ਆਮ ਆਦਮੀ ਪਾਰਟੀ ਜਿ਼ਲ੍ਹਾ ਮੋਗਾ ਦੀ ਇਕਾਈ ਨੇ ਜਿ਼ਲ੍ਹਾ ਪ੍ਰਧਾਨ ਨਸੀਬ ਬਾਵਾ ਦੀ ਅਗਵਾਈ ਚੇ ਮਸ਼ਾਲ ਜਗਾ ਕੇ ਲੋਕਾਂ ਨੂੰ ਪੰਜਾਬ ਬਚਾਉਣ ਲਈ ਪੇ੍ਰਰਨਾਂ ਦਿੱਤੀ

ਮੋਗਾ,16 ਜੁਲਾਈ (ਜਸ਼ਨ): ਜ਼ੀ ਨਿਊਜ਼ ਪੰਜਾਬ ਅਤੇ ਹਰਿਆਦਾ ਦੇ ਸੱਦੇ ਤੇ ਆਮ ਆਦਮੀ ਪਾਰਟੀ ਹਲਕਾ ਮੋਗਾ ਦੇ ਸਾਰੇ ਅਹੁੱਦੇਦਾਰ ਅਤੇ ਕਾਫੀ ਵਲੰਟੀਅਰ ਪ੍ਰਤਾਪ ਰੋਡ ਮੋਗਾ ਤੇ ਇਕੱਤਰ ਹੋਏ ਸ਼੍ਰੀ ਬਾਵਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਨਸਿ਼ਆਂ ਦੇ ਖਾਤਮੇ ਲਈ ਵੱਖਰੀ ਤਰ੍ਹਾਂ ਦਾ ਆਯੋਜਨ ਕੀਤਾ, ਪ੍ਰਤਾਪ ਰੋਡ ਮੋਗਾ ਦੀ ਤਿਕੋਨੀ ਤੇ ਅਹੁਦੇਦਾਰਾਂ ਨੇ ਮਸ਼ਾਲ ਅਤੇ ਮੋਮਬੱਤੀਆਂ ਲਗਾ ਕੇ ਲੋਕਾਂ ਨੂੰ ਨਸ਼ਾਖੋਰੀ ਦੇ ਹਨੇਰੇ ਵਿੱਚੋਂ ਕੱਢਣ ਦੀ ਕੋਸਿ਼ਸ਼ ਕੀਤੀ ਅਤੇ ਆਪ ਲੋਕਾਂ ਨੂੰ ਜਾਗਰਤ ਕੀਤਾ ਕਿ ਨਸ਼ਾ ਇੱਕ ਸਮਾਜਿਕ ਬਿਮਾਰੀ ਹੈ ਜਿਸ ਦਾ ਖਾਤਮਾਂ ਸਮਾਜ ਦੇ ਸਹਿਯੋਗ ਤੋਂ ਬਿਨ੍ਹਾਂ ਅਸੰਭਵ ਹੈ ਇਸ ਲਈ ਇਸ ਸਮਾਜ ਬਿਮਾਰੀ ਦੇ ਖਾਤਮੇ ਲਈ ਸਮਾਜ ਹਰ ਵਰਗ, ਹਰ ਪਾਰਟੀ ਅਤੇ ਧਾਰਮਿਕ ਸੰਸਥਾਵਾਂ ਆਪਣੇ ਪੱਬਾਂ ਭਾਰ ਹੋਣਾ ਪਵੇਗਾ। ਆਮ ਆਦਮੀ ਪਾਰਟੀ ਇਸ ਨਸ਼ੇ ਵਰਗੇ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਤਨਦੇਹੀ ਨਾਲ ਕੰਮ ਕਰੇਗੀ ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਨੂੰ ਪਹਿਲਾਂ ਹੀ ਅੱਤਵਾਦ ਵਰਗੀਆਂ ਬਿਮਾਰੀਆਂ ਨੇ ਖੋਖਲਾ ਕੀਤਾ ਹੋਇਆ ਹੈ, ਪੰਜਾਬ ਦੀ ਜਿਮੀਂਦਾਰ ਵਰਗ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਿੱਚ ਦਿਨੋਂ ਦਿਨ ਕਿਸਾਨਾਂ ਦੀਆਂ ਖੁਦ ਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ, ਪੰਜਾਬ ਵਿੱਚ ਕੋਈ ਰੁਜਗਾਰ ਨਾਂ ਹੋਣ ਕਾਰਨ ਪੜ੍ਹੇ ਲਿਖੇ ਬੱਚੇ ਵਿਦੇਸ਼ਾਂ ਵਿੱਚ ਤਬਦੀਲ ਹੋ ਰਹੇ ਹਨ, ਪੰਜਾਬ ਦਾ ਬਹੁਤ ਜਿਆਦਾ ਸਰਮਾਇਆ ਅੱਜ ਵਿਦੇਸ਼ਾਂ ਵਿੱਚ ਤਬਦੀਲ ਹੋ ਰਿਹਾ ਹੈ ਨਸਿ਼ਆਂ ਕਾਰਨ ਹੁਣ ਮੌਤਾਂ ਦੀ ਗਿਣਤੀ ਵੀ ਬਹੁਤ ਵਧ ਰਹੀ ਹੈ, ਜਿਸ ਪ੍ਰਸਾਸ਼ਨ ਨੇ ਸਹੁੰ ਖਾ ਕੇ ਨਸ਼ਾ ਖਤਮ ਕਰਨ ਲਈ ਨੌਕਰੀਆਂ ਲੈਣ ਵਾਲੇ ਮੁਲਾਜਮਾਂ ਦੀ ਕਾਫੀ ਗਿਣਤੀ ਸਮੱਗਲਰਾਂ ਨਾਲ ਰਲ ਚੁੱਕੀ ਹੈ ਇਸ ਲਈ ਅੱਜ ਆਮ ਲੋਕਾਂ ਦੇ ਉਦਮ ਨਾਲ ਹੀ ਨਸ਼ਾ ਖਤਮ ਹੋਣ ਦੀ ਆਸ ਬੱਝੀ ਹੈ। ਇਸ ਸਮੇਂ ਪੰਜਾਬ ਬਚਾਓ ਮੁਹਿੰਮ ਵਿਚ ਸ਼੍ਰੀ ਗੁਰਪ੍ਰੀਤ ਸੱਚਦੇਵਾ ਜਨਰਲ ਸਕੱਤਰ, ਸਪੋਕਸ ਪਰਸਨ ਨਵਦੀਪ ਸੰਘਾ, ਨਰਿੰਦਰ ਚਾਹਲ ਐਡਵੋਕੇਟ, ਸੁਖਦੀਪ ਧਾਮੀ, ਅਮਿਤ ਪੁਰੀ, ਊਸ਼ਾ ਰਾਣੀ, ਨਵਜੀਤ ਕੌਰ, ਨਰੇਸ਼ ਚਾਵਲਾ, ਤੇਜਿੰਦਰ ਪਾਲ ਸਿੰਘ ਐਡਵੋਕੇਟ, ਗੁਰਪ੍ਰੀਤ ਸਿੰਘ ਜੱਸਲ ਐਡਵੋਕੇਟ, ਕੈਪਟਨ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਕੋਮਲ, ਸੁਖਦਰਸ਼ਨ ਗਰੇਵਾਲ, ਗੁਰਵਿੰਦਰ ਡਾਲਾ ਆਦਿ ਅਹੁਦੇਦਾਰਾਂ ਅਤੇ ਵਲੰਟੀਅਰ ਨੇ ਭਾਲ ਲਿਆ। 
ਕੈਪਸ਼ਨ : ਮਿਸਾਲ ਅਤੇ ਮੋਮਬੱਤੀਆਂ ਜਗਾ ਕੇ ਪੰਜਾਬ ਬਚਾਓ।