ਹਾਂਗਕਾਂਗ ਦੀਆਂ ਸੰਗਤਾਂ ਵੱਲੋਂ ਬਰਗਾੜੀ ਇਨਸਾਫ ਮੋਰਚੇ ਦੀ ਡਟਵੀਂ ਹਮਾਇਤ,ਸੰਗਤਾਂ ਬਰਗਾੜੀ ਇਨਸ਼ਾਫ ਮੋਰਚੇ ਵਿਚ ਵੱਧ ਚੜ੍ਹ ਕੇ ਪਹੁੰਚਣ-ਭਗਵਾਨ ਸਿੰਘ ਹਾਂਗਕਾਂਗ

ਬਰਗਾੜੀ/ਸਮਾਲਸਰ,14 ਜੁਲਾਈ (ਜਸਵੰਤ ਗਿੱਲ,ਸਤਨਾਮ ਬੁਰਜਹਰੀਕੇ,ਮਨਪ੍ਰੀਤ ਬਰਗਾੜੀ)- ਹਾਂਗਕਾਂਗ ਦੀਆਂ ਸਿੱਖ ਸੰਗਤਾਂ ਨੇ ਇਕੱਤਰ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਲਗਾਏ ਇਨਸ਼ਾਫ ਮੋਰਚੇ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਭਗਵਾਨ ਸਿੰਘ ਹਾਂਗਕਾਂਗ ਨੇ ਕਿਹਾ ਕਿ ਜਥੇਦਾਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ,ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਭਾਈ ਕਿ੍ਰਸ਼ਨ ਭਗਵਾਨ ਸਿੰਘ ਨਿਆਂਮੀਵਾਲਾ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰਨ ਵਾਲੇ ਪੁਲਸ ਕਰਮਚਾਰੀਆਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜਣ ਦੀਆਂ ਮੰਗਾਂ ਨੂੰ ਲੈ ਕੇ ਜੋ ਮੋਰਚਾ ਲਗਾਇਆ ਗਿਆ ਹੈ ਅਸੀਂ ਸਮੁੱਚੀ ਹਾਂਗਕਾਂਗ ਦੀ ਸੰਗਤ ਇਸ ਇਨਸ਼ਾਫ ਮੋਰਚੇ ਦੇ ਨਾਲ ਡਟ ਕੇ ਖੜ੍ਹੇ ਹਾਂ ਤੇ ਤਨ ਮਨ ਤੇ ਧਨ ਨਾਲ ਪੂਰਾ ਪੂਰਾ ਸਾਥ ਦੇਵਾਂਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੰਗਤਾਂ ਬਰਗਾੜੀ ਇਨਸਾਫ ਮੋਰਚੇ ਵਿਚ ਵੱਧ ਚੜ੍ਹ ਕੇ ਪਹੁੰਚਣ ਤਾਂ ਜੋ ਅਸੀਂ ਸਰਕਾਰ ਤੋਂ ਇਨਸਾਫ ਲੈ ਸਕੀਏ।ਇਸ ਮੌਕੇ ਉਨ੍ਹਾਂ ਦੇ ਨਾਲ ਅਮੋਲਕ ਸਿੰਘ,ਜਸਪਾਲ ਸਿੰਘ,ਗੋਰਾ ਸਿੰਘ ਸੰਧੂ ਸਮਾਲਸਰ ਤੇ ਹਾਂਗਕਾਂਗ ਤੋ ਹੋਰ ਵੀ ਬਹੁਤ ਸਾਰੇ ਸਿੰਘ ਹਾਜ਼ਰ ਸਨ