਰੇ 8:15 ਵਜੇ ਤੋਂ 8:30 ਵਜੇ ਤੱਕ ਡਾ. ਨਗਿੰਦਰ ਸਿੰਘ ਬਾਂਸਲ ਨਾਲ ਚੋਣਵੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨਗੇ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਉਕਤ ਪੋ੍ਰਗਰਾਮ ’ਚ ਤਾਜ਼ਾ ਖਬਰਾਂ ਅਰਥਾਤ ਹਿੰਦੀ, ਪੰਜਾਬੀ ਤੇ ਅੰਗਰੇਜੀ ਅਖਬਾਰਾਂ ਦੀਆਂ ਸੁਰਖੀਆਂ ਬਣਨ ਵਾਲੀਆਂ ਖਬਰਾਂ ਦੀ ਵਿਚਾਰ ਚਰਚਾ ਕੀਤੀ ਜਾਂਦੀ ਹੈ।