ਆਪ ਆਗੂ ਜਗਦੀਪ ਸਿੰਘ ਜੈਮਲਵਾਲਾ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਨਿਯੁਕਤ

ਮੋਗਾ,18 ਜੁਲਾਈ(ਜਸ਼ਨ): -ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਪਾਰਟੀ ਦੀ ਮਜਬੂਤੀ ਲਈ ਲੰਬੇ ਸਮੇਂ ਤੋਂ ਦਿ੍ਰੜ ਸੰਕਲਪ ਹੋ ਕੇ ਪਾਰਟੀ ਲਈ ਕੰਮ ਕਰ ਰਹੇ ਜੁਝਾਰੂ ਵਲੰਟੀਅਰਾਂ ਨੂੰ ਅਹਿਮ ਜ਼ਿਮੇਵਾਰੀਆਂ ਸੌਂਪੀਆਂ ਨੇ। ਪਾਰਟੀ ਵੱਲੋਂ ਅੱਜ ਯੂਥ ਵਿੰਗ ਪੰਜਾਬ ਦੇ ਵਾਈਸ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਜਗਦੀਪ ਸਿੰਘ ਜੈਮਲਵਾਲਾ ਦਾ ਨਾਮ ਸ਼ਾਮਲ ਹੈ। ਜੈਮਲਵਾਲਾ ਦੀ ਨਿਯੁਕਤੀ ਸਦਕਾ ਪਾਰਟੀ ਸਫ਼ਾ ਦੇ ਨਾਲ ਨਾਲ ਆਮ ਲੋਕਾਂ ਵਿਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਲੋਕ ਆਗੂ ਵਜੋਂ ਵਿਚਰਦਿਆਂ ਜੈਮਲਵਾਲਾ ਨੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕੀਤਾ ਸੀ ਜਿਸ ਦੀ ਬਦੌਲਤ ਹੀ ਹਾਈ ਕਮਾਂਡ ਨੇ ਉਹਨਾਂ ਦੇ ਨਾਮ ਦੀ ਤਜ਼ਵੀਜ਼ ਕਰਦਿਆਂ ਪਹਿਲਾਂ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਕੋ ਕਨਵੀਨਰ ਵਜੋਂ ਸੇਵਾਵਾਂ ਸੌਂਪੀਆਂ ਸਨ ਤੇ ਹੁਣ ਉਹਨਾਂ ਨੂੰ ਯੂਥ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਜਗਦੀਪ ਜੈਮਲਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਹਾਈ ਕਮਾਂਡ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪਹਿਲਾਂ ਦੀ ਤਰਾਂ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਰੂਹ-ਏ-ਰਵਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ,ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ , ਭਗਵੰਤ ਮਾਨ ਪ੍ਰੈਜ਼ੀਡੈਂਟ ਪੰਜਾਬ ,ਡਾਕਟਰ ਬਲਬੀਰ ਸਿੰਘ ਕੋ ਪ੍ਰੈਜ਼ੀਡੈਂਟ ਪੰਜਾਬ ,ਮੀਤ ਹੇਅਰ ਅਬਜ਼ਰਵਰ ਆਪ ਯੂਥ ਵਿੰਗ ,ਮਨਜਿੰਦਰ ਸੰਧੂ ਪ੍ਰੈਜੀਡੈਂਟ ਯੂਥ ਵਿੰਗ ਪੰਜਾਬ ,ਅਮਨ ਮੋਹੀ ਇੰਚਾਰਜ ਮਾਲਵਾ ਜ਼ੋਨ 2 ,ਸੰਦੀਪ ਧਾਲੀਵਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਅਤੇ ਸਮੁੱਚੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਦੀਆਂ ਇਹਨਾਂ ਨਿਯੁਕਤੀਆਂ ਵਿਚ ਪਲਵਿੰਦਰ ਸਿੰਘ ਖਾਲਸਾ, ਗੁਰਿੰਦਰ ਸਿੰਘ ਸ਼ੇਰਗਿੱਲ, ਮਹਿੰਦਰ ਸਿੰਘ ਕਚੂਰਾ, ਸੁਖਜਿੰਦਰ ਸਿੰਘ ,ਸੁਖਵੀਰ ਸਿੰਘ ਮਾਈਸਰਖਾਨਾ ,ਯਸ਼ਪਾਲ ਸਿੰਘ ,ਤੇਜਪਾਲ ਗਿੱਲ ,ਅਮਨ ਗਰੇਵਾਲ ,ਹਰਪ੍ਰੀਤ ਸਿੰਘ ਬਾਜਵਾ,ਅਮਨ ਗਰੇਵਾਲ ਬਾਘਾ ਪੁਰਾਣਾ,ਸੁਖਜਿੰਦਰ ਕਾਉਣੀ ਅਤੇ ਅਮਿਤ ਪੁਰੀ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਪ੍ਰਭਵੀਰ ਸਿੰਘ ਬਰਾੜ, ਸਿਮਰਨਜੀਤ ਕੌਰ ,ਬਲਜੀਤ ਸਿੰਘ ਭੰਡਾਲ ,ਸੰਦੀਪ ਸਿੰਘ ਪਿੱਪਲੀ ,ਹਰਸਿਮਰਨ ਸਿੰਘ ਸਰਾਂ ,ਜਸਪਾਲ ਕੁਮਾਰ ਚੇਚੀ ,ਦੀਪ ਕੁਮਾਰ ,ਗੁਰਦੀਪ ਸਿੰਘ, ਅਮਰਿੰਦਰ ਸਿੰਘ ,ਲਾਲਜੀਤ ਸਿੰਘ ਸਰਾਂ, ,ਗੁਰਤੇਜ ਸਿੰਘ ਖੋਸਾ ,ਸੰਦੀਪ ਮਿਸ਼ਰਾ ,ਜਸਵਿੰਦਰ ਸਿੰਘ ਚੱਠਾ ,ਕਰਮਜੀਤ ਕੁਠਾਲਾ ,ਜਤਿੰਦਰ ਸਿੰਘ ਰਾਣਾ ,ਅਨੁਰਾਧਾ ਸ਼ਰਮਾ ,ਗੁਰਦਾਸ ਨਾਇਕ ,ਕੁਲਵੰਤ ਸਿੰਘ ਸਨੀ,ਅਵਤਾਰ ਬੰਟੀ ਮੋਗਾ ਅਤੇ ਗੁਰਤੇਜ ਖੋਸਾ ਨੂੰ ਜਨਰਲ ਸਕੱਤਰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


