ਕਨੇਡਾ ਦੀਆਂ ਸਿੱਖ ਸੰਗਤਾਂ ਤੇ ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ,ਜੂਨ 84 ਤੋ ਬੇਕਸੂਰ ਜੇਲਾਂ ‘ਚ ਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਸਰਕਾਰ : ਭਾਈ ਕਰਨੈਲ ਸਿੰਘ ਖਾਲਸਾ

ਬਰਗਾੜੀ.24 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਸਰਬੱਤ ਖਾਲਸਾ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜਰੀ ਚ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਜੋ ਪੰਥਕ ਸੇਵਾਵਾਂ ਨਿਭਾਅ ਰਹੇ ਨੇ ਤੇ ਉਹਨਾ 1 ਜੂਨ ਤੋ ਬਰਗਾੜੀ ਦੀ ਦਾਣਾ ਮੰਡੀ ਚ ਪਿਛਲੇ ਸਮਂੇ ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਲ ਕਲਾਂ ਗੋਲੀ ਕਾਂਡ ਚ ਸਹੀਦ ਹੋਏ ਨੌਜਵਾਨਾਂ ਦੇ ਦੋਸ਼ੀਆ ਨੂੰ ਸਜਾਵਾਂ ਤੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ ਲਈ ਜੋ ਇਨਸਾਫ ਮੋਰਚਾ ਬਰਗਾੜੀ ਦੀ ਧਰਤੀ ਤੇ ਲਗਾਇਆ ਗਿਆ ਹੈ ਉਸ ਮੋਰਚੇ ਦੀ ਕਨੈਡਾ ਚ ਬੈਠੀਆ ਸਿੰਖ ਸੰਗਤਾ ਤੇ ਸ੍ਰੋਮਣੀ ਅਕਾਲੀ ਦਲ ( ਅੰਮਿ੍ਰਤਸਰ)  ੳਨਦਾਰੀਉ( ਕਨੈਡਾ) ਅਕਾਈ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਖਾਲਸਾ ਦੇ ਯਤਨਾ ਸਦਕਾ ਮੋਰਚੇ ਦੀ ਲਗਤਾਰ ਪੂਰਨ ਹਮਾਇਤ ਕੀਤੀ ਜਾ ਰਹੀ ਹੈ ਤੇ ਉਹਨਾ ਅੱਗੇ ਕਿਹਾ ਕਿ ਜਦੋ ਤੱਕ ਇਨਸਾਫ ਮੋਰਚਾ ਚੱਲੇਗਾ ਉਨਾ ਚਿਰ ਕਨੇਡਾ ਦੀ ਸਮੂਹ ਸਿੱਖ ਸੰਗਤ ਦੇ ਸਹਿਯੋਗ ਤੇ ਸ੍ਰੋਮਣੀ ਅਕਾਲੀ ਦਲ ( ਅ) ਕਨੇਡਾ ਇਕਾਈ ਵੱਲੋ ਲੰਗਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ । ਭਾਈ ਕਰਨੈਲ ਸਿੰਘ ਖਾਲਸਾ ਨੇ ਸਰਕਾਰ ਨੂੰ ਪੂਰਜੋਰ ਅਪੀਲ ਕਰਦਿਆ ਕਿਹਾ ਕਿ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਲੱਗਿਆ ਇਨਸਾਫ ਮੋਰਚਾ ਜਿਸ ਚ ਸਰਬੱਤ ਖਾਲਸਾ ਵੱਲੋ  ਚੁਣੇ ਸਾਰੇ ਜੱਥੇਦਾਰ ਪੂਰੀ ਹਮਾਇਤ ਕਰ ਰਹੇ ਨੇ ਉਥੇ ਸੰਗਤਾ ਦੇ ਹਜ਼ਾਰਾ ਦੀ ਗਿਣਤੀ ਚ ਹੁੰਦਾ ਇਕੱਠ ਤੇ ਦੇਸ਼ਾ ਵਿਦੇਸ਼ਾ ਦੀ ਸੰਗਤ ਵੱਲੋ ਮੋਰਚੇ ਨੂੰ ਪੂਰਨ ਹਮਾਇਤ ਤੋ ਸਰਕਾਰ ਨੂੰ ਬਿਨਾ ਕਿਸੇ ਦੇਰੀ ਬਰਗਾੜੀ ਮੋਰਚੇ ਦੀਆ ਮੰਗਾ ਤੁਰੰਤ ਪਰਵਾਨ ਕਰ ਲੈਣੀਆਂ ਚਾਹੀਦੀਆ ਨੇ ਕਿਉਕਿ ਇਹ ਮੋਰਚਾ ਕਿਸੇ ਨਿੱਜੀ ਹਿੱਤਾਂ ਲਈ ਨਹੀ ਸਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨਬਾਨ ਤੇ ਸ਼ਾਨ ਲਈ ਲਗਾਇਆ ਗਿਆ ਹੈ।