ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ ਵਿਖੇ ਦਾਖ਼ਲਾ ਜਾਰੀ

ਮੋਗਾ,11 ਜੁਲਾਈ (ਜਸ਼ਨ)-ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ (ਜ਼ਿਲ੍ਹਾ ਮੋਗਾ) ਵਿਖੇ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸਾਂ ਸਿਵਲ ਇੰਜੀਨੀਅਰਿੰਗ,ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ ਖਾਲੀ ਪਈਆਂ  ਸੀਟਾਂ ਵਿਰੁੱਧ ਦਾਖ਼ਲਾ ਕੀਤਾ ਜਾ ਰਿਹਾ ਹੈ। ਅਕਾਦਮਿਕ ਅਫ਼ਸਰ ਪਵਨ ਕੁਮਾਰ ਨੇ ਦੱਸਿਆ ਕਿ ਪਹਿਲੇ ਸਾਲ ਵਿੱਚ ਦਾਖ਼ਲੇ ਲਈ  ਅੰਗ੍ਰੇਜ਼ੀ,ਗਣਿਤ,ਵਿਗਿਆਨ ਵਿਸ਼ਿਆਂ ਸਹਿਤ ਦਸਵੀਂ ਪਾਸ ਅਤੇ ਦੂਜੇ ਸਾਲ ਵਿੱਚ ਲੇਟਰਲ ਐਂਟਰੀ ਰਾਹੀਂ ਦਾਖ਼ਲੇ ਲਈ  ਆਈ.ਟੀ.ਆਈ ਜਾਂ 10+2 (ਵੋਕੇਸ਼ਨਲ) ਜਾਂ 10+2 (ਸਾਇੰਸ) ਪਾਸ ਹੋਣਾ ਜਰੂਰੀ ਹੈ।ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਾਲਾਨਾ ਆਮਦਨ 2.50 ਲੱਖ ਤੋਂ ਘੱਟ ਵਾਲੇ ਐਸ.ਸੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਅਧੀਨ ਪੂਰੀ ਫੀਸ ਮੁਆਫ਼ ਹੁੰਦੀ ਹੈ।ਕਰੀਅਰ ਗਾਈਡੈਂਸ ਇੰਚਾਰਜ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ  ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ  ਲਈ ਤਕਨੀਕੀ ਸਿੱਖਿਆ ਨੂੰ ਬੜ੍ਹਾਵਾ ਦੇਣ ਲਈ  ਸਾਰੇ ਵਰਗਾਂ ਲਈ ਮੁੱਖ ਮੰਤਰੀ ਵਜ਼ੀਫਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਦਸਵੀਂ ਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ 70 ਤੋਂ 100 ਫ਼ੀਸਦੀ ਫੀਸ ਵਿੱਚ ਛੋਟ ਦਿੱਤੀ ਜਾਂਦੀ ਹੈ। ਫੀਸ ਮੁਆਫ਼ੀ ਸਕੀਮ ਅਧੀਨ ਵੀ ਸੀਟਾਂ ਉਪਲਬਧ ਹਨ।ਇਸ ਮੌਕੇ ਵਿਭਾਗੀ ਮੁਖੀ\ਇੰਚਾਰਜ  ਧਰਮ ਸਿੰਘ, ਸਰਬਜੀਤ ਸਿੰਘ, , ਪਵਨ ਕੁਮਾਰ, ਬਰਜਿੰਦਰ ਸਿੰਘ, ਰਾਣੀ ਦੇਵੀ,  ਉੱਤਮਪ੍ਰੀਤ ਸਿੰਘ , ਰਾਜੇਸ਼ ਅੱਗਰਵਾਲ, ਰਣਜੀਤ ਸਿੰਘ, ਬਿਮਲ ਪ੍ਰਕਾਸ਼, ਕੁਲਵੀਰ ਸਿੰਘ, ਪਰਮਿੰਦਰ ਸਿੰਘ,   ਆਦਿ ਹਾਜ਼ਰ ਸਨ।