ਹੇਮਕੁੰਟ ਸਕੂਲ ਵਿਖੇ ਐੱਨ.ਸੀ.ਸੀ ਕੈਡਿਟਸ ਦੀ ਹੋਈ ਨਵੀਂ ਭਰਤੀ

ਕੋਟਈਸੇ ਖਾਂ,18 ਜੁਲਾਈ (ਜਸ਼ਨ)-ਸ੍ਰੀ ਹੇਮਕੁੰਟ ਸਕੂਲ ਵਿਖੇ ਚੱਲ ਰਹੇ ਐੱਨ.ਸੀ.ਸੀ ਸੀਨੀਅਰ ਵਿੰਗ 13 ਪੰਜਾਬ ਬੀ.ਐੱਨ , ਐੱਨ.ਸੀ.ਸੀ ਫਿਰੋਜ਼ਪੁਰ ਵੱਲੋਂ ਕਮਾਡਿੰਗ ਅਫ਼ਸਰ ਕਰਨਲ ਐੱਚ.ਪੀ.ਅਰੋੜਾ ਦੀ ਯੋਗ ਅਗਵਾਈ ਹੇਠ ਸੀਨੀਅਰ ਵਿੰਗ ਲੜਕਿਆਂ ਦੀ ਨਵੀਂ ਭਰਤੀ ਕੀਤੀ ਗਈ । ਇਸ ਮੌਕੇ ਐਡਮਿਨ ਅਫ਼ਸਰ  ਕਰਨਲ ਅਸ਼ੀਸ ਕੋਹਲੀ ,ਸੂਬੇਦਾਰ ਸ: ਕੁਲਵਿੰਦਰ ਸਿੰਘ ਅਤੇ ਹਵਾਲਦਾਰ ਪਲਵਿੰਦਰ ਸਿੰਘ ਨੇ ਕੈਡਿਟਸ ਦੀ ਨਿਯੁਕਤੀ ਕੀਤੀ । ਇਸ ਉਪਰੰਤ ਉਹਨਾਂ ਨੇ  ਕੈਡਿਟਸ ਦਾ ਫਿਜ਼ੀਕਲ ਟੈਸਟ ਅਤੇ ਗਰਾਂਊਂਡ ਟੈਸਟ ਵੀ ਲਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਨਵੇਂ ਭਰਤੀ ਹੋਏ ਕੈਡਿਟਸ ਨੂੰ ਐੱਨ.ਸੀ.ਸੀ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਖੂਬ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ । ਸਕੂਲ ਦੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਕੈਡਿਟਸ ਨੂੰ ਐੱਨ.ਸੀ.ਸੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਹੋਏ ਅਫ਼ਸਰਾਂ ਦਾ ਧੰਨਵਾਦ ਕੀਤਾ।