‘ਦ ਫਾਈਰਿੰਗ ਬੁਲਿਟ ਸ਼ੂਟਿੰਗ ਰੇਂਜ ਮੋਗਾ ਦੇ ਬੱਚਿਆਂ ਨੇ ਜਿੱਤੇ ਤਮਗੇ

ਮੋਗਾ,10 ਜੁਲਾਈ (ਜਸ਼ਨ)-ਮੋਗੇ ਦੀ ਨਾਮਵਰ ‘ਰੇਂਜ਼ਟ ਫਾਈਰਿੰਗ ਬੁਲਿਟ ਰੇਂਜ’ ਦੇ ਬੱਚਿਆਂ ਨੇ ਜਿਲਾ ਪੱਧਰੀ ਰਾਈਫਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਭਾਗ ਲਿਆ, ਜੋ ਕਿ  ਮੋਗਾ ਵਿਖੇ ਹੋਈ,ਜਿਸ ਵਿਚ ਅੰਡਰ-19 ’ਚ ਦੀਪਾਸ਼ੂ ਗਰਗ ਨੇ ਓਵਰਆਲ ਏਅਰ ਪਿਸਟਲ ’ਚ ਗੋਲਡ ਮੈਡਲ ਤੇ ਟਰਾਫੀ ਹਾਸਲ ਕੀਤੀ, ਜੋ ਕਿ ਬਹੁਤ ਫਖਰ ਵਾਲੀ ਗੱਲ ਹੈ। ਮਨੀ ਮਨਜੀਤ ਸਿੰਘ ਨੇ ਵਿਅਕਤੀਗਤ ਤੌਰ ਤੇ ਗੋਲਡ, ਦੀਪਇੰਦਰ ਸਿੰਘ ਏਅਰ ਪਿਸਟਲ ’ਚ ਸਿਲਵਰ ਮੈਡਲ, ਅੰਡਰ-17 ’ਚ ਲਕਸ਼ਤ ਬਾਂਸਲ ਨੇ ਬਰਾੳੂਂਜ਼ ਮੈਡਲ ਪ੍ਰਾਪਤ ਕੀਤਾ। ਅੰਡਰ-11 ਲੜਕੀਆਂ ’ਚ ਧੜਕਣ ਰਾਜਪੂਤ ਨੇ ਵਿਅਕਤੀਗਤ ਤੌਰ ਤੇ ਸਿਲਵਰ ਟੀਮ ’ਚੋਂ ਗੋਲਡ ਮੈਡਲ ਹਾਸਲ ਕੀਤਾ। ਰਿਧੀਮਾ ਨੇ ਇਕ ਬਰਾੳੂਂਜ਼ ਤੇ ਗੋਲਡ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਵਨਾ ਗਰੋਵਰ ਤੇ ਰਣਧੀਰ ਸਿੰਘ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਸਮੇਂ ਸ਼ੂਟਿੰਗ ਕੋਚ ਸੰਦੀਪ ਡੋਗਰ ਨੂੰ ਐਡਵੋਕੇਟ ਸੁਖਵਿੰਦਰ ਸਿੰਘ ਰਾਮੂੰਵਾਲੀਆ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।