ਡਰਾਈਵਿੰਗ ਲਾਇਸੰਸ ਰੀਨਿਊ ਕਰਵਾਉਣ ਲਈ ਲੋਕਾਂ ਨੂੰ ਹੁਣ ਨਹੀਂ ਜਾਣਾ ਪਵੇਗਾ ਫਰੀਦਕੋਟ ,ਸਮੂਹ ਤਹਿਸੀਲ ਕੰਪਾਊਡ ਵਰਕਰਾਂ ਦੇ ਵਫ਼ਦ ਨੇ ਟਰਾਂਸਪੋਰਟ ਮੰਤਰੀ ਅਤੇ ਡਾ:ਹਰਜੋਤ ਕਮਲ ਦਾ ਕੀਤਾ ਧੰਨਵਾਦ

ਮੋਗਾ, 18 ਜੁਲਾਈ (ਜਸ਼ਨ): ਕਮਰਸ਼ੀਅਲ, ਐਲ.ਟੀ.ਵੀ ਅਤੇ ਐਚ.ਟੀ.ਵੀ. ਡਰਾਈਵਿੰਗ ਲਾਇਸੰਸ ਰੀਨਿੳੂ ਕਰਵਾਉਣ ਲਈ ਲੋਕਾਂ ਨੂੰ ਪਹਿਲਾਂ ਫਰੀਦਕੋਟ ਵਿਖੇ ਜਾਣਾ ਪੈਂਦਾ ਸੀ, ਜਿਸ ਨਾਲ ਉਨਾਂ ਨੂੰ ਕਾਫ਼ੀ ਖੱਜਲ ਖੁਆਰੀ ਹੋ ਰਹੀ ਸੀ ਅਤੇ ਲੋਕਾਂ ਦੀਆਂ ਇਨਾਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਤਹਿਸੀਲ ਕੰਪਾਊਡ ਵਰਕਰਾਂ ਦਾ ਵਫ਼ਦ ਰਾਜ ਕੁਮਾਰ ਗਰੋਵਰ ਦੀ ਪ੍ਰਧਾਨਗੀ ਹੇਠ ਮੋਗਾ ਦੇ ਐਮ.ਐਲ.ਏ ਡਾ. ਹਰਜੋਤ ਕਮਲ ਨੂੰ ਮਿਲਿਆ ਸੀ ਅਤੇ ਉਨਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਸੀ। ਜਿਸ ਤੇ ਡਾ. ਹਰਜੋਤ ਕਮਲ ਨੇ ਉਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਮਾਮਲੇ ਨੂੰ ਟ੍ਰਾਂਸਪੋਰਟ ਮੰਤਰੀ ਨੂੰ ਮਿਲ ਕੇ ਉਸ ਦਾ ਸਥਾਈ ਹੱਲ ਕਰਵਾਉਣਗੇ ਅਤੇ ਡਾ. ਹਰਜੋਤ ਕਮਲ ਨੇ ਟ੍ਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੂੰ ਮਿਲ ਕੇ ਉਨਾਂ ਨੂੰ ਸਾਰੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਅਤੇ ਮੰਤਰੀ ਨੇ ਹਫ਼ਤੇ ਦੇ 2 ਦਿਨ ਮੰਗਲਵਾਰ ਅਤੇ ਵੀਰਵਾਰ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਡਰਾਈਵਿੰਗ ਲਾਇਸੰਸ ਰੀਨਿੳੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ,ਜਿਸ ਨਾਲ ਹੁਣ ਲੋਕਾਂ ਨੂੰ ਫਰੀਦਕੋਟ ਜਾ ਕੇ ਆਪਣੇ ਡਰਾਈਵਿੰਗ ਲਾਇਸੰਸ ਰੀਨਿੳੂ ਨਹੀਂ ਕਰਵਾਉਣੇ ਪੈਣਗੇ ਅਤੇ ਉਨਾਂ ਦੀ ਕੋਈ ਵੀ ਖੱਜਲ ਖੁਆਰ ਨਹੀਂ ਹੋਵੇਗੀ। ਜਿਸ ਦੇ ਲਈ ਸਮੂਹ ਤਹਿਸੀਲ ਕੰਪਾਊਡ ਵਰਕਰਾਂ ਦੇ ਵਫ਼ਦ ਨੇ ਟ੍ਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਅਤੇ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ, ਜਿਨਾਂ ਦੀ ਬਦੌਲਤ ਇਹ ਸਭ ਕੁਝ ਸੰਭਵ ਹੋ ਸਕਿਆ ਹੈ। ਨਾਲ ਹੀ ਉਨਾਂ ਨੇ ਮੰਗ ਕੀਤੀ ਕਿ ਜੋ ਦਫਤਰ ਸਿੰਘਾਵਾਲਾ ਵਿੱਚ ਬਣਿਆਂ ਹੈ ਉਹ ਜਿਲਾ ਪ੍ਰੰਬਧਕੀ ਕੰਪਲੈਕਸ਼ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਵੀ ਰਾਹਤ ਮਿਲ ਸਕੇ ਅਤੇ ਉਨਾਂ ਨੂੰ ਸਿੰਘਾਂਵਾਲਾ ਵਿਖੇ ਨਾ ਜਾਣਾ ਪਵੇ। ਉਨਾਂ ਕਿਹਾ ਕਿ ਲੋਕ ਰੋਜ਼ਮਰਾ ਦੀਆਂ ਜਰੂਰਤਾਂ ਦੀ ਪੂਰਤੀ ਲਈ ਰੋਜ਼ਾਨਾ ਮੋਗਾ ਹੀ ਆਉਦੇ ਹਨ, ਇਸ ਲਈ ਡਰਾਈਵਿੰਗ ਲਾਇਸੰਸਾਂ ਦਾ ਕੰਮ ਮੋਗਾ ਵਿਖੇ ਹੀ ਲਿਆਂਦਾ ਜਾਵੇ। ਇਸ ਮੌਕੇ ਤੇ ਰਾਜ ਕੁਮਾਰ ਗਰੋਵਰ ਪ੍ਰਧਾਨ, ਕੁਲਵਿੰਦਰ ਸਿੰਘ, ਦੀਪਕ ਮੌਗਾਂ, ਕਲਵਿੰਦਰ ਸਿੰਘ, ਮੋਹਨ ਸਿੰਘ, ਬਲਵੰਤ ਸਿੰਘ, ਮੁਨੀਸ ਚੋਪੜਾ, ਵਰਿੰਦਰ ਮੌਗਾਂ, ਜਗਜੀਤ ਡਗਰੂ, ਜੱਸਾ ਭਿੰਡਰ, ਲੱਕੀ ਸ਼ਰਮਾਂ, ਮੀਤਾ ਚੜਿੱਕ, ਸਿਕੰਦਰ ਸਿੰਘ ਸੱਦੇਵਾਲੀਆ, ਭੁਪਿੰਦਰ ਜੌਹਲ, ਦੀਪ ਕੰਡਾਂ ਆਦਿ ਹਾਜਰ ਸਨ।