ਹੇਮਕੁੰਟ ਸਕੂਲ ‘ਚ ਐੱਨ.ਐੱਸ.ਐੱਸ ਵਲੰਟੀਅਰਾਂ ਮਨਾਇਆ ਵਣ ਮਹਾਉਤਸਵ

ਮੋਗਾ,11 ਜੁਲਾਈ (ਜਸ਼ਨ)-ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਅੱਜ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਵਣ ਮਹਾਉਤਸਵ ਮਨਾਇਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਇੱਕ ਪੌਦਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ । ਵਲੰਟੀਅਰਜ਼ ਨੇ ਨਿੰਮ,ਗੁਲਮੋਹਰ,ਅਸ਼ੋਕਾ ਅਤੇ ਅਰਜੁਨ ਦੇ ਰੱੁਖ ਲਗਾਏ ਅਤੇ ਉਹਨਾਂ ਨੇ ਰੱੁਖਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਪਿ੍ਰੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਤਂੋ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਅਸੀ ਇਹਨਾਂ ਦੀ ਪਾਲਣਾ ਕਰਾਂਗੇ ਤਾਂ ਹੀ ਇਹ ਸਾਨੂੰ ਆਕਸੀਜਨ ਦਾ ਜੀਵਨਦਾਨ ਦੇਣਗੇ ਅਤੇ ਸਾਡਾ ਆਲਾ-ਦੁਆਲਾ ਹਰਿਆ - ਭਰਿਆ ਹੋਣ ਦੇ ਨਾਲ ਨਾਲ ਵਾਤਾਵਰਣ ਸਵੱਛ ਰਹੇਗਾ। ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ,ਪ੍ਰੋਗਰਾਮ ਅਫਸਰ ਕੁਲਦੀਪ ਰਾਏ,ਰਣਬੀਰ ਕੌਰ ਵੀ ਸ਼ਾਮਲ ਸਨ ।