ਗੁਰਮੀਤ ਸਿੰਘ ਕੋਟਲਾ ਦੀ ਅਗਵਾਈ ਹੇਠ ਬੇਰੋਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਮੋਗਾ,12 ਜੁਲਾਈ (ਜਸ਼ਨ) ਬੇਰੋਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ ਮੀਟਿੰਗ ਚੋਣਵੇਂ ਸਾਥੀਆਂ ਨਾਲ ਕੀਤੀ ਗਈ। ਮੀਟਿੰਗ ਵਿਚ ਜਿਲਾ ਮੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਕੋਟਲਾ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਰੋਡ ਬਰਾੜ ਮਾਰਕੀਟ ਬਾਘਾਪੁਰਾਣਾ ਵਿਖੇ ਹੋਈ। 2800 ਸਹਾਇਕ ਲਾਈਨਮੈਨਾਂ ਦੀ ਚੱਲ ਰਹੀ ਭਰਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਸਾਥੀਆਂ ਨੇ ਮੰਗ ਕੀਤੀ ਕਿ ਰਹਿੰਦੇ 1101 ਸਾਥੀਆਂ ਨੂੰ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ। ਗੁਰਮੀਤ ਕੋਟਲਾ ਨੇ ਕਿਹਾ ਕਿ ਸੀ.ਆਰ.ਏ ਦੇ 267/11 ਦੇ ਅਧੀਨ ਅਪਲਾਈ ਹੋਏ ਰਹਿੰਦੇ 4000 ਸਾਥੀਆਂ ਨੂੰ ਵਨ ਟਾਈਮ ਸੈਟਲਮੈਂਟ ਕਰਜ਼ੇ ਸੀ.ਆਰ.ਏ. 289/16 ਵਿਚ ਹੋਰ 3500 ਪੋਸਟਾਂ ਦਾ ਵਾਧਾ ਕਰਕੇ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ। ਸਾਥੀ 11 ਸਾਲ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਨਿਰਾਸ਼ ਹੋਏ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਏ ਬੇਰੁਜ਼ਗਾਰ ਲਾਈਨਮੈਨ ਨਿਰਾਸ਼ਾ ਦੇ ਆਲਮ ਵਿਚੋਂ ਨਿਕਲ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਣ। ਮਹਿਕਮੇ ਵਿਚ ਈਮਾਨਦਾਰੀ ਨਾਲ ਡਿੳੂਟੀ ਕਰਕੇ ਬੇਰੁਜ਼ਗਾਰ ਲਾਈਨਮੈਨ ਮਿਸਾਲ ਪੈਦਾ ਕਰਨਗੇ। ਸੂੁਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਕਿਹਾ ਕਿ ਜੱਥੇਬੰਦੀ ਤੇ ਸਾਥੀਆਂ ਵੱਲੋਂ ਗੁਰਦਾਸਪੁਰ ਤੇ ਸ਼ਾਹਕੋਟ ਜ਼ਿਮਨੀ ਚੋਣਾਂ ਵਿਚ ਬਹੁਤ ਮਿਹਨਤ ਕੀਤੀ ਸੀ। ਪ੍ਰੰਤੂ ਉਸ ਦਾ ਫਲ ਅਜੇ ਤੱਕ ਬੇਰੁਜ਼ਗਾਰ ਲਾਈਨਮੈਨਾਂ ਨੂੰ ਨਹੀਂ ਮਿਲਿਆ। ਅਸੀਂ ਮਾਣਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹੋਏ ਸੀ.ਆਰ.ਏ. 289/16 ਵਿਚ ਹੋਰ 3500 ਪੋਸਟਾਂ ਦਾ ਵਾਧਾ ਕਰਕੇ ਚੋਣਾਂ ਤੋਂਪਹਿਲਾਂ ਕੀਤਾ ਵਾਅਦਾ ਹਰ ਘਰ ਪੱਕੀ ਨੌਕਰੀ ਸਕੀਮ ਅਧੀਨ ਰੋਜ਼ਗਾਰ ਦੇ ਕੇ ਪੂਰਾ ਕੀਤਾ ਜਾਵੇ। ਅਸੀਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਮਦਦ ਤਾਂ ਹੀ ਕਰਾਂਗੇ। ਜੇਕਰ ਸਾਥੀਆਂ ਨੂੰ ਚੋਣਾਂ ਤੋਂ ਪਹਿਲਾਂ ਰੋਜ਼ਗਾਰ ਦਿੱਤਾ ਜਾਂਦਾ ਹੈ। ਇਸ ਸਮੇਂ ਗੁਰਮੀਤ ਸਿੰਘ ਕੋਟਲਾ, ਇਕਬਾਲ ਸ਼ਰਮਾ, ਹਰਜੀਤ ਰਾਏ ਮਾਣੂੰਕੇ, ਹਰਪਿੰਦਰ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਸਾਥੀ ਆਦਿ ਹਾਜਰ ਸਨ।