ਪੈਟਰੋਲ ਪੰਪ ਦੇ ਕਰਿੰਦੇ ਦਾ ਬੇਰਹਿਮੀ ਨਾਲ ਹੋਇਆ ਕਤਲ

ਮੋਗਾ,11 ਜੁਲਾਈ (ਜਸ਼ਨ)-ਬੀਤੀ ਦੇਰ ਰਾਤ ਮੋਗਾ ਤੋਂ ਜ਼ੀਰਾ ਜਾਣ ਵਾਲੇ ਰਾਹ ‘ਤੇ ਪਿੰਡ ਖੋਸਾ ਪਾਂਡੋਂ ਵਿਖੇ ਸਥਿਤ ਪੈਟਰੋਲ ਪੰਪ ਤੇ ਕੰਮ ਕਰਦੇ ਕਰਿੰਦੇ ਦਾ ਅਣਪਛਾਤਿਆਂ ਵੱਲੋਂ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਕਿਸੇ ਕਿਸਮ ਦੀ ਲੁਟ ਖੋਹ ਜਾਂ ਚੋਰੀ ਨੂੰ ਅੰਜਾਮ ਨਹੀਂ ਦਿੱਤਾ। ਮਿ੍ਰਤਕ ਪੈਟਰੋਲ ਪੰਪ ‘ਤੇ ਹੀ ਸੌਂਦਾ ਸੀ ਤੇ ਬੀਤੀ ਰਾਤ ਉਹ ਪੰਪ ਦੇ ਬਾਹਰ ਪੱਖਾ ਲਗਾ ਕੇ ਸੁੱਤਾ ਪਿਆ ਸੀ। ਮੌਕੇ ’ਤੇ ਪੁੱਜੇ ਡੀ ਐਸ ਪੀ ਕੇਸਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਿ੍ਰਤਕ ਰਾਮ ਗੋਪਾਲ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜਿਸ ਦਾ ਬੀਤੀ ਰਾਤ ਕੁਝ ਵਿਅਕਤੀਆਂ ਨੇ ਕਤਲ ਕਰ ਦਿਤਾ ਹੈ। ਪੁਲਿਸ ਪੈਟਰੋਲ ਪੰਪ ’ਤੇੇ ਲੱਗੇ  ਕੈਮਰਿਆਂ ਦੀ ਘੋਖ ਪੜਤਾਲ ਕਰ ਰਹੀ ਹੈ ।