ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਨੂੰ ਵਜੀਫਾ ਵੰਡ ਸਮਾਰੋਹ ਦਾ ਅਯੋਜਨ ਕਰਵਾਇਆ

ਬਰਗਾੜੀ.22 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਸਰਕਾਰੀ ਪ੍ਰਾਇਮਰੀ ਸਕੂਲ -1ਬਰਗਾੜੀ ਵਿਖੇ ਵਿਸ਼ੇਸ਼ ਲੋੜਾ ਵਾਲੇ ਬੱਚਿਆ ਨੂੰ ਵਜੀਫਾ ਵੰਡ ਸਮਾਰੋਹ ਦਾ ਅਯੋਜਨ ਕਰਵਾਇਆ  ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਇੰਦਰਜੀਤ ਕੌਰ ਜਿਲਾ ਸਿੱਖਿਆਂ ਅਫਸਰ ( ਐ.ਸਿ.) ਫਰੀਦਕੋਟ ਤੇ ਆਈ.ਈ.ਡੀ.ਕੰਪੋਜੈਟ ਦੇ ਜਿਲਾ ਕੋਆਰਡੀਨੇਟਰ ਸ.ਮਨਿੰਦਰ ਸਿੰਘ ਬੰਟੀ ਸਨ ਮੁੱਖ ਮਹਿਮਾਨਾ ਸਮੇਤ ਸਮੂਹ ਸਕੂਲ ਅਧਿਆਪਕਾ ਵੱਲੋ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨੂੰ ਵਜੀਫੇ ਵੀ ਵੰਡੇ ਬੱਚਿਆਂ ਤੇ ਉਹਨਾ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆ ਸ੍ਰੀਮਤੀ ਇੰਦਰਜੀਤ ਕੌਰ ਨੇ ਕਿਹਾ ਕਿ ਸਰਕਾਰੀ ਨੀਤੀਆਂ ਅਨੁਸਾਰ ਸਿੱਖਿਆ ਵਿਭਾਗ ਵੱਲੋ ਵਿਸ਼ੇਸ਼ ਲੌੜਾ ਵਾਲੇ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ, ਇਹਨਾ ਦੀ ਸਿੱਖਿਆ ਬਾਰੇ ਸਮੇ- ਸਮੇ ਸਿਰ ਅਧਿਆਪਕਾਂ ਵੱਲੋ ਮਾਪਿਆਂ ਨੂੰ ਜਾਣੂੰ ਕਰਵਾਇਆ ਜਾਂਦਾ ਹੈ ਤਾਂ ਜੋ ਵਿਸ਼ੇਸ਼ ਲੋੜਾਂ ਵਾਲਾ ਕੋਈ ਵੀ ਬੱਚਾ ਇਸ ਸਹੂਲਤ ਤੋ ਵਾਝਾ ਨਾ ਰਹਿ ਸਕੇ । ਸਮਾਗਮ ਦੇ ਅਖੀਰ ‘ਚ ਸ੍ਰੀਮਤੀ ਪਰਮਜੀਤ ਕੌਰ ਸੈਟਰ ਮੁੱਖ  ਅਧਿਆਪਕ ਵੱਲੋ ਸਮਾਗਮ ‘ਚ ਆਏ ਸਾਰੇ ਮਹਿਮਾਨਾਂ ਦਾ ਸਮੂਹ ਸਕੂਲ ਸਟਾਪ ਵੱਲੋ ਧੰਨਵਾਦ ਕੀਤਾ ਗਿਆ। ਇਸ ਸਮੇ ਕੁਲਦੀਪ ਸਿੰਘ, ਹਰਵਿੰਦਰ ਸਿੰਘ, ਬੂਟਾ ਸਿੰਘ,  ਦੀਪਕ ਸ਼ਰਮਾ,ਕੁਲਦੀਪ ਕੌਰ, ਵੀਰਪਾਲ ਕੌਰ, ਜਸਵੀਰ ਸਿੰਘ ਆਦਿ ਹਾਜ਼ਰ ਸਨ