ਜੁਲਾਈ ਮਹੀਨੇ ਜਨਮ ਲੈਣ ਵਾਲੇ ਪੈਨਸ਼ਨਰਾਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 14 ਜੁਲਾਈ (ਮਹਿੰਦੀਰੱਤਾ) :- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਕੰਵਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਬੰਧ ’ਚ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। ਜਥੇਬੰਦੀ ਦੀ ਪ੍ਰੰਪਰਾ ਅਨੁਸਾਰ ਜੁਲਾਈ ਮਹੀਨੇ ’ਚ ਜਨਮ ਲੈਣ ਵਾਲੇ ਪੈਨਸ਼ਨਰਾਂ ਹਰੀਕਿਸ਼ਨ ਬਾਵਾ ਅਤੇ ਬਾਲਕਿਸ਼ਨ ਚੋਪੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਾਜਰੀਨ ਪੈਨਸ਼ਨਰਾਂ ਨੂੰ ਸੂਬਾ ਕਮੇਟੀ ਦੇ ਗਠਨ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਕੰਵਲ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਦੇ ਨਿਮਨ ਪੈਨਸ਼ਨਰਾਂ ਦੀ ਸੂਬਾ ਕਮੇਟੀ ’ਚ ਚੋਣ ਕੀਤੀ ਗਈ ਹੈ। ਜਿਵੇਂ ਕਿ ਮਹਿੰਦਰ ਸਿੰਘ ਸੈਣੀ ਨੂੰ ਸੂਬਾ ਕਮੇਟੀ ਦੇ ਕਾਰਜਕਾਰੀ ਮੈਂਬਰ ਦੇ ਨਾਲ-ਨਾਲ ਜਿਲਾ ਪ੍ਰਧਾਨ, ਜਗਦੀਸ਼ ਰਾਏ ਅਰੋੜਾ ਜਨਰਲ ਸਕੱਤਰ ਗੁਰਬਖਸ਼ ਸਿੰਘ ਜੈਤੋ ਮੀਤ ਸਕੱਤਰ, ਸੰਤ ਸਿੰਘ ਫਰੀਦਕੋਟ ਮੀਤ ਸਕੱਤਰ, ਰਣਜੀਤ ਸਿੰਘ ਦੀਪਕ ਮੈਂਬਰ ਸਲਾਹਕਾਰ ਕਮੇਟੀ, ਰਣਜੀਤ ਸਿੰਘ ਕੰਵਲ ਸਰਪ੍ਰਸਤ, ਉਪ ਪ੍ਰਧਾਨ, ਪ੍ਰਬੰਧਕ ਸਲਾਹਕਾਰ ਕਮੇਟੀ ਤੋਂ ਇਲਾਵਾ ਅਵਤਾਰ ਸਿੰਘ ਜੈਤੋ ਨੂੰ ਵੀ ਸਲਾਹਕਾਰ ਕਮੇਟੀ ਦਾ ਪ੍ਰਬੰਧਕ ਮੈਂਬਰ ਚੁਣਿਆ ਗਿਆ ਹੈ।