ਜਦੋਂ ‘ਨਸ਼ੇ ਛੱਡੋ ਕੋਹੜ ਵੱਡੋ’ ਦੇ ਨਾਅਰਿਆਂ ਨਾਲ ਧੱਲੇਕੇ ਪਿੰਡ ਗੂੰਜ ਉੱਠਿਆ,ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਕਮਲਜੀਤ ਕੌਰ ਦੀ ਅਗਵਾਈ ’ਚ ਹੋਈ ਰੈਲੀ

ਮੋਗਾ, 23 ਜੁਲਾਈ (ਜਸ਼ਨ)-ਪਿੰਡ ਧੱਲੇਕੇ ਵਿਖੇ ਨਸ਼ੇ ਛੱਡੋ ਕੋਹੜ ਵੱਡੋ ਦੇ ਤਹਿਤ ਨੌਜਵਾਨੀ ਸੰਭਾਲ ਰੈਲੀ ਕੱਢੀ ਗਈ। ਇਹ ਰੈਲੀ ਮੈਡਮ ਕਮਲਜੀਤ ਕੌਰ ਸੈਕਟਰੀ ਪੰਜਾਬ ਮਹਿਲਾ ਕਾਂਗਰਸ ਦੇ ਉੱਦਮ ਤੇ ਵਿੱਕੀ ਧੱਲੇਕੇ ਯੂਥ ਕਾਂਗਰਸ ਜਿਲਾ ਮੋਗਾ ਦੇ ਯਤਨਾਂ ਸਦਕਾ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਸਤਿਕਾਰ ਕਮੇਟੀ ਧੱਲੇਕੇ ,ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਧੱਲੇਕੇ ਅਤੇ ਸਤਨਾਮ ਸਿੰਘ ਪ੍ਰਧਾਨ ਨੈਸਲੇ ਇੰਪਲਾਈਜ਼ ਯੂਨੀਅਨ ਦੇ ਸਹਿਯੋਗ ਸਦਕਾ ਨੇਪਰੇ ਚੜੀ। ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ਤੇ ਰੈਲੀ ਵਿਚ ਸ਼ਾਮਲ ਹੋ ਕੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਸਾਫ ਝਲਕ ਰਿਹਾ ਸੀ।

ਇਸ ਮੌਕੇ ਮੈਡਮ ਕਮਲਜੀਤ ਨੇ ਕਿਹਾ ਕਿ ਨਸ਼ੇ ਛੱਡਣ ਵਾਲੇ ਨੌਜਵਾਨਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮੈਡਮ ਨੇ ਭਰੇ ਮਨ ਨਾਲ ਕਿਹਾ ਕਿ ਬਿਰਧ ਮਾਂ ਨੂੰ ਆਪਣੇ 20-25 ਸਾਲ ਦੇ ਬੱਚੇ ਦੀ ਅਰਥੀ ਨੂੰ ਮੋਢਾ ਦਿੰਦੇ ਹਨ ਤਾਂ ਇਸ ਦੁੱਖ ਨੂੰ ਉਹ ਮਾਂ ਪਿਓ ਹੀ ਜਾਣਦੀ ਹੈ, ਜਿਸ ਨਾਲ ਇਹ ਦੁੱਖਦਾਈ ਘਟਨਾ ਵਾਪਰਦੀ ਹੈ। ਨਸ਼ਾ ਰਹਿਤ ਪੰਜਾਬ ਸਿਰਜਣ ਲਈ ਲੋਕ ਲਹਿਰ ਦਾ ਬਣਣਾ ਜ਼ਰੂਰੀ ਹੈ। ਕਿਤੇ ਸਮਾਂ ਸੀ ਕਿ ਮੇਰਾ ਪੰਜਾਬ ਸੂਰਬੀਰਾਂ, ਯੋਧਿਆਂ,ਗੁਰੂਆਂ,ਪੀਰਾਂ ਦੇ ਸੰਦੇਸ਼ ਕਰਕੇ ਜਾਣਿਆ ਜਾਂਦਾ ਸੀ ਪਰ ਅੱਜ ਪੰਜਾਬ ਨਸ਼ਿਆਂ ਦੇ ਤਸਕਰਾਂ ਤੇ ਨਸ਼ੱਈਆ ਕਰਕੇ ਜਾਣਿਆ ਜਾਣ ਲੱਗਾ ਹੈ ਅਤੇ ਇਹ ਦੇਣ ਅਕਾਲੀ ਸਰਕਾਰ ਦੀ ਹੈ, ਜਿਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਰਲ ਕੇ ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢੀਏ ਤਾਂ ਕਿ ਨਿਰੋਏ ਸਮਾਜ ਦੀ ਸਿਰਜਣਾ ਕਰ ਸਕੀਏ ਅਤੇ ਇਹੀ ਕੈਪਟਨ ਸਰਕਾਰ ਦਾ ਮੁੱਖ ਮਕਸਦ ਹੈ। ਇਸ ਮੌਕੇ ਨੰਦ ਸਿੰਘ, ਜੈਦੀਪ ਸਿੰਘ, ਸੁਖਜੀਵਨ ਸਿੰਘ, ਹਰਦੇਵ ਸਿੰਘ, ਮੈਡਮ ਆਗਿਆਵੰਤੀ, ਬਲਵੀਰ ਸਿੰਘ ਮੈਂਬਰ, ਸੁੱਖਾ ਦਰਦੀ, ਗੁਰਦਾਸ ਮਹਿਲਾ ਸਿੰਘ ਕਬੱਡੀ ਖਿਡਾਰੀ, ਮਾ. ਅਮਰਜੀਤ ਅਮਰਾ, ਚਰਨਜੀਤ ਮੋਗਾ, ਬਬਾ ਕਾਲਾ ਧੱਲੇਕੇ, ਸੋਨਾ ਅਤੇ ਅਜੈਬ ਆਦਿ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ