ਯੂਥ ਅਰੋੜਾ ਮਹਾਂਸਭਾ ਨੇ ਕਰਵਾਇਆ ਸਮੂਹਿਕ ਕੰਨਿਆਦਾਨ ਸਮਾਗਮ,4 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ

ਮੋਗਾ,10 ਜੁਲਾਈ (ਜਸ਼ਨ)-ਯੂਥ ਅਰੋੜਾ ਮਹਾਂਸਭਾ ਦੁਆਰਾ ਸਮਾਜ ਸੇਵੀ ਸੰਕਲਪਾਂ ਦੇ ਤਹਿਤ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਸਮੂਹਿਕ ਕੰਨਿਆਦਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਪਹੁੰਚ ਕੇ ਜੋੜਿਆ ਨੂੰ ਆਸ਼ੀਰਵਾਦ ਦਿੱਤਾ। ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਮਹਾਂਸਭਾ ਦੇ ਪੰਜਾਬ ਦੇ ਉਪ ਪ੍ਰਧਾਨ ਸੰਜੀਵ ਨਰੂਲਾ ਦੀ ਅਗਵਾਈ ਵਿਚ ਬਰਾਤਾਂ ਦਾ ਸਵਾਗਤ ਕੀਤਾ ਗਿਆ। ਚਾਰ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਕਰਵਾਏ ਗਏ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਅਤੇ ਅਰੋੜਾ ਮਹਾਂਸਭਾ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਪਿੰਟੂ, ਕੌਂਸਲਰ ਪ੍ਰੇਮ ਚੱਕੀ ਵਾਲਾ, ਕੌਂਸਲਰ ਰਾਕੇਸ਼ ਬਜਾਜ ਕਾਲਾ, ਕੌਂਸਲਰ ਗੋਵਰਧਨ ਪੋਪਲੀ, ਕੌਂਸਲਰ ਮਨਜੀਤ ਧੰਮੂ, ਸੁਭਾਸ਼ ਗਰੋਵਰ, ਰਾਕੇਸ਼ ਸਿਤਾਰਾ, ਚਮਨ ਲਾਲ ਗੋਇਲ, ਸੁਰਿੰਦਰ ਕਟਾਰੀਆ, ਗੁਰਸੇਵਕ ਸਿੰਘ ਸੰਨਿਆਸੀ, ਨਰੇਸ਼ ਮਹਿੰਦੀਰੱਤਾ, ਵਰਿੰਦਰ ਕੁਮਾਰ, ਰਜਿੰਦਰ ਛਾਬੜਾ, ਅੰਕੁਰ ਗੋਇਲ, ਸੋਹਣ ਲਾਲ ਸੇਠੀ, ਸੁਸ਼ੀਲ ਮਿੱਠਾ, ਆਰ.ਸੀ.ਚਾਵਲਾ, ਅੰਕੁਰ ਗੋਇਲ, ਗਗਨ ਨੌਹਰੀਆ, ਹਰਸ਼ ਗੋਇਲ, ਹਰਸ਼ ਬਾਂਸਲ, ਮੋਹਿਨੀ ਮਿੱਤਲ, ਦਿਨੇਸ਼ ਬਾਂਸਲ, ਮੰਗਤ ਰਾਏ ਗੋਇਲ, ਅਸ਼ਵਨੀ ਗੁਪਤਾ ਦੇ ਇਲਾਵਾ ਹੋਰਾਂ ਨੇ ਜੋੋਿੜਆਂ ਨੂੰ ਆਸ਼ੀਰਵਾਦ ਪ੍ਰਦਾਨ ਕਰਦਿਆਂ ਕਿਹਾ ਕਿ ਗਰੀਬਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਅਰੋੜਾ ਮਹਾਂਸਭਾ ਦੁਆਰਾ ਆਯੋਜਿਤ ਕੀਤਾ ਗਿਆ ਸਮੂਹਿਕ ਕੰਨਿਆਦਾਨ ਸਮਾਗਮ ਦੇ ਲਈ ਮਹਾਂਸਭਾ ਦੇ ਮੈਂਬਰ ਵਧਾਈ ਦੇ ਪਾਤਰ ਹਨ। ਸੰਜੀਵ ਨਰੂਲਾ ਨੇ ਸਾਰੇ ਮੈਂਬਰਾਂ ਦਾ ਸਮਾਗਮ ਵਿਚ ਪਹੁੰਚਣ ਦੇ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਯੂਥ ਅਰੋੜਾ ਮਹਾਂਸਭਾ ਦੁਆਰਾ ਸਮੇਂ ਸਮੇਂ ਤੇ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ। ਇਸ ਮੌਕੇ ਦਿਨੇਸ਼ ਕਟਾਰੀਆ, ਸੰਜੀਵ ਗਰੋਵਰ, ਹਨੀ ਮੰਗਾ, ਕਮਲ ਕੁਮਾਰ, ਪਿ੍ਰੰਸ ਤਨੇਜਾ ਅੱਪੂ, ਸੰਜੀਵ ਅਰੋੜਾ, ਰੌਸ਼ਨ ਲਾਲ ਪੁਰੀ, ਸਾਹਿਲ ਬਜਾਜ, ਅਨਿਲ ਅਰੋੜਾ, ਸ਼ਿਵ ਟੰਡਨ, ਹਰਪ੍ਰੀਤ ਸਿੰਘ ਸਹਿਗਲ, ਮੋਹਿਤ ਧਵਨ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ