ਪਿ੍ਰਤਪਾਲ ਸਿੰਘ ਨੇ ਸੰਭਾਲਿਆ ਰੋਟਰੀ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਦਾ ਅਹੁਦਾ,ਸਮੂਹ ਮੈਂਬਰਾਂ ਨੇ ਲਿਆ ਸਮਾਜ ਸੇਵੀ ਕਾਰਜਾਂ ਦਾ ਪ੍ਰਣ

ਮੋਗਾ,10 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਸਿਟੀ ਦੇ ਨਵ-ਨਿਯੁਕਤ ਪ੍ਰਧਾਨ ਪਿ੍ਰਤਪਾਲ ਸਿੰਘ ਨੇ ਰੋਟਰੀ ਕਲੱਬ ਮੋਗਾ ਸਿਟੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਵੀ.ਬੀ. ਦੀਕਸ਼ਿਤ ਜਿਲਾ ਗਵਰਨਰ ਨੇ ਪਿ੍ਰਤਪਾਲ ਸਿੰਘ ਨੂੰ ਰੋਟਰੀ ਕਲੱਬ ਮੋਗਾ ਸਿਟੀ ਦੇ ਪ੍ਰਧਾਨ ਦਾ ਅਹੁਦਾ ਸੌਂਪਦੇ ਹੋਏ ਕਿਹਾ ਕਿ ਰੋਟਰੀ ਇਕ ਕਲੱਬ ਦੀ ਤਰਾਂ ਨਹੀਂ, ਬਲਕਿ ਪਰਿਵਾਰ ਦੀ ਤਰਾਂ ਕਾਰਜ ਕਰ ਰਿਹਾ ਹੈ। ਉਨਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੁਨੀਆਂ ਦਾ ਸਭ ਤੋਂ ਵੱਡਾ ਸੰਗਠਨ ਹੈ। ਰੋਟਰੀ 3090 ਦੇ ਅਧੀਨ ਪੰਜਾਬ ਦੇ ਮਾਲਵਾ, ਹਰਿਆਣਾ ਅਤੇ ਰਾਜਸਥਾਨ ਕਲੱਬ ਕਾਰਜ ਕਰ ਰਹੇ ਹਨ। ਰੋਟਰੀ ਕਲੱਬ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ। ਭਾਰਤ ਵਿਚੋਂ ਪੋਲੀਓ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਵਿਚ ਰੋਟਰੀ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਨਵ-ਨਿਯੁਕਤ ਪ੍ਰਧਾਨ ਪਿ੍ਰਤਪਾਲ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਸਮਾਜ ਸੇਵੀ ਕਾਰਜਾਂ ਦੁਆਰਾ ਆਪਣੀ ਅਲੱਗ ਪਹਿਚਾਣ ਰੱਖਦਾ ਹੈ। ਕਲੱਬ ਦੁਆਰਾ ਹਰ ਸਾਲ ਹੀ ਸਮਾਜ ਸੇਵਾ ਦੇ ਕਾਰਜਾਂ ਅਤੇ ਮਾਨਵਤਾ ਦੀ ਭਲਾਈ ਦੇ ਲਈ ਕੀਤੇ ਜਾਣ ਵਾਲੇ ਕਾਰਜ ਇਸੇ ਤਰਾਂ ਹੀ ਜਾਰੀ ਰਹਿਣਗੇ। ਇਸ ਮੌਕੇ ਜਿਲਾ ਗਵਰਧਰ ਰਾਜੀਵ ਮਿੱਤਲ, ਡਾ. ਅਰੁਣ ਗੁਪਤਾ, ਸਕੱਤਰ ਨਰਿੰਦਰ ਅਰੋੜਾ ਟੋਨੀ, ਕੈਸ਼ੀਅਰ ਪੰਮੀ ਬੱਬਰ, ਸੁਸ਼ੀਲ ਗਰਗ, ਮੋਹਿਤ ਸਿੰਗਲਾ, ਰਾਜੀਵ ਸਿੰਗਲਾ ਰੋਮੀ, ਸ਼ਗੂਨ, ਗੁਰਜੀਤ ਸਿੰਘ, ਸੰਜੇ ਗਰਗ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ।