ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਲਗਾਇਆ ਮਲੋਟ ਵਿਖੇ 10 ਰੋਜ਼ਾ ਕੈਂਪ

ਮੋਗਾ 13 ਜੁਲਾਈ  (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ  ਐੱਨ.ਸੀ.ਸੀ ਮੋਗਾ ਵੱਲੋਂ ਕਰਨਲ ਐੱਮ.ਐੱਸ.ਚਾਹਲ ਦੀ ਯੋਗ ਅਗਵਾਈ ਹੇਠ ਮਲੋਟ ਐੱਨ.ਸੀ.ਸੀ ਅਕੈਡਮੀ ਵਿਖੇ 10 ਰੋਜ਼ਾ ਐੱਨ.ਸੀ.ਸੀ ਕੈਂਪ ਲਗਾਇਆ ਗਿਆ ਜਿਸ ਵਿੱਚ ਲੁਧਿਆਣਾ,ਮੋਗਾ,ਫਰੀਦਕੋਟ,ਫਿਰੋਜ਼ਪੁਰ ਜਿਲ੍ਹਿਆਂ ਦੇ ਕਰੀਬ 500 ਕੈਡਿਟਸ ਨੇ ਭਾਗ ਲਿਆ ।ਇਸ ਕੈਂਪ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ 39 ਕੈਡਿਟਸ ਨੇ ਭਾਗ ਲਿਆ । ਸਮਾਪਤੀ ਮੌਕੇ ਅਕੈਡਮੀ ਵਿਖੇ ਸੱਭਿਆਚਰਾਕ ਅਤੇ ਸਨਮਾਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ।  ਕੈਡਿਟਸ ਨੇ ਲੋਕ ਨਾਚ,ਭਾਸ਼ਣ,ਗੀਤ,ਸੰਗੀਤ ਅਤੇ ਗਿੱਧਾ ਪੇਸ਼  ਕਰਦੇ ਹੋਏ ਆਪੋ- ਆਪਣੀ ਕਲਾ ਦੇ ਜੋਹਰ ਦਿਖਾਏ।ਇਸ ਵਿੱਚ ਸ੍ਰੀ ਹੇਮਕੰੁਮਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਦੇ ਕੈਡਿਟਸ ਨੂੰੁ ਕਵੀਸ਼ਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਣ ਦਾ ਮਾਨ ਪ੍ਰਾਪਤ ਹੋਇਆਂ । ਕੈਂਪ ਦੌਰਾਂਨ ਬੱਚਿਆਂ ਨੂੰ ਖੇਡਾਂ,ਸ਼ੂਟਿੰਗ ਅਤੇ ਹੋਰ ਗਤੀਵਿਧੀਆਂ ਵਿੱਚੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਕਮਾਂਡਿੰਗ ਆਫਿਸਰ ਕਰਨਲ ਐੱਮ.ਐੱਸ.ਚਾਹਲ ਵੱਲੋਂ ਕੈਡਿਟਸ ਨੂੰੁ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕੈਡਿਟਸ ਦੇ ਵਾਪਸ ਸਕੂਲ ਪਹੁੰਚਣ ਤੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੱਲੋਂ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਕੈਡਿਟਸ ਨੰੁ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਤਮ-ਵਿਸ਼ਵਾਸ ਅਤੇ ਮਿਹਨਤ ਸਫਲਤਾ ਦੀ ਕੁੰਜੀ ਹੈ  ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ