ਗਰੀਬ ਤੇ ਲੋੜਵੰਦ ਸੱਤ ਪਰਿਵਾਰਾਂ ਨੂੰ ਜੱਥੇ ਵੱਲੋ ਰਾਸ਼ਨ ਦਿੱਤਾ ਗਿਆ

ਬਰਗਾੜੀ,17 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਚੜ੍ਹਦੀ ਕਲਾਂ ਸੇਵਾ ਜੱਥਾਂ ਸਿਬੀਆਂ ਵੱਲੋ ਆਪਣੇ ਸਮਾਜ ਸੇਵੀ ਕੰਮਾ ਦੀ ਲੜੀ ਨੂੰ ਅੱਗੇ ਤੋਰਦਿਆਂ ਲਗਾਤਾਰ ਗਰੀਬ, ਤੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦਿੱਤਾ ਜਾ ਰਿਹਾ ਹੈ ਇਸੇ ਹੀ ਲੜੀ ਤਹਿਤ ਪਿੰਡ ਸਿਬੀਆਂ ਦੇ ਸੱਤ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦਿੱਤਾ ਗਿਆ ਇਸ ਸਮੇ ਜੱਥੇ ਦੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ, ਤੇ ਗੁਰਵਿੰਦਰ ਸਿੰਘ ਖਾਸਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਤਕੀ ਵਾਰ ਰਾਸ਼ਨ ਦੀ ਸੇਵਾ ਦਰਸ਼ਨ ਸਿੰਘ ਧਾਲੀਵਾਲ ਕਨੇਡਾ ਵੱਲੋ ਕੀਤੀ ਗਈ ਤੇ 45 ਕਿਲੋ ਆਟੇ ਦੀ ਸੇਵਾ ਰਵਿੰਦਰ ਸਿੰਘ ਖਾਲਸਾ ਵੱਲੋ ਕੀਤੀ ਗਈ  ਇਸ ਸਮੇ ਉੱਘੇ ਸਮਾਜ ਸੇਵੀ ਡਾ: ਜਸਵੀਰ ਸਿੰਘ ਨੇ ਚੜ੍ਹਦੀ ਕਲਾਂ ਸੇਵਾ ਜੱਥਾ ਸਿਬੀਆਂ ਦੇ ਸੇਵਾਦਾਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਜੱਥਾ ਸਮੂਹ ਪਿੰਡ ਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਸਦਕਾ ਲਗਾਤਾਰ ਵਿੱਦਿਅਕ ਖੇਤਰ ਚ ਹੁਸ਼ਿਆਰ ਤੇ ਖੇਡਾਂ ਚ ਅੱਵਲ ਬੱਚਿਆਂ ਨੂੰ ਉਤਸਾਹਿਤ ਕਰਨ ਨਾਲ- ਨਾਲ ਜਿੱਥੇ ਆਰਥਿਕ ਸਹਾਇਤਾ ਕਰਦਾ ਆ ਰਿਹਾ ਹੈ ਉੱਥੇ ਲੋੜਵੰਦ, ਗਰੀਬ ਪਰਿਵਾਰਾ ਨੂੰ ਲਗਾਤਾਰ ਘਰੇਲੂ ਰਾਸ਼ਨ ਵੀ ਦੇ ਰਿਹਾ ਹੈ । ਇਸ ਸਮੇ ਜੱਥੇ ਦੇ ਸੇਵਾਦਾਰ ਗੁਰਵਿੰਦਰ ਸਿੰਘ ਖਾਲਸਾ ਵੱਲੋ ਐਦਕੀ ਦੀ ਸੇਵਾ ਕਰਨ ਵਾਲੇ  ਦਰਸ਼ਨ ਸਿੰਘ ਧਾਲੀਵਾਲ ਕਨੇਡਾ ਤੇ ਰਵਿੰਦਰ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਗਿਆ ਇਸ ਸਮੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖਾਸਲਾ,  ਗੁਰਵਿੰਦਰ ਸਿੰਘ ਖਾਸਲਾ, ਮਿ.  ਸਤਨਾਮ ਸਿੰਘ ਖਾਸਲਾ, ਡਾਂ ਜਸਵੀਰ ਸਿੰਘ, ਘਣ ਸਿੰਘ ਖਾਸਲਾ,   ਬਾਬਾ ਬਿੱਲੂ ਸਿੰਘ,  ਸਤਨਾਮ ਸਿੰਘ ਖਾਸਲਾ ਆਦਿ ਹਾਜਰ ਸਨ।