ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਦੀ ਉਮਰ ਹੱਦ 70 ਸਾਲ ਕਰਕੇ ਅਤੇ ਵਰਕਰ ਨੂੰ ਇਕ ਲੱਖ ਤੇ ਹੈਲਪਰ ਨੂੰ 50,000 ਰਿਟਾਇਰਮੈਂਟ ਤੇ ਦੇਣਾ ਜੱਥੇਬੰਦੀਆਂ ਲਈ ਇਤਿਹਾਸਿਕ ਫੈਸਲਾ

ਮੋਗਾ,19 ਜੁਲਾਈ (ਜਸ਼ਨ): ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਪੰਜਾਬ ਏਟਕ ਦੇ ਆਗੂਆਂ ਨੇ ਪ੍ਰੈਸ ਦੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੱਥੇਬੰਦੀ ਨੂੰ ਸੰਘਰਸ਼ ਕਰਦਿਆਂ 12 ਸਾਲ ਹੋ ਗਏ ਸੀ ਕਿ ਉਹਨਾਂ ਨੂੰ ਮਿਨੀਮਮ ਵੇਜ਼ ਦਿੱਤਾ ਜਾਵੇ, ਆਂਗਨਵਾੜੀ ਸੈਂਟਰਾਂ ਦੇ ਬੱਚੇ ਵਾਪਸ ਕੀਤੇ ਜਾਣ, ਜਿਸ ਤੇ ਸਾਡਾ ਨਾਅਰਾ ਸੀ ਕਿ ਪ੍ਰੀ ਨਰਸਰੀ ਲੈ ਕੇ ਰਹਾਂਗੇ। ਇਸ ਤੋਂ ਇਲਾਵਾ ਇਹ ਵੀ ਮੰਗ ਸੀ ਕਿ ਆਂਗਨਵਾੜੀ ਵਰਕਰ ਹੈਲਪਰ ਦੀ ਉਮਰ ਹੈਦ ਤੈਅ ਕਰਕੇ ਉਸ ਨੂੰ ਖਾਲੀ ਹੱਥ ਘਰ ਨਾ ਭੇਜਿਆ ਜਾਵੇ। ਇਸ ਤਰਾਂ ਸੰਘਰਸ਼ ਦੇ ਚੱਲਦਿਆਂ ਕਰੀਬ 7-8 ਮੀਟਿੰਗਾਂ ਸਬੰਧਤ ਮੰਤਰੀਆਂ ਨਾਲ ਕੀਤੀਆਂ ਗਈਆਂ, ਇਸ ਤਰਾਂ ਵਿਚਾਰ ਕਰਦਿਆਂ 18 ਜੁਲਾਈ 2018 ਨੂੰ ਅਖੀਰੀ ਫੈਸਲਾ ਮੀਟਿੰਗ ਕੀਤੀ ਗਈ। ਜਿਸ ਵਿਚ ਮਿਨੀਮਮ ਵੇਜ਼ ਦੀ ਮੰਗ ਤੇ ਬਹੁਤ ਜ਼ੋਰ ਦਿੱਤਾ ਗਿਆ। ਪਰ ਮੀਟਿੰਗ ਵਿਚ ਵਿਭਾਗੀ ਮੰਤਰੀ ਅਰੁਣਾ ਚੌਧਰੀ ਮੁੱਖ ਮੰਤਰੀ ਤੇ ਸੰਦੀਪ ਸੰਧੂ ਨੇ ਖ਼ਜ਼ਾਨੇ ਤੇ ਵਿੱਤੀ ਬੋਝ ਦੀ ਦੁਹਾਈ ਪਾ ਕੇ 1000 ਦਾ ਆਂਗਨਵਾੜੀ ਵਰਕਰ ਤੇ 500 ਹੈਲਪਰ ਨੂੰ ਦੇਣ ਦਾ ਫੈਸਲਾ ਅਪ੍ਰੈਲ 2019 ਤੋਂ ਜਾਰੀ ਕੀਤਾ। ਉਨਾਂ ਦੇ ਨਾਲ ਨਾਲ ਇਹ ਵੀ ਕਿਹਾ ਕਿ ਖ਼ਜ਼ਾਨੇ ਦੀ ਸਥਿਤੀ ਠੀਕ ਹੋਣ ਤੇ ਮਿਨੀਮਮ ਵੇਜ ਵੀ ਦੇਵਾਂਗੇ। ਪ੍ਰੀ-ਨਰਸਰੀ ਕਲਾਸਾਂ ਤੇ ਬੋਲਦਿਆਂ ਉਨਾਂ ਕਿਹਾ ਕਿ ਆਂਗਨਵਾੜੀ ਸੈਂਟਰ ਪਹਿਲਾਂ ਦੀ ਤਰਾਂ ਹੀ ਚੱਲਦੇ ਰਹਿਣਗੇ ਅਤੇ ਜਿਨਾਂ ਵਿਚ ਆਂਗਨਵਾੜੀ ਸੈਂਟਰ ਵਿਚ 1 ਘੰਟਾ ਪੜਾਵੇਗੀ ਅਤੇ ਜੋ ਸੈਂਟਰ ਸਕੂਲਾਂ ਵਿਚ ਚੱਲਦੇ ਹਨ, ਉਹਨਾਂ ਵਿਚ ਇਕ-ਇਕ ਟੀਚਰ ਪੜਾਉਣਗੇ ਅਤੇ ਬਾਕੀ ਸੇਵਾਵਾਂ ਪਹਿਲਾਂ ਦੀ ਤਰਾਂ ਆਂਗਨਵਾੜੀ ਵਰਕਰ ਤੇ ਹੈਲਪਰ ਦੇਣਗੇ। ਤੀਸਰੀ ਮੰਗ ਕਿ ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਖਾਲੀ ਹੱਥ ਘਰ ਭੇਜਣ ਤੇ ਸਰਕਾਰ ਇਕ ਲੱਖ ਆਸ਼ਾ ਵਰਕਰ ਤੇ ਹੈਲਪਰ ਨੂੰ 50,000 ਦੇ ਕੇ ਸਨਮਾਨ ਨਾਲ ਡਿੳੂਟੀ ਤੋਂ ਫਾਰਗ ਦਾ ਫੈਸਲਾ ਲਿਆ, ਜਿਸ ਦਾ ਨੋਟੀਫਿਕੇਸ਼ਨ 31.7.2018 ਨੂੰ ਹੋ ਜਾਵੇਗਾ, ਪਰ ਜੇਕਰ ਸਰਕਾਰ 31.7.2018 ਤੱਕ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਜੱਥੇਬੰਦੀ ਆਪਣਾ ਸੰਘਰਸ਼ ਕਰੇਗੀ। ਆਲ ਇੰਡੀਆ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਏਟਕ ਦੀ ਜੱਥੇਬੰਦੀ ਨੇ ਟਰੇਡ ਯੂਨੀਅਨ ਕੌਂਸਲ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਟੂਟੀ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ।