ਰੋਟਰੀ ਕਲੱਬ ਮੋਗਾ ਗੇ੍ਰਟਰ ਦੇ ਮੈਂਬਰਾਂ ਨੇ ਪਾਇਆ ਗੳੂਧਨ ਨੂੰ ਹਰਾ ਚਾਰਾ

ਮੋਗਾ,10 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਗੇ੍ਰਟਰ ਵੱਲੋਂ ਸਥਾਨਕ ਗਾਂਧੀ ਰੋਡ ਸਥਿਤ ਅਪਾਹਿਜ ਗੳੂਸ਼ਾਲਾ ਵਿਖੇ ਗੳੂਧਨ ਦੇ ਲਈ ਹਰਾ ਚਾਰਾ, ਗੜ, ਤੂੜੀ, ਦਲੀਆ ਅਤੇ ਹੋਰ ਸਮੱਗਰੀ ਭੇਂਟ ਕੀਤੀ ਗਈ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਨਰਿੰਦਰ ਜਿੰਦਲ ਅਤੇ ਸਮੂਹ ਮੈਂਬਰਾਂ ਨੇ ਗੳੂਸ਼ਾਲਾ ਵਿਚ ਸਥਾਪਿਤ ਮੰਦਰ ਵਿਚ ਪੂਜਾ ਅਰਜਨਾ ਕਰਦਿਆਂ ਭਗਵਾਨ ਕਰਿਸ਼ਨ ਅਤੇ ਗੳੂਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਮਾਜ ਸੇਵੀ ਕਾਰਜਾਂ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ। ਨਰਿੰਦਰ ਜਿੰਦਲ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਗਰੇਟਰ ਆਪਣੇ ਨਾਮ ਨੂੰ ਸਾਰਥਿਕ ਕਰਦੇ ਹੋਏ ਸਮਾਜ ਸੇਵੀ ਕਾਰਜਾਂ ਵਿਚ ਅਲੱਗ ਪਹਿਚਾਣ ਰੱਖਦਾ ਹੈ। ਕਲੱਬ ਦੁਆਰਾ ਜ਼ਰੂਰਤਮੰਦ ਪਰਿਵਾਰਾਂ ਦੀ ਲੜਕੀ ਦੀ ਸ਼ਾਦੀ ਤਹਿਤ ਸਾਮਾਨ, ਵਿਦਿਆਰਥਣਾਂ ਦੀ ਸਹਾਇਤਾ ਕਰਨਾ, ਸਰਕਾਰੀ ਸਕੂਲ ਦੇ ਨਿਰਮਾਣ ਕਾਰਜ ਵਿਚ ਸਹਿਯੋਗ, ਪੌਦੇ ਲਗਾਉਣਾ, ਗੳੂਧਨ ਦੀ ਸਾਂਭ ਸੰਭਾਲ ਹਿੱਤ ਕਾਰਜ ਤੋਂ ਇਲਾਵਾ ਹੋਰ ਸਮਾਜ ਸੇਵੀ ਕਾਰਜ ਚਲਾਏ ਜਾ ਰਹੇ ਹਨ। ਕਲੱਬ ਦੁਆਰਾ ਸਮਾਜ ਸੇਵੀ ਕਾਰਜ ਇਸੇ ਤਰਾਂ ਹੀ ਜਾਰੀ ਰਹਿਣਗੇ। ਇਸ ਮੌਕੇ ਗੳੂਸ਼ਾਲਾ ਦੇ ਸੇਵਾਦਾਰ ਜਸਵੀਰ ਸ਼ਰਮਾ ਸੀਰਾ, ਨਰਿੰਦਰ ਜਿੰਦਲ, ਅੰਮਿ੍ਰਤ ਗਰਗ, ਸਚਿਨ ਬਾਂਸਲ, ਕੁਲਦੀਪ ਗਰਗ, ਰਜਿੰਦਰ ਜੈਨ, ਲਖਵੀਰ ਸਿੰਘ ਧੁੰਨਾ, ਤਨੁਜ ਗਰਗ, ਵਰਿੰਦਰ ਬਾਂਸਲ, ਜਵਾਲਾ ਪ੍ਰਸਾਦ, ਵਿਵੇਕ ਮਿੱਤਲ, ਓਮ ਕੁਮਾਰ, ਅਸ਼ੋਕ ਕੁਮਾਰ, ਡਾ. ਕੁਲਦੀਪ ਸਿੱਧੂ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ