ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਸੇਖੋਂ ਨੇ ਲੋੜਵੰਦ ਬੱਚਿਆਂ ਨੂੰ ਵੰਡੇ ਬੂਟ

ਬਰਗਾੜੀ. 14 ਜੁਲਾਈ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਨੇੜਲੇ ਪਿੰਡ ਬਹਿਬਲ ਕਲਾਂ ਦੇ ਉੱਘੇ ਸਮਾਜ ਸੇਵੀ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਸੇਖੋ‘ ਜਰਨਲ  ਸਕੱਤਰ ਲੋਕ ਸਭਾ ਯੂਥ ਕਾਂਗਰਸ ਫਰੀਦਕੋਟ, ਜਰਨਲ ਸਕੱਤਰ ਜੱਟ ਮਹਾਂ ਸਭਾ ਪੰਜਾਬ ਨੇ ਆਪਣੇ ਸਮਾਜ ਸੇਵੀ ਕੰਮਾ ਦੀ ਲੜੀ ਨੂੰ ਅੱਗੇ ਤੋਰਦਿਆਂ ਆਪਣੇ ਪਿੰਡ ਬਹਿਬਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ । ਇਸ ਮੌਕੇ ਸਕੂਲ ਮੁੱਖੀ ਮੈਡਮ ਅਮਰਜੀਤ ਕੌਰ ਨੇ ਸੇਖੋ‘ ਪਰਿਵਾਰ ਦੇ ਇਸ ਉਦਮ ਦੀ ਸ਼ਲਾਘਾਂ ਕਰਦਿਆ ਕਿਹਾ ਕਿ ਜਿਥੇ ਸੇਖੋਂ ਪਰਿਵਾਰ ਹਮੇਸ਼ਾ ਸਮਾਜ ਸੇਵੀ ਕੰਮਾ ਨੂੰ ਆਪਣਾ ਫਰਜ ਸਮਝਦੇ ਹੋਏ ਹਰ ਸਮੇਂ ਲੋੜਵੰਦਾਂ, ਗਰੀਬਾਂ ਦੀ ਜਿੱਥੇ ਆਰਥਿਕ ਸਹਾਇਤਾ ਕਰਦੇ ਆ ਰਹੇ ਨੇ ਉੱਥੇ ਉਹ ਸਕੂਲ ਦੇ ਹੁਸ਼ਿਆਰ ਬੱਚਿਆਂ ‘ਚ ਉਤਸਾਹ ਭਰਨ ਲਈ ਹਰ ਸਮੇਂ ਕੋਈ ਨਾ ਕੋਈ ਚੰਗਾ ਕਾਰਜ ਕਰਦੇ ਰਹਿੰਦੇ ਨੇ ਜਿਸ ਕਰਕੇ ਇਸ ਪਰਿਵਾਰ ਨੇ ਇਲਾਕੇ ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਇਸੇ ਹੀ ਲੜੀ ਤਹਿਤ ਅੱਜ ਪਿੰਡ ਦੇ ਪਤਵੰਤਿਆ ਤੇ ਸਕੂਲ ਸਟਾਫ਼ ਦੀ ਹਾਜ਼ਰੀ ‘ਚ ਬੱਚਿਆਂ ਨੂੰ ਬੂਟ ਵੰਡੇ ਗਏ। ਸਮਾਗਮ ਦੇ ਅਖੀਰ ਚ ਸਮੂਹ ਸਟਾਫ਼ ਤੇ ਮੈਡਮ ਅਮਰਜੀਤ ਕੌਰ ਵੱਲੋਂ ਮਨਪ੍ਰੀਤ ਸੇਖੋਂ ਦਾ ਧੰਨਵਾਦ ਕਰਦਿਆਂ ਉਹਨਾ ਨੂੰ ਯਾਦਗਾਰੀ ਸਨਮਾਨ ਚਿਨ੍ਹ ਦੇ ਕੇ  ਸਨਮਾਨਿਤ ਕੀਤਾ ਗਿਆ।  ਇਸ ਸਮੇ ਪਿ੍ਰਤਪਾਲ ਸਿੰਘ ਸਰਾਂ,  ਗੁਰਤੇਜ ਸਿੰਘ, ਜਗਸੀਰ ਸਿੰਘ,ਜਸਪਾਲ ਸਿੰਘ ਸੇਖੋ‘, ਡਾਂ ਸੁਖਦੇਵ ਸਿੰਘ, ਜਗਸੀਰ ਸਿੰਘ ਬਹਿਬਲ, ਦਰਸ਼ਨ ਸਿੰਘ, ਜਸਪ੍ਰੀਤ ਸੇਖੋ‘, ਸੁਖਜੀਤ ਸਿੰਘ ਬਰਾੜ,ਬਰਮਾ ਸਿੰਘ ਸੇਖੋ‘, ਪਰਮਿੰਦਰ ਸਿੰਘ ਸੇਖੋ‘,ਸਰਬਜੀਤ ਸਿੰਘ ਸੇਖੋ‘, ਮੈਡਮ ਅਮਰਜੀਤ ਕੌਰ,ਸੁਨੀਤਾ ਗੁਪਤਾ, ਮਨਜੀਤ ਕੌਰ,ਮਾਂ ਵਿਜੇ ਕੁਮਾਰ ਬਰਗਾੜੀ, ਮਾਂ ਆਤਮਾ ਸਿੰਘ ਰਣ ਸਿੰਘ ਵਾਲਾ,  ਮਾਂ ਮਨਜੀਤ ਸਿੰਘ ਡਾਂ ਸਤਨਾਮ ਸਿੰਘ ਆਦਿ ਹਾਜ਼ਰ ਸਨ  ।