ਸਕੂਲ ਦੇ ਨੰਨੇ ਮੁੰਨੇ ਬੱਚਿਆਾਂ ਨੂੰ ਸਟੇਸ਼ਨਰੀ ਵੰਡੀ,ਸਕੂਲ ਦੇ ਮੁੱਖ ਅਧਿਆਪਕ ਚਮਨ ਲਾਲ ਨੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ

ਸਾਦਿਕ,20 ਜੁਲਾਈ (ਰਘਬੀਰ ਸਿੰਘ)  ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਚੱਕ ਗਾਂਧਾ ਸਿੰਘ ਵਾਲਾ ਦੇ ਬੱਚਿਆਂ ਨੰੂ ਸਕੂਲ ਦੇ ਮੁੱਖ ਅਧਿਆਪਕ ਸ: ਹਰਬਖਸ਼ ਬਹਾਦਰ ਸਿੰਘ ਦੀ  ਪ੍ਰੇਰਣਾ ਸਦਕਾ ਸ: ਸਮਸ਼ੇਰ ਸਿੰਘ ਇੰਗਲੈਡ  ਵਾਸੀ ਸ: ਅਜਮੇਰ ਸਿੰਘ ਅਤੇ ਸ: ਸੁਖਦੇਵ ਸਿੰਘ ਨੇ ਆਪਣੀ ਮਾਤਾ ਸਵਰਗੀ ਸ੍ਰੀਮਤੀ ਪ੍ਰਕਾਸ਼ ਕੌਰ ਦੀ ਯਾਦ ਵਿੱਚ ਦੋਵਾਂ ਹੀ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੰੂ ਸਟੇਸ਼ਨਰੀ ਵੰਡੀ । ਸਕੂਲ ਦੇ ਬੱਚਿਆਂ ਦੀ ਕੀਤੀ ਸਹਾਇਤਾ ਲਈ ਸਕੂਲ ਦੇ ਮੁੱਖ ਅਧਿਆਪਕ ਚਮਨ ਪਰਜਾਪਤੀ ਅਤੇ ਪ੍ਰਵੀਨ ਸ਼ਰਮਾ ਨੇ ਦਾਨੀ ਸੱਜਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੱਗੇ ਤੋ ਵੀ ਸਕੂਲ ਨੂੰ ਇਸੇ ਤਰਾਂ ਹੀ ਸਕੂਲ ਨੂੰ ਸਹਿਯੋਗ ਕਰਦੇ ਰਹਿਣਗੇ । ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਸ:ਦਲਜੀਤ ਸਿੰਘ ਸੰਧੂ ਸ:  ਤੇਜਿੰਦਰ ਸਿੰਘ ਸ੍ਰੀਮਤੀ ਗੁਰਜੀਤ ਕੌਰ, ਮੈਡਮ ਕੰਵਲਜੀਤ ਕੌਰ,ਜਸਵੀਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।