ਪ੍ਰਾਈਵੇਟ ਬੱਸ ਉਪਰੇਟਰ ਦਾ ਵਫਦ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਿਲਿਆ

ਕਪੂਰਥਲਾ,24 ਜੁਲਾਈ (ਜਸ਼ਨ): ਪ੍ਰਾਈਵੇਟ ਬੱਸ ਉਪਰੇਟਰ ਦਾ ਇਕ ਵਫਦ ਮੋਹਨ ਲਾਲ ਸ਼ਰਮਾ ਅਤੇ ਸਤਵਿੰਦਰ ਬਰਾੜ ਦੀ ਪ੍ਰਧਾਨਗੀ ਵਿਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੇ ਨਿਵਾਸ ਤੇ ਮਿਲਿਆ। ਪ੍ਰਾਈਵੇਟ ਬੱਸ ਉਪਰੇਟਰਾਂ ਉਪਰ ਪਿਛਲੇ ਦਸ ਸਾਲਾਂ ਤੋਂ ਕੀਤੇ ਹੋਏ ਅੱਤਿਆਚਾਰ ਜੋ ਅੱਜ ਵੀ ਕੈਪਟਨ ਸਰਕਾਰ ਵਿਚ ਲਗਾਤਾਰ ਜਾਰੀ ਹਨ। ਜਿਵੇਂਕਿ ਟਾਈਮ ਟੇਬਲ ਵਿਚ ਆਏ ਹੋਏ ਅੱਤਵਾਦ, ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਹਾਈਕੋਰਟ ਦੇ ਆਰਡਰਾਂ ਦੀ ਪਰਮਿਟ ਦੇ ਵਾਧੇ ਘਾਟੇ ਕੱਟੇ ਜਾਣ ਸਬੰਧੀ ਹੋ ਰਹੀ ਅਣਦੇਖੀ, ਜੋ ਕਿ 20-12-2012 ਦੇ ਫੈਸਲੇ ਅਨੁਸਾਰ ਲਾਗੂ ਕੀਤਾ ਜਾਣਾ ਸੀ, ਪਰ ਅੱਜ ਤੱਕ ਬਾਦਲ ਸਰਕਾਰ ਵਾਂਗ ਹੀ ਵੱਡੇ ਰਾਜਸੀ ਉਪਰੇਟਰਾਂ ਦਾ ਪੱਖ ਪੂਰਿਆ ਜਾ ਰਿਹਾ ਹੈ, ਜੋ ਛੋਟੇ ਉਪਰੇਟਰ ਹਨ, ਉਨਾਂ ਦੇ ਹੱਕਾਂ ਤੇ ਆਰ.ਟੀ.ਏ. ਪੰਜਾਬ ਰੋਡਵੇਜ਼ ਦੇ ਉੱਚ ਅਫਸਰ ਡਾਕੇ ਮਾਰ ਕੇ ਰਾਜਸੀ ਪਾਰਟੀਆਂ ਨੂੰ ਅੱਜ ਵੀ ਖੁਸ਼ ਕਰਨ ਤੇ ਲੱਗੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਕਿਸੇ  ਵੀ ਬਾਹਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਉਹ ਹਲਫੀਆ ਬਿਆਨ ਦੇਣ ਨੂੰ ਤਿਆਰ ਹਨ। ਖਹਿਰਾ ਸਾਹਿਬ ਨੇ ਉਪਰੇਟਰਾਂ ਦੀਆਂ ਤਕਲੀਫਾਂ ਬੜੀ ਹਮਦਰਦੀ ਨਾਲ ਸੁਣੀਆਂ ਅਤੇ ਵਿਸ਼ਵਾਸ਼ ਦਿਵਾਇਆ ਕਿ ਉਨਾਂ ਵੱਲੋਂ ਇਹ ਮਸਲਾ ਵਿਧਾਨ ਸਭਾ ਦੇ ਆਉਣ ਵਾਲੇ ਸ਼ੈਸ਼ਨ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਜੇਕਰ ਪ੍ਰਾਈਵੇਟ ਉਪਰੇਟਰ ਸਾਹਮਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਛਾਂ ਮੈਂ ਹਰ ਵਕਤ ਉਨਾਂ ਦੇ ਨਾਲ ਖੜਾਂਗਾ। ਜਦੋਂ ਵੀ ਉਪਰੇਟਰ ਮੈਨੂੰ ਸੱਦਾ ਦੇਣਗੇ, ਮੈਂ ਉਨਾਂ ਦੀ ਬਿਹਤਰੀ ਲਈ ਹਰ ਵਕਤ ਹਾਜ਼ਰ ਹੋਵਾਂਗਾ। ਸਮੂਹ ਉਪਰੇਟਰਾਂ ਨੇ ਇਕਜੁੱਟ ਹੋ ਕੇ ਖਹਿਰਾ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਹੱਕਾਂ ਤੇ ਪੈ ਰਹੇ ਡਾਕੇ ਨੂੰ ਰੋਕਿਆ ਜਾਵੇ ਅਤੇ ਸਾਨੂੰ ਭਿਖਾਰੀ ਬੜਨ ਤੋਂ ਬਚਾਇਆ ਜਾਵੇ। ਇਸ ਵਫਦ ਵਿਚ ਜਗਤਾਰ ਸਿੰਘ ਮਹਿਣਾ, ਮੰਦਰ ਸਿੰਘ, ਬਲਵਿੰਦਰ ਸਿੰਘ, ਜਗਦੇਵ ਸਿੰਘ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਮੋਹਨ ਲਾਲ ਅਤੇ ਸੋਹਣ ਲਾਲ ਆਦਿ ਹਾਜ਼ਰ ਸਨ। ਇਸ ਵਫਦ ਦੀ ਅਗਵਾਈ ਮੋਗਾ ਦੇ ਆਪ ਆਗੂ ਜਗਜੀਤ ਸਿੰਘ ਨੇ ਕੀਤੀ।