ਕੁਦਰਤੀ ਇਲਾਜ ਪ੍ਰਣਾਲੀ ਰਾਂਹੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ ਵੀ ਸੰਭਵ : ਡਾ. ਵਿਰਕ

ਕੋਟਕਪੂਰਾ, 12 ਜੁਲਾਈ (ਟਿੰਕੂ ਪਰਜਾਪਤੀ) :- ਕੁਦਰਤੀ ਇਲਾਜ ਪ੍ਰਣਾਲੀ ਵਿੱਚ ਕਿਸੇ ਵੀ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਦੀ ਜਰੂਰਤ ਹੀ ਨਹੀਂ ਪੈਂਦੀ, ਇਸ ਵਿਧੀ ਨਾਲ ਹਰੇਕ ਤਰਾਂ ਦੀਆਂ ਬਿਮਾਰੀਆਂ (ਫੋੜੇ ਤੋਂ ਲੈ ਕੇ ਕੈਂਸਰ ਤੱਕ) ਦਾ ਇਲਾਜ ਕੀਤਾ ਜਾਂਦਾ ਹੈ। ਸਥਾਨਕ ਮਿਉਂਸਪਲ ਪਾਰਕ ਵਿਖੇ ਕੁਦਰਤੀ ਇਲਾਜ ਪ੍ਰਣਾਲੀ (ਨੈਚਰੋਪੈਥੀ) ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਨੈਚਰੋਪੈਥ ਡਾ ਗੁਰਮੇਲ ਸਿੰਘ ਵਿਰਕ ਸੇਵਾਮੁਕਤ ਸੀਐਮਓ ਨੇ ਦੱਸਿਆ ਕਿ ਆਪਣੇ ਰਹਿਣ ਸਹਿਣ ਤੇ ਖਾਣ ਪੀਣ ਦਾ ਢੰਗ ਤਰੀਕਾ ਅਨੁਸ਼ਾਸ਼ਨਮਈ ਨਾ ਕਰਨ ਕਰਕੇ ਅਸੀਂ ਖੁਦ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ। ਗੋਲੀਆਂ, ਕੈਪਸੂਲ ਜਾਂ ਕਿਸੇ ਵੀ ਪ੍ਰਕਾਰ ਦੀ ਅੰਗਰੇਜੀ ਦਵਾਈ ਖਾ ਕੇ ਅਸੀਂ ਖੁਦ ਨੂੰ ਤੰਦਰੁਸਤ ਜਾਂ ਠੀਕ ਹੋਇਆ ਮਹਿਸੂਸ ਕਰਦੇ ਹਾਂ ਪਰ ਉਸ ਦਵਾਈ ਦੇ ਸਾਈਡ ਇਫੈਕਟ ਦਾ ਖਮਿਆਜਾ ਸਾਨੂੰ ਕੁਝ ਸਮੇਂ ਬਾਅਦ ਜਰੂਰ ਭੁਗਤਣਾ ਪੈਂਦਾ ਹੈ। ਡਾ ਵਿਰਕ ਨੇ ਖੰਡ, ਚਾਹ, ਕੋਲਡ ਡਰਿੰਕ, ਮਾਸ, ਨਸ਼ੇ ਅਤੇ ਰਿਫਾਇੰਡ ਤੇਲ ਨੂੰ ਪੰਜ ਬਣਾਵਟੀ ਚੀਜਾਂ ਦੱਸਦਿਆਂ ਆਖਿਆ ਕਿ ਇਨਾ ਤੋਂ ਬਚਣ ਵਾਲਾ ਕਦੇ ਬਿਮਾਰ ਹੋ ਹੀ ਨਹੀਂ ਸਕਦਾ, ਜੇਕਰ ਉਹ ਉਕਤ ਚੀਜਾਂ ਤੋਂ ਪ੍ਰਹੇਜ ਕਰੇ ਅਤੇ ਜੂਸ, ਸਲਾਦ, ਦੁੱਧ-ਦਹੀ-ਲੱਸੀ, ਸਬਜੀ, ਫਰੂਟ ਅਤੇ ਆਰਗੈਨਿਕ ਭੋਜਨ ਅਰਥਾਤ ਇਨਾਂ ਪੰਜ ਚੀਜਾਂ ਦਾ ਸੇਵਨ ਕਰੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਡਾ ਵਿਰਕ ਨੇ ਕੈਂਸਰ ਸਮੇਤ ਹੋਰ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਉਨਾ ਮਰੀਜਾਂ ਨੂੰ ਵੀ ਹਾਜਰੀਨ ਦੇ ਰੂਬਰੂ ਕੀਤਾ ਜੋ ਇਲਾਜ ਕਰਾ ਕਰਾ ਕੇ ਥੱਕ ਹਾਰ ਚੁੱਕੇ ਸਨ ਅਰਥਾਤ ਨਿਰਾਸ਼ਤਾ ਦੇ ਆਲਮ ’ਚ ਹੋਣ ਕਰਕੇ ਉਨਾ ਦਾ ਦੁਨੀਆਦਾਰੀ ਤੋਂ ਵਿਸ਼ਵਾਸ਼ ਖਤਮ ਹੋ ਚੁੱਕਾ ਸੀ ਪਰ ਕੁਦਰਤੀ ਇਲਾਜ ਪ੍ਰਣਾਲੀ ਰਾਂਹੀ ਉਹ ਬਿਲਕੁੱਲ ਤੰਦਰੁਸਤ ਹੋ ਗਏ। ਡਾ. ਆਰ ਸੀ ਗਰਗ ਨੇ ਡਾ ਵਿਰਕ ਤੇ ਉਨਾ ਦੀ ਟੀਮ ਨੂੰ ਜੀ ਆਇਆਂ ਆਖਿਆ, ਪ੍ਰੋ ਐਚ ਐਸ ਪਦਮ ਨੇ ਉਨਾ ਦੇ ਜੀਵਨੀ ਬਾਰੇ ਸੰਖੇਪ ’ਚ ਚਾਨਣਾ ਪਾਇਆ, ਜਦਕਿ ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਉਨਾ ਦਾ ਧੰਨਵਾਦ ਕੀਤਾ। ਡਾ ਵਿਰਕ ਵੱਲੋਂ 50 ਤੋਂ ਵੀ ਜਿਆਦਾ ਮਰਦ/ਔਰਤਾਂ ਦੇ ਸਵਾਲਾਂ ਦੇ ਜਵਾਬ ਬੜੀ ਸਰਲ ਭਾਸ਼ਾ ’ਚ ਤਸੱਲੀਬਖਸ਼ ਤਰੀਕੇ ਨਾਲ ਦਿੱਤੇ। ਅੰਤ ’ਚ ਵੱਖ-ਵੱਖ ਸਮਾਜਸੇਵੀਆਂ ਵੱਲੋਂ ਉਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਗੁੱਡ ਮੋਰਨਿੰਗ ਵੈਲਫੇਅਰ ਕਲੱਬ, ਸੀਨੀਅਰ ਸਿਟੀਜਨ ਯੋਗਾ ਹੈਲਥ ਕਲੱਬ, ਪੀਬੀਜੀ ਵੈਲਫੇਅਰ ਕਲੱਬ ਵੱਲੋਂ ਕਰਵਾਏ ਗਏ ਉਕਤ ਸੈਮੀਨਾਰ ਦੌਰਾਨ ਸੰਜੀਵ ਧੀਂਗੜਾ, ਪੱਪੂ ਲਹੌਰੀਆ, ਕੰਵਰਜੀਤ ਸਿੰਘ ਸੇਠੀ, ਅਮਨਦੀਪ ਘੋਲੀਆ, ਡਾ ਐਸਐਸ ਰੱਤਾ, ਡਾ ਐਸਐਨ ਸਿੰਗਲਾ, ਡਾ ਬੀ ਕੇ ਕਪੂਰ, ਡਾ ਦੇਵ ਰਾਜ, ਭੋਲਾ ਖੁਰਮੀ ਆਦਿ ਦਾ ਭਰਪੂਰ ਸਹਿਯੋਗ ਰਿਹਾ।