ਪਿੰਡ ਤਲਵੰਡੀ ਭੰਗੇਰੀਆਂ ਦੀ ਪੰਚਾਇਤ ਨੇ ਕਾਨੂੰਗੋੋ ਰੂਪ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ ,ਕਿਹਾ ਚੰਗੇ ਅਫਸਰਾ ਦੀ ਬਦੌਲਤ ਹੀ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਹੁੰਦੀਆਂ ਨੇ :-ਸਰਪੰਚ ਨਿਹਾਲ ਸਿੰਘ

ਮੋਗਾ,19 ਜੁਲਾਈ (ਜਸ਼ਨ) :ਤਲਵੰਡੀ ਭੰਗੇਰੀਆਂ ਤੇ ਦੋਸਾਂਝ  ਪਿੰਡਾ ਵਿਚ ਲੰਬਾ ਸਮਾਂ ਬਤੌਰ ਪਟਵਾਰੀ ਅਤੇ ਬਾਅਦ ਵਿਚ ਤਰੱਕੀ ਹੋਣ ਉਪਰੰਤ ਕਾਫੀ ਲੰਬਾ ਸਮਾਂ ਕਾਨੂੰਗੋ  ਵਜਂੋ ਪਿੰਡ ਤਲਵੰਡੀ ਭੰੰਗੇਰੀਆਂ ਵਿੱਚ ਸਾਫ ਸੱੁਥਰੀਆਂ ਸੇਵਾਵਾ ਨਿਭਾਉਣ ਅਤੇ ਹਰ ਇਕ ਨਾਲ  ਆਪਣਿਆਂ ਵਾਂਗ ਵਤੀਰਾ ਕਰਕੇ ਕੰਮ ਕਰਨ ਵਾਲੇ ਕਾਨੂੰਗੋ  ਰੂਪ ਸਿੰਘ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ  ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਜੋ ਸੇਵਾਵਾਂ ਸਾਡੇ ਪਿੰਡ ਨੂੰ ਰੂਪ ਸਿੰਘ ਦੇ ਕੇ ਗਏ ਹਨ ਉਹ ਹਮੇਸ਼ਾ ਯਾਦ ਰਹਿਣਗੀਆਂ,ਇਸ ਮੌਕੇ ਨਵੇਂ ਲੱਗੇ ਕਾਨੂੰਗੋ ਰਾਕੇਸ਼ ਕੁਮਾਰ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਨੂੰਗੋੋ ਰੂਪ ਸਿੰਘ ਨੇ  ਸਮੁੱਚੀ ਗ੍ਰਾਮ ਪੰਚਾਇਤ ਅਤੇ ਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ । ਉਨਾ ਕਿਹਾ ਕਿ ਡਿੳੂਟੀ ਦਰਮਿਆਨ ਪਿੰਡ ਤਲਵੰਡੀ ਭੰਗੇਰੀਆਂ ਵਿਚ ਬਿਤਾਇਆ  ਸਮਾਂ ਹਮੇਸ਼ਾ ਯਾਦ ਰਹੇਗਾ। ਇਸ ਮੌਕੇ ਸਰਪੰਚ  ਬਲਵਿੰਦਰ ਕੌਰ ਭੂੱਲਰ,ਸਰਪੰਚ ਬਲਵਿੰਦਰ ਕੌਰ,ਗੁਰਚਰਨ ਸਿੰਘ ਨੰਬਰਦਾਰ, ਅਮਰ ਸਿੰਘ ਪੰਚ,ਸੁਰਜੀਤ ਸਿੰਘ ਪੰਚ,ਬਿੱਕਰ ਸਿੰਘ ਪੰਚ,ਬੂਟਾ ਸਿੰਘ ਪੰਚ,ਅਮਰ ਸਿੰਘ ਪੰਚ,ਜਲੋਰ ਸਿੰਘ ਪੰਚ,ਸੁੱਖਦੇਵ  ਸਿੰਘ ਪੰਚ,ਕਾਲੀ ਭੁੱਲਰ,ਗੁਰਦੀਪ ਸਿੰਘ ਗੋਗੀ ਸੈਕਟਰੀ,ਨੱਥਾ ਸਿੰਘ,ਮੰਦਰ ਸਿੰਘ ,ਮਨਜੀਤ ਸਿੰਘ ਭੂੱਲਰ  ,ਜਗਰਾਜ ਸਿੰਘ ਰਾਜਾ,ਸਵਰਨ ਸਿੰਘ,ਕਸ਼ਮੀਰ ਸਿੰਘ, ਬਲਤੇਜ ਸਿੰਘ,ਹਰਬੰਸ ਸਿੰਘ,ਮੁੱਖਤਿਆਰ ਸਿੰਘ,ਮਨਦੀਪ ਸਿੰਘ ਭੂੱਲਰ,ਗੁਰਦੇਵ ਸਿੰਘ,ਅਮਰਜੀਤ ਸਿੰਘ,ਸੁਰਜੀਤ ਸਿੰਘ,ਅਮਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।