5 ਬੈਂਡ ਵਾਲੇ ਵਿਦਿਆਰਥੀਆਂ ਲਈ ਬੀ ਆਈ ਐਸ ਸੰਸਥਾਵਾਂ ਨੇ ਅਮਰੀਕਾ ਵਿੱਚ ਪੜਨ ਦਾ ਰਾਹ ਖੋਲਿਆ- ਡਾ ਦਿਲਜੀਤ ਸਿੰਘ ਸੰਧੂ

ਜ਼ੀਰਾ, 11 ਜੁਲਾਈ (ਜਸ਼ਨ): - ਵਿਦਿਆਰਥੀਆਂ ਲਈ ਵਰਦਾਨ ਸਿੱਖਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀਆਂ ਬੀ ਆਈ ਐਸ ਸੰਸਥਾਵਾਂ ਨੇ ਤਰੱਕੀ ਦੀ ਇੱਕ ਹੋਰ ਪੁਲਾਂਘ ਪੁੱਟਦਿਆਂ ਆਈਲੈਟਸ ਕੋਰਸ ਦੇ 5 ਬੈਂਡ ਪ੍ਰਾਪਤ ਕਰਨ ਵਾਲੇ ਵਿਦਿਆਥੀਆਂ ਲਈ ਅਮਰੀਕਾ ਦੇ ਕਿੰਗਜ਼ ਕਾਲਿਜ਼ ਜੋ ਕਿ ਪੈਨਸਲਵੇਨੀਆ ਸੂਬੇ ਦੇ ਰੈਕਿੰਗ ਵਿੱਚ ਪਹਿਲੇ 10 ਕਾਲਿਜ਼ਾਂ ਵਿੱਚ ਸ਼ਾਮਿਲ ਹੈ, ਵਿੱਚ ਪੜਣ ਦਾ ਰਾਹ ਹੀ ਨਹੀ ਖੋਲਿਆ ਸਗੋਂ ਵਿਦਿਆਰਥੀਆਂ ਲਈ ਸਲਾਨਾ 12 ਲੱਖ ਰੁਪਏ ਦੇ ਵਜੀਫ਼ੇ ਦਾ ਪ੍ਰਬੰਧ ਵੀ ਕਰ ਦਿੱਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀ ਆਈ ਐਸ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ, ਡਾ ਦਿਲਜੀਤ ਸਿੰਘ ਸੰਧੂ ਨੇ ਗਗੜਾ ਕਾਲਿਜ ਵਿਖੇ ਪ੍ਰੈਸ ਕਾਨਫ਼ਰੰਸ ਦੇ  ਦੌਰਾਨ 1 ਦਰਜ਼ਨ ਦੇ ਕਰੀਬ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਡਾ ਸੰਧੂ ਨੇ ਦੱਸਿਆ ਕਿ ਪਿਛਲੇ ਮਹੀਨੇ ਬੀ ਆਈ ਐਸ ਸੰਸਥਾਵਾਂ ਨੇ ਆਪਣਾ ਇੱਕ ਪ੍ਰਤੀਨਿਧੀਮੰਡਲ ਡਾਇਰੈਕਟਰ ਆਰ ਪੀ ਗੁਪਤਾ ਦੀ ਅਗਵਾਈ ਹੇਠ ਅਮਰੀਕਾ ਭੇਜਿਆ ਸੀ , ਜਿਸ ਨੇ ਉਥੋਂ ਦੇ ਨਮਵਰ ਕਾਲਿਜਾਂ ਅਤੇ ਯੂਨੀਵਰਸਿਟੀਆਂ ਨਾਲ ਸਲੇਬਸ ਅਤੇ ਹੋਰ ਪ੍ਰਬੰਧਕੀ ਢਾਂਚੇ ਸਬੰਧੀ ਜਾਣਕਾਰੀ ਦਾ ਅਦਾਨ ਪ੍ਰਦਾਨ ਕੀਤਾ ਅਤੇ ਅਮਰੀਕਾ ਦੇ ਕਿੰਗਜ ਕਾਲਿਜ ਨਾਲ ਸੰਸਥਾਵਾਂ ਵੱਲੋਂ ਕੀਤੇ ਗਏ ਸਮਝੌਤੇ ਦੇ ਤਹਿਤ 5 ਬੈਂਡ ਵਾਲੇ ਵਿਦਿਆਰਥੀ ਕਿੰਗਜ਼ ਕਾਲਿਜ਼ ਵਿੱਚ ਚੱਲ ਰਹੇ 37 ਕੋਰਸਾਂ ਵਿੱਚੋਂ ਕਿਸੇ ਵੀ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ । ਡਾ ਸੰਧੂ ਨੇ ਅੱਗੇ ਦੱਸਿਆ ਕਿ ਜਿਹੜੇ ਵਿਦਿਆਰਥੀ ਬੀ ਆਈ ਐਸ ਸੰਸਥਾਵਾਂ ਵਿੱਚ ਬੀ ਸੀ ਏ , ਬੀ ਬੀ ਏ, ਬੀ ਐਮ ਈ, ਆਈ ਟੀ, ਬੀ ਐਸ ਈ , ਐਮ ਐਲ ਟੀ ਕੋਰਸਾਂ ਦਾ ਜਿਹੜਾ ਹਿੱਸਾ ਇਥੇ ਪੜ ਚੁੱਕੇ ਹਨ , ਉਹ ਸਮੈਸਟਰ ਉਹਨਾਂ ਨੂੰ ਕਿੰਗਜ਼ ਕਾਲਿਜ਼ ਵਿੱਚ ਪੜਣ ਦੀ ਲੋੜ ਨਹੀ ਹੈ । ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਬੀ ਆਈ ਐਸ ਸੰਸਥਾਵਾਂ ਵੱਲੋਂ ਅਮਰੀਕਾ ਭੇਜੇ ਜਾਣਗੇ , ਉਹਨਾਂ ਨੂੰ 12 ਲੱਖ ਰੁਪਏ ਵਜੀਫ਼ਾ ਵੀ ਦਿੱਤਾ ਜਾਵੇਗਾ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕਿੰਗਜ ਕਾਲਿਜ ਤੋਂ ਡਿਗਰੀ ਪ੍ਰਾਪਤ ਕਰਕੇ ਵਿਦਿਆਰਥੀ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਚੰਗੇ ਅਹੁਦਿਆਂ ਤੇ ਨੌਕਰੀ ਪ੍ਰਾਪਤ ਕਰ ਸਕਣਗੇ । ਇਸ ਤੋਂ ਇਲਾਵਾ ਡਾਇਰੈਕਟਰ ਡਾ ਆਰ ਪੀ ਗੁਪਤਾ, ਡਾ ਬਲਦੇਵ ਸਿੰਘ OSD ਨੇ ਵੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਨ ਕੀਤਾ । ਇਸ ਮੌਕੇ ਤੇ ਐਚ ਓ ਡੀ ਬਲਜੀਤ ਸਿੰਘ ਸੰਧੂ , ਸੁਖਦੀਪ ਸ਼ਰਮਾ, ਪਿੰ੍ਰਸੀਪਲ ਡਾ ਪ੍ਰੋਮਿਲਾ ਸਾਮਾ, ਮੈਡਮ ਰਾਮਜੀਤ ਕੌਰ, ਬਲਜੀਤ ਕੌਰ ਬਾਠ, ਗੁਰਪ੍ਰੀਤ ਕੌਰ ਜਨੇਰ ਆਦਿ ਹਾਜ਼ਿਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ