ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਸਟਰੈਸ ਮੈਨੇਜਮੈਂਟ ਵਿਸ਼ੇ ਤੇ ਲਗਾਈ ਗਈ ਵਰਕਸ਼ਾਪ

ਮੋਗਾ,10 ਜੁਲਾਈ (ਜਸ਼ਨ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਅਧਿਆਪਕਾਂ ਲਈ ਸਟਰੈਂਸ ਮੈਨੇਜ਼ਮੈਂਟ ਵਿਸ਼ੇ ਤੇ ਵਰਕਸ਼ਾਪ ਲਗਾਈ ਗਈ। ਮੈਡਮ ਜਸਪ੍ਰੀਤ ਕੌਰ ਕਾਲੜਾ (ਕੌਂਸਲਰ ਇਨ ਹਿਪਨੋਥੈਰੇਪੀ) ਵੱਲੋਂ ਇਹ ਵਰਕਸ਼ਾਪ ਲਗਾਈ ਗਈ। ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿਚ ਹਰ ਇਕ ਇਨਸਾਨ ਮਾਨਸਿਕ ਬੋਝ ਦੇ ਹੇਠਾਂ ਦੱਬਿਆ ਹੋਇਆ ਹੈ। ਕੁਝ ਦੇਰ ਬਾਅਦ ਇਸ ਬੋਝ ਨੂੰ ਘਟਾਉਣਾ ਤੇ ਕੱਢਣਾ ਜ਼ਰੂਰੀ ਹੈ। ਉਨਾਂ ਨੇ ਅਧਿਆਪਕਾਂ ਨੂੰ ਤਣਾਅ ਤੋਂ ਮੁਕਤ ਕਰਨ ਲਈ ਨਵੇਂ ਨਵੇਂ ਤਰੀਕੇ ਦੱਸੇ। ਸਾਕਾਰਤਮਕ ਵਿਚਾਰ, ਸਵੇਰ ਸਮੇਂ ਪਰਮਾਤਮਾ ਨਾਲ ਜੁੜ ਕੇ ਮੈਡੀਟੇਸ਼ਨ ਨਾਲ ਆਪਣੇ ਮਨ ਨੂੰ ਤਣਾਅ ਮੁਕਤ ਕੀਤਾ ਜਾ ਸਕਦਾ ਹੈ। ਕੈਂਬਰਿਜ ਸਕੂਲ ਦੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ ਅਤੇ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਸਕੂਲ ਦੇ ਅਧਿਆਪਕਾਂ ਲਈ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿੰਦੇ ਹਨ ਤਾਂ ਜੋ ਅਧਿਆਪਕਾਂ ਦੇ ਬੋਝ ਨੂੰ ਖਤਮ ਕਰਕੇ ਸਮੇਂ ਦੇ ਹਾਣੀ ਬਣਾਇਆ ਜਾਵੇ। ਉਨਾਂ ਜਸਪ੍ਰੀਤ ਕੌਰ ਕਾਲੜਾ ਦਾ ਕੀਮਤੀ ਸਮੇਂ ਵਿਚੋ ਸਮਾਂ ਕੱਢ ਕੇ ਵਰਕਸ਼ਾਪ ਲਗਾਉਣ ਲਈ ਧੰਨਵਾਦ ਕੀਤਾ। ਕੈਂਬਰਿਜ ਇੰਟਰਨੇਸ਼ਨਲ ਸਕੂਲ ਮੋਗਾ ਅਤੇ ਧੂੜਕੋਟ ਦੇ ਸਾਰੇ ਸਟਾਫ ਨੇ ਵਰਕਸ਼ਾਪ ਨੂੰ ਬਹੁਤ ਲਾਹੇਵੰਦ ਦੱਸਿਆ।