ਐਡਵੋਕੇਟ ਅਜੀਤ ਗਰੋਵਰ ਬਣੇ ਓ.ਬੀ.ਸੀ. ਸੈਲ ਮੋਗਾ ਦੇ ਜਰਨਲ ਸਕੱਤਰ

ਮੋਗਾ, 23 ਜੁਲਾਈ (ਜਸ਼ਨ): ਐਡਵੋਕੇਟ ਅਜੀਤ ਗਰੋਵਰ (ਪ੍ਰਜਾਪਤ) ਨੂੰ ਓ.ਬੀ.ਸੀ. ਡਿਪਾਰਟਮੈਂਟ ਕਾਂਗਰਸ ਦਾ ਜਿਲਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਓ.ਬੀ.ਸੀ. ਸੈਲ ਪੰਜਾਬ, ਕਰਨੈਲ ਸਿੰਘ ਦੌਧਰੀਆਂ ਚੇਅਰਮੈਨ ਓ.ਬੀ.ਸੀ. ਸੈਲ ਮੋਗਾ ਨੇ ਨਿਯੁਕਤੀ ਪੱਤਰ ਦਿੱਤਾ। ਇਸ ਮੌਕੇ ਤੇ ਅਜੀਤ ਗਰੋਵਰ ਨੇ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਰਾਂ ਨਿਭਾਉਣਗੇ ਅਤੇ ਪਾਰਟੀ ਦੀ ਦਿਨ ਰਾਤ ਸੇਵਾ ਕਰਨਗੇ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਐਡਵੋਕੇਟ ਅਜੀਤ ਗਰੋਵਰ ਦਾ ਮੂੰਹ ਮਿਠਾ ਕਰਵਾ ਕੇ ਉਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹਿੰਮਤ ਸਿੰਘ ਜੱਬਲ ਸ਼ਹਿਰੀ ਪ੍ਰਧਾਨ, ਤਰਸੇਮ ਸਿੰਘ ਉਪਪ੍ਰਧਾਨ, ਅਸ਼ੀਸ਼ ਗਰੋਵਰ ਉਪਪ੍ਰਧਾਨ ਰਾਹੁਲ ਗਾਂਧੀ ਯੁਵਾ ਸੰਗਠਨ ਪੰਜਾਬ,  ਕਰਿਸ਼ਨ ਸੈਨੀ ਪ੍ਰਧਾਨ ਪੰਜਾਬ ਰਾਹੁਲ ਗਾਂਧੀ ਯੁਵਾ ਸੰਗਠਨ ਆਦਿ ਨੇ ਵਧਾਈ ਦਿੱਤੀ।