ਆਰ.ਆਈ.ਈ.ਸੀ ਨੇ ਪਤੀ-ਪਤਨੀ ਦਾ ਲਗਵਾਇਆ ਅਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ

ਮੋਗਾ, 15 ਜੁਲਾਈ (ਜਸ਼ਨ):  ਮਾਲਵੇ ਦੀ ਪ੍ਰਮੁੱਖ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੰਸਥਾ ਆਰ.ਆਈ.ਈ.ਸੀ ਵਲੋਂ ਵਿਦਿਆਰਥੀਆਂ ਦੇ ਵਿਦੇਸ਼ 'ਚ ਜਾ ਕੇ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਸ਼ਾਕਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਅਨੇਕਾਂ ਵਿਦਿਆਰਥੀਆਂ ਸੰਸਥਾ ਦੇ ਰਾਹੀਂ ਆਪਣਾ ਭਵਿੱਖ ਸੁਨਿਹਰਾ ਬਣਾ ਚੁੱਕੇ ਹਨ। ਇਸੇ ਕੜੀ ਤਹਿਤ ਸੰਸਥਾ ਵਲੋਂ ਦਿਵਿਆ ਗਾਬਾ ਅਤੇ ਉਸਦੇ ਪਤੀ ਅਜੇ ਕੁਮਾਰ ਗਾਬਾ ਦਾ ਸਟੂਡੈਂਟ ਸਪਾਉਸ ਅਸਟ੍ਰੇਲੀਆ ਦਾ ਸਪਾਉਸ ਵੀਜਾ ਲਗਵਾ ਕੇ ਉਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸ਼ਾਕਾਰ ਕੀਤਾ ਹੈ। ਡਾਇਰੈਕਟਰ ਰੋਹਿਤ ਬਾਂਸਲ ਅਤੇ ਡਾਇਰੈਕਟਰ ਕੀਰਤੀ ਬਾਂਸਲ ਨੇ ਕਿਹਾ ਕਿ ਜਿੰਨਾਂ ਵਿਦਿਆਰਥੀਆਂ ਦੇ ਆਈਲੈਟਸ 'ਚੋਂ ਛੇ ਬੈਂਡ ਹਨ ਅਤੇ ਜਿੰਨਾਂ ਦਾ ਨਵਾਂ ਵਿਆਹ ਹੋਇਆ ਹੈ ਉਹ ਆਪਣੇ ਸਪਾਉਸ ਦੇ ਨਾਂਲ ਅਸਟ੍ਰੇਲੀਆ ਦਾ ਵੀਜਾ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਬੇਹਤਰੀਨ ਅਤੇ ਤਜੁਰਬੇਕਾਰ ਸਟਾਫ ਵੱਲੋਂ ਵਿਦਿਆਰਥੀਆਂ ਦੀ ਫਾਈਲ ਬੇਹਤਰੀਨ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਸੰਸਥਾ ਵੱਲੋਂ ਸੈਮੀਨਾਰ ਆਦਿ ਲਗਾਕੇ ਵੀ ਵਿਦਿਆਰਥੀਆਂ ਨੂੰ ਨਵੇਂ ਨਿਯਮਾਂ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨਾਂ ਪਤੀ ਪਤਨੀ ਨੂੰ ਵੀਜਾ ਕਾਪੀ ਸੌਂਪਦਿਆਂ ਵਧਾਈ ਦਿੱਤੀ। ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਦਿਵਿਆ ਗਾਬਾ ਨੇ ਦਸਿਆ ਕਿ ਉਸਨੇ ਇੰਡਿਆ ਵਿਚ ਮਾਸਟਰ ਡਿਗਰੀ ਹਾਸਿਲ ਕੀਤੀ ਹੈ ਅਤੇ ਵਿਦੇਸ਼ ਚ ਪੜਾਈ ਕਰਕੇ ਡਬਲ ਡਿਗਰੀ ਹਾਸਿਲ ਕਰਨ ਦੇ ਸਪਨੇ ਨੂੰ ਪੂਰਾ ਕਰਨ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਕਈ ਥਾਂ ਗਈ ਪਰ ਆਖਿਰਕਾਰ ਉਸਦਾ ਇਹ ਸੁਪਨਾ ਆਰ. ਆਈ.ਈ.ਸੀ ਦੀ ਬਦੌਲਤ ਪੁਰਾ ਹੋਇਆ।। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜਰ ਸੀ।