ਧਾਰਮਿਕ ਸਮਾਜਿਕ ਕਾਰਜਾਂ ਦੇ ਲਈ ਭਾਵਾਧਸ ਯੂਥ ਵਿੰਗ ਨੇ ਨਵੀਨ ਸਿੰਗਲਾ ਦਾ ਕੀਤਾ ਸਨਮਾਨ

ਮੋਗਾ,12 ਜੁਲਾਈ (ਜਸ਼ਨ)-ਭਾਵਾਧਸ ਯੂਥ ਵਿੰਗ ਅਤੇ ਭਗਵਾਨ ਵਾਲਮੀਕਿ ਪ੍ਰੀਤ ਨਗਰ ਮੰਦਿਰ ਕਮੇਟੀ ਵੱਲੋਂ ਅਗਰਵਾਲ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਇਕ ਪਹਿਲ ਇਕ ਕਦਮ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਬਣਨ ਤੇ ਨਵੀਨ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਭਾਵਾਧਸ ਯੂਥ ਵਿੰਗ ਦੇ ਪ੍ਰਧਾਨ ਸੂਰਜ ਜਾਦੂ, ਸੀਨੀਅਰ ਉਪ ਪ੍ਰਧਾਨ ਰਾਜ ਕੁਮਾਰ ਗੋਲੂ ਨੇ ਨਵੀਨ ਸਿੰਗਲਾ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਪਿਛਲੇ 10 ਸਾਲਾਂ ਤੋਂ ਸ਼ਹਿਰ ਵਿਚ ਧਾਰਮਿਕ ਸਮਾਜਿਕ ਕਾਰਜਾਂ ਵਿਚ ਵੱਧ ਚੜ ਕੇ ਸਹਿਯੋਗ ਦੇਣ ਵਾਲੇ ਨਵੀਨ ਸਿੰਗਲਾ ਦੁਆਰਾ ਇਕ ਸਤੰਬਰ ਨੂੰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਪੁਰਾਣੀ ਦਾਣਾ ਮੰਡੀ ਵਿਚ ਕਰਵਾਇਆ ਜਾਵੇਗਾ। ਜਿਸ ਵਿਚ ਮਾਂ ਭਗਵਤੀ ਦਾ ਗੁਣਗਾਣ ਗਾਇਕ ਸਰਦੂਲ ਸਿਕੰਦਰ, ਵਿਜੈ ਬਾਲਮ ਅਤੇ ਮਨੀ ਲਾਡਲਾ ਵਲੋਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਧਾਰਮਿਕ ਕਾਰਜ ਹੀ ਨਹੀਂ, ਬਲਕਿ ਲਾਇਨਜ਼ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਅਹੁਦੇ ਤੇ ਰਹਿੰਦਿਆਂ ਵੀ ਨਵੀਨ ਸਿੰਗਲਾ ਦੁਆਰਾ ਸਮਾਜਿਕ ਕਾਰਜ ਕੀਤੇ ਜਾ ਰਹੇ ਹਨ। ਜਿਸ ਵਿਚ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਨਾਲ ਨਾਲ ਮੈਡੀਕਲ ਕੈਂਪ ਲਗਾ ਕੇ ਇਲਾਜ ਕਰਵਾਉਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ. ਵਾਟਰ ਕੂਲਰ ਆਦਿ ਲਗਾਉਣ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਦੇ ਨਾਲ ਸਮੂਹ ਮੈਂਬਰ ਨਵੀਨ ਸਿੰਗਲਾ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਵਿਸ਼ਾਲ ਰਾਜਪੂਤ, ਮੱਖਣ ਰਾਜਪੂਤ, ਰਾਜਨ ਚਿੰਡਾਲੀਆ, ਭਗਵਾਨ ਵਾਲਮੀਕਿ ਪ੍ਰੀਤ ਨਗਰ ਮੰਦਰ ਕਮੇਟੀ ਦੇ ਪ੍ਰਧਾਨ ਸਾਜਨ ਲੋਹੇਰਾ, ਉਪ ਪ੍ਰਧਾਨ ਸੰਨੀ ਚਾਵਰੀਆ ਆਦਿ ਹਾਜਰ ਸਨ।