ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਇਕ ਨੌਜਵਾਨ ਦੀ ਮੌਤ ਤੇ ਇਕ ਦੀ ਹਾਲਤ ਗੰਭੀਰ ,ਪੁਲਿਸ ਨੇ ਨਸ਼ਾ ਵੇਚਣ ਵਾਲੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ

ਫਿਰੋਜ਼ਪੁਰ ,19 ਜੁਲਾਈ (ਪੰਕਜ ਕੁਮਾਰ )- ਜ਼ਿਲਾ ਫਿਰੋਜ਼ਪੁਰ ਦੇ ਪਿੰਡ ਕਾਲੇ-ਕੇ  ਹਿਥਾਡ ‘ਚ ਇੱਕ 20 ਸਾਲਾ ਨੌਜਵਾਨ ਤੋਤਾ ਸਿੰਘ ਨਸ਼ੇ ਦੀ ਭੇਂਟ ਚੜ ਗਿਆ।  ਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ਸਦਮੇਂ ਵਿਚ ਹੈ ਤੇ ਉਹ  ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਦੀ ਮੰਗ ਕਰ ਰਹੇ ਨੇ।  ਪੁਲਿਸ ਨੇ ਪਰਿਵਾਰਕ  ਮੈਬਰਾਂ ਦੇ ਬਿਆਨਾਂ ‘ਤੇੇ ਚਾਰ ਨਸ਼ਾ ਵੇਚਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਮਾਮਲੇ ਦੀ ਜਾਂਚ ਕਰ ਰਹੇ ਥਾਣਾ ਆਰਿਫ -ਕੇ   ਦੇ ਥਾਣਾ ਇੰਚਾਰਜ ਮੋਹਿਤ ਧਵਨ  ਨੇ ਦੱਸਿਆ ਮਿ੍ਰਤਕ ਤੋਤਾ ਸਿੰਘ  ਅਤੇ ਉਸਦਾ ਦੋਸਤ ਸੁਖਵਿੰਦਰ ਸਿੰਘ ਆਪਣੀ ਭੈਣ  ਦੇ ਪਿੰਡ ਬਡਾਲਾ ਵਿੱਚ ਗਏ ਸਨ ਜਿਥੇ  ਇਨਾਂ ਦੋਨਾਂ ਨੇ ਨਸ਼ੇ  ਦੇ ਟੀਕੇ ਲਗਾਏ ਜਿਸ ਨਾਲ ਤੋਤਾ ਸਿੰਘ  ਦੀ ਮੌਕੇ ਤੇੇ ਹੀ ਮੌਤ ਹੋ ਗਈ ਅਤੇ ਉਸਦਾ ਦੋਸਤ ਸੁਖਵਿੰਦਰ ਸਿੰਘ ਨੂੰ ਬਚਾਅ ਲਿਆ ਗਿਆ ਜਿਸਦਾ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਫਿਰੋਜ਼ਪੁਰ ਜਿਲੇ ਵਿੱਚ ਨਸ਼ੇ  ਦੇ ਚਲਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬੀਤੇ ਡੇਢ ਮਹੀਨੇ ਵਿੱਚ ਕਈ ਨੌਜਵਾਨਾਂ ਨੂੰ ਨਸ਼ੇ ਦਾ ਜਹਿਰ ਮੌਤ ਦੀ ਗੂੜੀ ਨੀਂਦ ਸਵਾ ਚੁੱਕਿਆ ਹੈ ਪਰ ਬਾਵਜੂਦ ਇਸਦੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਘੱਟ ਨਹੀਂ ਹੋ ਰਿਹੈ।