ਨਵੀਨ ਸਿੰਗਲਾ ਬਣੇ ‘ਇਕ ਪਹਿਲ ਇਕ ਕਦਮ ’ ਸੁਸਾਇਟੀ ਦੇ ਚੇਅਰਮੈਨ

ਮੋਗਾ,12 ਜੁਲਾਈ (ਜਸ਼ਨ)-ਇਕ ਪਹਿਲ ਇਕ ਕਦਮ ਵੈਲਫੇਅਰ ਸੁਸਾਇਟੀ ਦੀ ਵਿਸ਼ੇਸ਼ ਬੈਠਕ ਸੰਸਥਾਪਕ ਰਜਿੰਦਰ ਛਾਬੜਾ ਦੀ ਅਗਵਾਈ ਵਿਚ ਹੋਈ। ਬੈਠਕ ਨੂੰ ਸੰਬੋਧਨ ਕਰਦਿਆਂ ਰਜਿੰਦਰ ਛਾਬੜਾ ਨੇ ਕਿਹਾ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ 1 ਸਾਲ ਪਹਿਲਾਂ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਮਿ੍ਰਤਕ ਦੇ ਭੋਗ ਦੇ ਸਮੇਂ ਖਾਣਾ ਨਾ ਖਾਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸੁਸਾਇਟੀ ਦੁਆਰਾ ਪ੍ਰਸਿੱਧ ਸਮਾਜ ਸੇਵੀ ਨਵੀਨ ਸਿੰਗਲਾ ਨੂੰ ਸੁਸਾਇਟੀ ਦਾ ਸਰਵਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਨਵੀਨ ਸਿੰਗਲਾ ਨੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਅਹਿਮ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ। ਉਨਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਦੀ ਮੌਤ ਉਪਰੰਤ ਭੋਗ ਮੌਕੇ ਵਿਅਕਤੀ ਦੇ ਘਰ ਨੂੰ ਆਪਣੀ ਲੋਕ ਲਾਜ ਬਚਾਉਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ, ਜੋ ਕਿ ਕਈ ਵਾਰ ਕਿਸੇ ਆਰਥਿਕ ਸੰਕਟ ਨਾਲ ਜੂੜ ਰਹੇ ਪਰਿਵਾਰ ਤੇ ਬੋਝ ਬਣ ਜਾਂਦਾ ਹੈ। ਇਸ ਦੇ ਲਈ ਜੇਕਰ ਸ਼ਹਿਰ ਨਿਵਾਸੀ ਕਿਸੇ ਵੀ ਮੌਤ ਦੇ ਭੋਗ ਤੇ ਰੋਟੀ ਖਾਣਾ ਬੰਦ ਕਰ ਦੇਣ ਤਾਂ ਮਿ੍ਰਤਕ ਪਰਿਵਾਰ ਦੇ ਸ਼ਹਿਰ ਤੋਂ ਬਾਹਰ ਆਏ ਹੋਏ ਰਿਸ਼ਤੇਦਾਰਾਂ ਦੇ ਲਈ ਹੀ ਖਾਣਾ ਤਿਆਰ ਹੋਇਆ ਕਰੇ ਤਾਂ ਇਹ ਸਮਾਜਿਕ ਕੁਰੀਤੀ ਬੰਦ ਹੋ ਜਾਵੇਗੀ। ਉਨਾਂ ਸ਼ਹਿਰ ਨਿਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀ ਇਸ ਸਮਾਜਿਕ ਕੁਰੀਤੀ ਨੂੰ ਖਤਮ ਕਰਨ ਦੇ ਲਈ ਇਕ ਪਹਿਲ ਇਕ ਕਦਮ ਵੈਲਫੇਅਰ ਸੁਸਾਇਟੀ ਸੰਸਥਾ ਦਾ ਸਹਿਯੋਗ ਦੇਣ ਅਤੇ ਪ੍ਰਣ ਕਰਨ ਕਿ ਮੌਤ ਦੇ ਭੋਗ ਤੇ ਖਾਣਾ ਨਹੀਂ ਖਾਵਾਂਗੇ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਾਂਗੇ। ਇਸ ਮੌਕੇ ਨੀਰਜ ਬਠਲਾ ਪ੍ਰਧਾਨ, ਰਾਕੇਸ਼ ਸਿਤਾਰਾ, ਪ੍ਰਵੀਨ ਗਰਗ ਬੌਬੀ, ਗੌਰਵ ਜੈਨ, ਸੁਰਿੰਦਰ ਡਬੂ, ਰਮੇਸ਼ ਨਾਰੰਗ, ਸਵਰਨਜੀਤ ਅਰੋੋੜਾ, ਮੰਗਤ ਰਾਏ ਗੋਇਲ, ਬਲਬੀਰ ਸਿੰਘ ਗਰੋਵਰ, ਵਿਕਾਸ ਜਿੰਦਲ, ਨਿਤੀਨ ਜੈਨ, ਮੋਹਿਨੀ ਮਿੱਤਲ, ਕੇਸ਼ਵ ਬਾਂਸਲ, ਓਮ ਪ੍ਰਕਾਸ਼ ਚਾਵਲਾ, ਧੀਰਜ ਮਨੋਚਾ, ਅਸ਼ਵਨੀ ਗੁਪਤਾ ਆਦਿ ਹਾਜ਼ਰ ਸਨ।