ਪੜ੍ਹੋ ਪੰਜਾਬ ,ਪੜ੍ਹਾਓ ਪੰਜਾਬ ਅਧੀਨ ਅੰਗਰੇਜ਼ੀ ਅਤੇ ਸ.ਸ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਲਗਾਇਆ

ਕੋਟ ਈਸੇ ਖਾਂ ,16 ਜੁਲਾਈ (ਜਸ਼ਨ)- ਪੜ੍ਹੋ ਪੰਜਾਬ,ਪੜ੍ਹਾਓ ਪੰਜਾਬ ਪ੍ਰੋਜੈਕਟ ਅਧੀਨ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਅਤੇ ਸਟੇਟ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸ. ਗੁਰਦਰਸ਼ਨ ਸਿੰਘ ਬਰਾੜ ਅਤੇ ਡਾਈਟ ਪਿ੍ਰੰਸੀਪਲ ਸ. ਸੁਖਚੈਨ ਸਿੰਘ ਹੀਰਾ ਦੀ ਯੋਗ ਰਹਿਨੁਮਾਈ ਹੇਠ ਸ.ਕੰ.ਸ.ਸ.ਸ ਕੋਟ-ਈਸੇ-ਖਾਂ ਵਿਖੇ ਬਲਾਕ-ਧਰਮਕੋਟ-2 ਦੇ ਅੰਗਰੇਜ਼ੀ ਅਤੇ ਸ.ਸ. ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦਾ 2 ਰੋਜ਼ਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਬਲਾਲ ਮੈਂਟਰ ਨਵਦੀਪ ਸਿੰਘ ਬਾਜਵਾ ਵੱਲੋਂ ਪ੍ਰੋਜੈਕਟ ਦੇ ਉਦੇਸ਼, ਨੈਸ਼ਨਲ ਐਚੀਵਮੈਂਟ ਸਰਵੇ ਦੇ ਨਤੀਜੇ ਅਤੇ ਵਿਭਾਗ ਵੱਲੋ ਸ਼ੁਰੂ ਕੀਤੇ ਈ-ਕੰਨਟੈਨਟ ਬਾਰੇ ਅਧਿਆਪਕਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ।ਬਲਾਕ ਮੈਂਟਰ ਅਮਨਦੀਪ ਸਿੰਘ ਨੇ ਕਲਾਸਰੂਮ ਇੰਨਸਟਰਕਸ਼ਨ, ਐਨਰਜ਼ਾਈਜ਼ਰ ਟੋਪਿਕ ਅਧਿਆਪਕਾਂ ਨਾਲ ਸਾਂਝੇ ਕੀਤੇ। ਬਲਾਕ ਮੈਂਟਰ ਵਿਭੂ ਹਿਤੈਸ਼ੀ ਵੱਲਂੋ ਰੀਡਿੰਗ ਸਟੇਜਿਸ ਅਤੇ ਬੱਚਿਆਂ ਦੇ ਵੱਖ-2 ਲੈਵਲ ਨਾਲ ਸੰਬੰਧਿਤ ਐਕਟੀਵਿਟੀਜ਼ ਕਰਵਾਈਆਂ।ਇਸ ਸੈਮੀਨਾਰ ਵਿੱਚ ਅਧਿਆਪਕਾਂ ਨੇ ਸਿੱਖਣ ਦੇ ਨਵੇਂ ਢੰਗਾ ਬਾਰੇ ਬਾਖੂਬੀ ਜਾਣਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਸੈਮੀਨਾਰ ਦੇ ਅਖਰੀਲੇ ਦਿਨ ਅਧਿਆਪਕਾਂ ਵੱਲੋ ਅੰਗਰੇਜ਼ੀ ਅਤੇ ਸ.ਸ. ਵਿਸ਼ੇ ਦੇ ਵੱਖ-2 ਟੋਪਿਕਸ ਤੇ ਚਾਰਟ ਅਤੇ ਮਾਡਲ ਵੀ ਬਣਾਏ ਗਏ।ਇਸ ਮੌਕੇ ਵੱਖ-2 ਸਕੂਲਾਂ ਤੋ ਆਏ ਹੋਏ ਅਧਿਆਪਕ ਹਾਜ਼ਰ ਸਨ।