ਲਿਸਨਿੰਗ ‘ਚੋਂ 8.5 ਬੈਂਡ ਲੈ ਕੇ ਗਗਨਦੀਪ ਕੌਰ ਨੇ ਕੀਤਾ ਮੈਕਰੋ ਗਲੋਬਲ ਮੋਗਾ ਦਾ ਨਾਮ ਰੌਸ਼ਨ -: ਗੁਰਮਿਲਾਪ ਡੱਲਾ

ਮੋਗਾ,10 ਜੁਲਾਈ (ਜਸ਼ਨ)-ਮੈਕਰੋ ਗਲੋਬਲ ਮੋਗਾ ਆਪਣੀ ਵਧੀਆ ਕਾਰਗੁਜ਼ਰੀ ਸਦਕਾ ਆਈਲੈਟਸ ਦੇ ਨਾਲ ਨਾਲ ਸਟੂਡੈਂਟ ਅਤੇ ਵਿਜ਼ਿਟਰ ਵੀਜ਼ਾ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਉੱਥੇ ਪਿਛਲੇ ਲੰਬੇ ਸਮੇਂ ਤੋਂ ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਸਮਰਪਿਤ ਸਟਾਫ ਵੱਲੋਂ ਕੀਤੀ ਮਿਹਨਤ ਸਦਕਾ ਵਿਦਿਆਰਥਣ ਗਗਨਦੀਪ ਕੌਰ ਵਿਰਕ ਵਾਸੀ ਮੋਗਾ ਨੇ ਲਿਸਨਿੰਗ ਵਿਚੋਂ 8.5, ਰਿਡਿੰਗ ਵਿਚੋਂ 7.5, ਰਾਈਟਿੰਗ ਵਿਚੋਂ 6.5 ਅਤੇ ਸਪੀਕਿੰਗ ਵਿਚੋਂ 6.5 ਅਤੇ ਓਵਰਆਲ 7.5 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿਦਿਆਰਥਣ ਨੇ ਸੰਸਥਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਕਰੋ ਗਲੋਬਲ ਮੋਗਾ ਵੱਲੋਂ ਵਿਦਿਆਰਥੀਆਂ ਦੀ ਅੰਗਰੇਜ਼ੀ ’ਚ ਪਕੜ ਮਜਬੂਤ ਕਰਨ ਲਈ ਐਕਸਟਰਾ ਕਲਾਸਾਂ ਅਤੇ ਘਰ ਲਿਜਾਣ ਲਈ ਮੈਟੀਰੀਅਲ ਦਿੱਤਾ ਜਾਂਦਾ ਹੈ ਜਿਸ ਸਦਕਾ ਵਿਦਿਆਰਥੀ ਵਧੀਆ ਬੈਂਡ ਸਕੋਰ ਲੈਣ ਵਿਚ ਸਫ਼ਲ ਹੰੁਦੇ ਨੇ।  ਸੰਸਥਾ ਦੇ ਸਾਰੇ ਸਟਾਫ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।