ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਪਿੰਡ ਘੁੱਦੂਵਾਲਾ ਵਿਖੇ ਗਲੀਆਂ ਤੇ ਨਾਲੀਆਂ ਦਾ ਕੀਤਾ ਉਦਘਾਟਨ

ਸਾਦਿਕ, 17 ਜੁਲਾਈ ( ਰਘਬੀਰ ਸਿੰਘ) :- ਸਾਦਿਕ ਦੇ ਨੇੜਲੇ ਪਿੰਡ ਘੁੱਦੂਵਾਲਾ ਵਿਖੇ ਵਿਧਾਇਕ ਕੁਸ਼ਲਦੀਪ ਸਿੰਘ  ਢਿੱਲੋਂ ਨੇ ਬਣਾਏ ਗਏ ਸੰੁਦਰ ਪਾਰਕ ਅਤੇ ਇੰਟਰਲਾਕ ਟਾਇਲਾਂ ਨਾਲ ਬਣੀਆਂ ਗਲੀਆਂ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ। ਉਪਰੰਤ ਗੁਰਦਵਾਰਾ ਸਾਹਿਬ ਵਿਖੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਜੋ ਵੀ ਫੰਡ ਆ ਰਿਹਾ ਹੈ ਉਹ ਪਿੰਡ ਵਾਸੀਆਂ ਨੂੰ ਆਪਣੀ ਦੇਖਰੇਖ ਵਿਚ ਲਗਵਾਉਣਾ ਚਾਹੀਦਾ ਹੈ। ਤੁਸੀਂ ਮੈਨੂੰ ਪਿੰਡ ਦੇ ਸਾਂਝੇ ਕੰਮ ਦੱਸੋ ਮੈਂ ਪਹਿਲ ਦੇ ਅਧਾਰ ਤੇ ਕਰਾਂਗਾਂ ਤੇ 4 ਸਾਲ ਬਾਅਦ ਮੈਨੂੰ ਬੋਲਣ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ ਮੇਰੇ ਕੀਤੇ ਕੰਮ ਹੀ ਬੋਲਣਗੇ। ਪਰ ਤੁਸੀਂ ਕੰਮ ਕਰਨ ਵਾਲੇ ਤੇ ਗੱਪਾਂ ਮਾਰਨ ਵਾਲਿਆਂ ਦੀ ਪਹਿਚਾਣ ਜਰੂਰ ਕਰੋ। ਪਿੰਡ ਦੀਆਂ ਔਰਤਾਂ ਵੱਲੋਂ ਪੈਨਸ਼ਨਾਂ ਸਬੰਧੀ ਦੁਖੜਾ ਰੋਣ ‘ਤੇ ਉਨਾਂ ਕਿਹਾ ਕਿ ਜਿਸ ਵੀ ਜਰੂਰਤਮੰਦ ਦੀ ਪੈਨਸ਼ਨ ਨਹੀਂ ਲੱਗੀ ਉਹ ਜਲਦੀ ਲਗਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਬਲਕਰਣ ਸਿੰਘ ਬਰਾੜ ਸਾਬਕਾ ਸਰਪੰਚ, ਗੁਰਜੰਟ ਸਿੰਘ ਬਰਾੜ, ਹਰਨੀਤ ਸਿੰਘ ਜ਼ੈਲਦਾਰ, ਸੁਖਵੀਰ ਮਰਾੜ, ਤੇਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਸਰਪੰਚ ਮਰਾੜ, ਗੁਰਲਾਲ ਸਿੰਘ ਭਲਵਾਨ, ਦਲਜੀਤ ਸਿੰਘ ਢਿੱਲੋਂ ਤੇ ਪਿੰਡ ਵਾਸੀ ਹਾਜਰ ਸਨ।