ਆਂਗਣਵਾੜੀ ਵਰਕਰਾਂ ਨੇ ਡੀ.ਸੀ. ਮੋਗਾ ਰਾਹੀਂ ਸਰਕਾਰ ਨੂੰ ਯਾਦ ਪੱਤਰ ਭੇਜਿਆ

ਮੋਗਾ,10 ਜੁਲਾਈ (ਜਸ਼ਨ)-ਅੱਜ ਆਲ ਇੰਡੀਆ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਇਕਾਈ ਮੋਗਾ ਦੀ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਦੁੱਨੇਕੇ, ਗੁਰਚਰਨ ਕੌਰ ਮੋਗਾ, ਬਲਵਿੰਦਰ ਕੌਰ ਖੋਸਾ ਦੀ ਅਗਵਾਈ ਵਿੱਚ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਨਾਂ ਦਾ ਇੱਕ ਚੇਤਾਵਣੀ ਦਿੰਦਾ ਹੋਇਆ ਯਾਦ ਪੱਤਰ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਭੇਜਿਆ। ਇਸ ਯਾਦ ਪੱਤਰ ਵਿੱਚ ਕੈਪਟਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵੀ ਚੇਤੇ ਕਰਵਾਏ ਗਏ ਅਤੇ ਕਿਹਾ ਕਿ ਜੇ ਚੋਣਾਂ ਤੋਂ ਪਹਿਲਾਂ ਮਿਨੀਮਮ ਵੇਜ ਦਾ ਕਾਨੂੰਨ ਲਾਗੂ ਨਾ ਕਰਨਾ ਜ਼ੁਰਮ ਸੀ ਤਾਂ ਕੀ ਹੁਣ ਇਹ ਜ਼ੁਰਮ ਨਹੀਂ ਹੋ ਰਿਹਾ। ਯਾਦ ਪੱਤਰ ਵਿਚ ਉਨ੍ਹਾਂ ਕਿਹਾ ਕਿ 12 ਜੂਨ 2018 ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ  ਪਰ ਮੀਟਿੰਗ ਨਹੀਂ ਕੀਤੀ ਗਈ ਹੁਣ ਇਹ ਸਮਾਂ 17 ਜੁਲਾਈ 2018 ਹੈ। ਜੇ ਹੁਣ ਵੀ ਮੁੱਖ ਮੰਤਰੀ ਨੇ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਪਿੰਡਾਂ, ਸ਼ਹਿਰਾਂ, ਗਲੀਆਂ ਮੁਹੱਲਿਆਂ ਵਿੱਚ ਜਾ ਕੇ ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਝੂਠੇ ਲਾਰਿਆਂ ਦੀ ਵੀਡੀਓ ਲੋਕਾਂ ਨੂੰ ਦਿਖਾਈ ਜਾਵੇਗੀ ਅਤੇ ਕੈਪਟਨ ਸਰਕਾਰ ਦੀ ਪੋਲ ਲੋਕਾਂ ਵਿੱਚ ਖੋਲ੍ਹੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਕੌਰ ਚੁਗਾਵਾਂ, ਸੁਖਜਿੰਦਰ ਕੌਰ ਦੁੱਨੇਕੇ, ਰਾਜਵਿੰਦਰ ਕੌਰ ਜਲਾਲਾਬਾਦ, ਸਰਬਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਰਘੁਦੀਸ਼ ਕੌਰ ਬਾਘਾਪੁਰਾਣਾ, ਬਿਕਰਮਜੀਤ ਬਾਘਾਪੁਰਾਣਾ, ਪਰਮਜੀਤ ਕੌਰ ਚੰਦ ਨਵਾਂ, ਪਰਮਜੀਤ ਕੌਰ ਵਿਰਕ, ਰਜਵੰਤ ਕੌਰ ਘਲੋਟੀ, ਮਨਜੀਤ ਕੌਰ ਕੋਟ ਸਦਰ ਖਾਂ, ਮਨਦੀਪ ਕੌਰ ਕਿਸ਼ਨਪੁਰਾ, ਜਸਵਿੰਦਰ, ਰਜਵੰਤ, ਪੁਸ਼ਪਿੰਦਰ, ਬਲਜੀਤ ਕੌਰ, ਸਿਮਰਜੀਤ ਕੌਰ, ਸੁਖਵਿੰਦਰ ਕੌਰ ਕਪੂਰੇ, ਸੁਖਵਿੰਦਰ ਕੌਰ, ਪ੍ਰੀਤਮ ਕੌਰ ਘੱਲ ਕਲਾਂ ਆਦਿ ਵੀ ਹਾਜ਼ਰ ਸਨ।