ਸਵ: ਹਰੀ ਸਿੰਘ ਮੱਕੜ ਨੂੰ ਭਾਵਭਿੰਨੀਆਂ ਸ਼ਰਧਾਂਜ਼ਲੀਆਂ ਭੇਂਟ

ਕੋਟਕਪੂਰਾ,15 ਜੁਲਾਈ (ਮਹਿੰਦੀਰੱਤਾ) :- ਸਥਾਨਕ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜਰ ਸਿਮਰਨਜੀਤ ਸਿੰਘ ਮੱਕੜ ਦੇ ਸਤਿਕਾਰਤ ਪਿਤਾ ਸ੍ਰ. ਹਰੀ ਸਿੰਘ ਪੁੱਤਰ ਸਵ: ਨਾਨਕ ਸਿੰਘ ਨਮਿੱਤ ਗੁਰਦਵਾਰਾ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਵਾਹਿਗੁਰੂ ਸਿਮਰਨ ਕੇਂਦਰ ਦੇ ਪ੍ਰਚਾਰਕ ਭਾਈ ਜਤਿੰਦਰਪਾਲ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਭਾਈ ਰਣਜੀਤ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਭਾਈ ਰਣਜੀਤ ਸਿੰਘ ਨੇ ਅਰਦਾਸ-ਬੇਨਤੀ ਕਰਨ ਉਪਰੰਤ ਪਵਿੱਤਰ ਹੁਕਮਨਾਮਾ ਲਿਆ ਤੇ ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸ੍ਰ. ਹਰੀ ਸਿੰਘ ਮੱਕੜ ਦੇ ਪਰਿਵਾਰਕ ਮੈਂਬਰਾਂ ਦੀ ਜਾਣ ਪਛਾਣ ਕਰਾਉਣ ਉਪਰੰਤ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਆਏ ਸੋਗ ਮਤੇ ਪੜੇ। ਇਸ ਮੌਕੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਊਧਮ ਸਿੰਘ ਔਲਖ ਜਿਲਾ ਪ੍ਰਧਾਨ ਆੜਤੀਆ ਐਸੋਸੀਏਸ਼ਨ, ਮਹਾਸ਼ਾ ਲਖਵੰਤ ਸਿੰਘ ਬਰਾੜ, ਹਾਕਮ ਸਿੰਘ ਸੈਕਟਰੀ, ਸੰਦੀਪ ਸਿੰਘ ਗੋਂਦਾਰਾ, ਮਿੰਕੂ ਮੱਕੜ, ਗੁਰਮੀਤ ਸਿੰਘ ਮੀਤਾ, ਸੋਹਣ ਸਿੰਘ ਬਰਗਾੜੀ, ਜਸਵੀਰ ਸਿੰਘ ਢਿੱਲੋਂ, ਅਨਾਰ ਸਿੰਘ ਮੱਕੜ, ਕੰਵਰਜੀਤ ਸਿੰਘ ਸੇਠੀ ਸਮੇਤ ਭਾਰੀ ਗਿਣਤੀ ’ਚ ਸਿਆਸੀ ਤੇ ਗੈਰ ਸਿਆਸੀ ਸ਼ਖਸ਼ੀਅਤਾਂ ਵੱਲੋਂ ਸ੍ਰ ਹਰੀ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।