ਕਨੇਡਾ ਫੇਰੀ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਨਸੀਬ ਸਿੰਘ ਸੰਧੂਆਂਵਾਲਾ ਦੇ ਗ੍ਰਹਿ ਵਿਖੇ ਪਾਰਟੀ ਆਗੂਆਂ ਨਾਲ ਕੀਤੀ ਮੁਲਾਕਾਤ

ਕਨੇਡਾ,17 ਜੁਲਾਈ (ਜਸ਼ਨ)- ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਆਪਣੀ ਕਨੇਡਾ ਫੇਰੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਮਿਲ ਕੇ ਪਾਰਟੀ ਦੀ ਮਜਬੂਤੀ ਲਈ ਵਿਚਾਰ ਚਰਚਾਵਾਂ ਕਰ ਰਹੇ ਨੇ ਤਾਂ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਵਰਕਰਾਂ ਦੇ ਸੁਝਾਵਾਂ ’ਤੇ ਗੌਰ ਕੀਤਾ ਜਾ ਸਕੇ। ਇਸੇ ਲੜੀ ਤਹਿਤ ਬਰਜਿੰਦਰ ਸਿੰਘ ਬਰਾੜ ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਸੀਬ ਸਿੰਘ ਸੰਧੂਆਂਵਾਲਾ ਦੇ ਗ੍ਰਹਿ ਵਿਖੇ ਪੁੱਜੇ ਅਤੇ ਲੰਬਾ ਸਮਾਂ ਸੰਧੂਆਵਾਲਾ ਪਰਿਵਾਰ ਨਾਲ ਪਾਰਟੀ ਦੀ ਮਜਬੂਤੀ ਲਈ ਵਿਚਾਰਾਂ ਕਰਦਿਆਂ ਅਗਲੀ ਰਣਨੀਤੀ ਤੈਅ ਕੀਤੀ। ਸ: ਮੱਖਣ ਦੇ ਕਨੇਡਾ ਪਹੰੁਚਣ ’ਤੇ ਸ: ਬੱਚਿਤਰ ਸਿੰਘ ਘੋਲੀਆ,ਸ:ਗੁਰਨਾਮ ਸਿੰਘ ਸੰਧੂ,  ਸ: ਬਲਜੀਤ ਸਿੰਘ ਸੰਧੂ ਅਤੇ ਸ: ਦਲਜੀਤ ਸਿੰਘ ਗੇਂਦੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨਸੀਬ ਸਿੰਘ ਸੰਧੂਆਂਵਾਲਾ ਨੇ ਅੱਜ ਸਵੇਰੇ ‘ਸਾਡਾ ਮੋਗਾ ਡੌਟ ਕੌਮ ’ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਚੜਦੀ ਕਲਾ ਵਿਚ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਸ਼ਾਨਦਾਰ ਵਾਪਸੀ ਕਰੇਗੀ।