ਇਲੈਕਟੋ੍ਰਹੋਮਿੳੂਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ

ਮੋਗਾ 15 ਜੁਲਾਈ  (ਜਸ਼ਨ):ਇਲੈਕਟੋ੍ਰਹੋਮਿੳੂਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬੀ ਦੀ ਮਹੀਨਾਵਾਰ ਮੀਟਿੰਗ ਸਮਰਾਟ ਹੋਟਲ ਲੁਧਿਆਣਾ ਰੋਡ ਮੋਗਾ ਵਿਖੇ ਡਾਕਟਰ ਮਨਪ੍ਰੀਤ ਸਿੰਘ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਇਲੈਕਟੋ੍ਰਹੋਮਿਓਪੈਥਿਕ ਦਵਾਈ ਵਿਚ ਵਰਤੇ ਜਾਣ ਵਾਲੇ ਪੌਦੇ ਯੁਵਾ ਐਸੀਡੋਟੋਲਿਸ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਇਸ ਪੌਦੇ ਵਿਚ ਦਮਾ, ਲਕਵਾ, ਚਮੜੀ ਰੋਗ, ਕੈਂਸਰ, ਦਿਮਾਗੀ ਦੌਰੇ, ਸੱਪ ਦੇ ਕੱਟੇ ਆਦਿ ਦੇ ਗੰਭੀਰ ਰੋਗ ਠੀਕ ਕਰਨ ਦੇ ਗੁਣ ਮੌਜੂਦ ਹਨ। ਡਾਕਟਰ ਅਮਰੀਕ ਸਿੰਘ ਨੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਡਾਕਟਰ ਰਾਜਵੀਰ ਕੌਰ ਬਠਿੰਡਾ ਨੇ ਖ਼ੂਨ ਵਿਚ ਸੈਲਾਂ ਦੇ ਵਧਣ ਘਟਣ ਨਾਲ ਕਿਹੜੇ ਕਿਹੜੇ ਰੋਗ ਪੈਦਾ ਹੁੰਦੇ ਹਨ, ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਡਾਕਟਰ ਰਾਜਵੀਰ ਸਿੰਘ ਰੌਂਤਾ ਨੇ ਨਸ਼ੇ ਦੇ ਆਦੀਆਂ ਦੀਆਂ ਨਿਸ਼ਾਨੀਆਂ ਦੇਖ ਕੇ ਪਹਿਚਾਣ ਕਰਨ ਅਤੇ ਕਾਰਨ ਅਤੇ ਉਨਾਂ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਨਸ਼ਿਆਂ ਤੋਂ ਬਚਾਉਣ ਬਾਰੇ ਆਪਣੇ ਵੇਰਵਾ ਸਾਂਝਾਂ ਕੀਤ। ਪ੍ਰਧਾਨ ਡਾ. ਜਗਵਿੰਦਰ ਸਿੰਘ ਸਮਾਧ ਭਾਈ ਨੇ ਅਲੱਗ ਅਲੱਗ ਨਸ਼ਿਆਂ ਵਾਸਤੇ ਇਲੈਕਟੋ੍ਰਹੋਮਿਓਪੈਨਿਕ ਵਿਚ ਇਲਾਜ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਪੰਜਾਬ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਉਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਐਸੋਸੀਏਸ਼ਨ ਵੱਲੋਂ ਨਸ਼ਿਆਂ ਵਿਰੁੱਧ ਆਪਣੀ ਐਸੋਸੀਏਸ਼ਨ ਵੱਲੋਂ ਪਿੰਡ ਪਿੰਡ ਨਸ਼ਾ ਵਿਰੋਧੀ ਕੈਂਪ ਲਾਉਣ ਦਾ ਫੈਸਲਾ ਲਿਆ ਗਿਆ। ਇਹ ਕੈਂਪ ਬਿਲਕੁਲ ਫਰੀ ਲਗਾਏ ਜਾਣਗੇ। ਇਸ ਸਮੇਂ ਪੰਜਾਬ, ਹਰਿਆਣਾ ਅਤੇ ਚੰਡੀਗੜ ਤੋਂ ਵੱਡੀ ਗਿਣਤੀ ਵਿਚ ਇਲੈਕਟੋ੍ਰਹੋਮਿੳੂਪੈਥਿਕ ਡਾਕਟਰ ਪਹੁੰਚੇ, ਜਿਸ ਵਿਚ ਪ੍ਰੈਸ ਸੈਕਟਰੀ ਡਾ. ਦਰਬਾਰਾ ਸਿੰਘ, ਡਾ. ਜਗਮੋਹਣ ਸਿੰਘ, ਡਾ. ਕਰਮਜੀਤ ਸਿੰਘ ਦੌਧਰ, ਡਾ. ਜਗਜੀਤ ਸਿੰਘ ਗਿੱਲ, ਡਾ. ਛਿੰਦਰ ਸਿੰਘ ਕਲੇਰ ਕੈਸ਼ੀਅਰ, ਡਾ. ਸੁਨੀਸ਼ ਸਹਿਗਲ, ਡਾ . ਸੋਹਣ ਮਹਿਰਾ ਪਾਣੀਪਤ, ਡਾ. ਕੇਵਲ, ਜਗਜੀਤ ਕੌਰ ਚੰਡੀਗੜ ਅਤੇ ਡਾ. ਜਗਜੀਤ ਸਿੰਘ, ਡਾ. ਜਗਦੇਵ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ