ਗੈਂਗਸਟਰ ਦਿਲਪ੍ਰੀਤ ਬਾਬਾ ਗਿ੍ਰਫਤਾਰ,ਪੰਜਾਬ ਪੁਲਿਸ ਨੂੰ ਦਿਲਪ੍ਰੀਤ ਦੀ ਕਾਰ ਵਿੱਚੋਂ ਮਿਲੀ ਨਕਦੀ ਦਾੜ੍ਹੀ ਤੇ ਗੋਲੀ ਸਿੱਕਾ

ਚੰਡੀਗੜ੍ਹ 9 ਜੁਲਾਈ : ਗੈਂਗਸਟਰ ਦਿਲਪੀ੍ਰਤ ਸਿੰਘ ਉਰਫ ਬਾਬਾ ਵਾਸੀ ਪਿੰਡ ਢਾਹਾਂ ਜਿਲਾ ਰੂਪਨਗਰ ਨੂੰ ਅੱਜ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਜਲੰਧਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਚੰਡੀਗ੍ਹ ਦੇ 43 ਬੱਸ ਅੱਡੇ ਨੇੜਿਓਂ ਇੱਕ ਮੁਕਾਬਲੇ ਦੌਰਾਨ ਗਿ੍ਰਫਤਾਰ ਕਰ ਲਿਆ ਜਿਸ ਦੌਰਾਨ ਉਹ ਜ਼ਖਮੀ ਵੀ ਹੋ ਗਿਆ ਅਤੇ ਹੁਣ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਕਰਵਾਇਆ ਗਿਆ ਹੈ।ਇਹ ਖੁਲਾਸਾ ਅੱਜ ਚੰਡੀਗੜ੍ਹ ਵਿੱਚ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਵਰਿੰਦਰ ਪਾਲ ਸਿੰਘ ਏ.ਆਈ.ਜੀ ਐਸ.ਐਸ.ਓ.ਸੀ ਮੋਹਾਲੀ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਜਲੰਧਰ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਪੰਜਾਬ ਵਿੱਚ ਹਤਿਆ ਵਰਗੇ ਸਗੀਨ ਕਰੀਬ 25 ਜੁਰਮਾਂ ਵਿਚ ਲੋੜੀਦੇ ਇਸ ਗੈਂਗਸਟਰ ਦੇ ਚੰਡੀਗੜ ਅਤੇ ਹਰਿਆਣਾ ਦੇ ਨੇੜਲੇ ਇਲਾਕਿਆ ਵਿਚ ਹੋਣ ਦੀ ਪੁਸ਼ਟੀ ਹੋਈ ਸੀ।ਪੱਕੀ ਸੂਚਨਾ ਦੇ ਆਧਾਰ ਉੱਤੇ ਜਲੰਧਰ ਦੇ ਡੀ.ਐਸ.ਪੀ ਮੁਕੇਸ਼ ਕੁਮਾਰ ਅਤੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਪੁਲਿਸ ਪਾਰਟੀ ਨੂੰ ਸਟੇਟ ਸਪੈਸਲ ਓਪਰੇਸ਼ਨ ਸੈਲ ਦੀ ਇੱਕ ਸਾਝੀ ਟੀਮ ਤਿਆਰ ਕੀਤੀ ਗਈ ਜਿਸ ਵਿਚ ਡੀ.ਐਸ.ਪੀ ਤਜਿੰਦਰ ਸਿੰਘ, ਡੀ.ਐਸ.ਪੀ ਰਕੇਸ ਯਾਦਵ, ਇੰਸਪੈਕਟਰ ਗੁਰਚਰਨ ਸਿੰਘ, ਇੰਸਪੈਕਟਰ ਭਪਿੰਦਰ ਸਿੰਘ ਦੀ ਨਿਗਰਾਨੀ ਹੇਠ ਚੰਡੀਗੜ ਦੇ ਸੈਕਟਰ 43 ਬੱਸ ਸਟੈਂਡ ਦੇ ਪਿਛਲੇ ਪਾਸੇ ਦਿਲਪੀ੍ਰਤ ਸਿੰਘ ਉਰਫ ਬਾਬਾ ਮਾਰੂਤੀ ਸਵਿਫਟ ਡਿਜਾਇਰ ਗੱਡੀ ਨੰਬਰ ਐਚ.ਆਰ 04 ਜੀ 0834 ਵਿੱਚ ਆਇਆ। ਉਸ ਨੂੰ ਪੁਲਿਸrt45 ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੇ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਪਾਰਟੀ ਦੀ ਗੱਡੀ ਇਸ ਦੀ ਕਾਰ ਵਿੱਚ ਵੱਜੀ ਤਾਂ ਦਿਲਪੀ੍ਰਤ ਕਾਰ ਵਿੱਚੋਂ ਨਿੱਕਲ ਕੇ ਪੁਲਿਸ ਪਾਰਟੀ ਉੱਤੇ ਫਾਇਰ ਕਰਦਾ ਹੋਇਆ ਭੱਜਣ ਲੱਗਾ ਜਿਸ ਦੇ ਜਵਾਬੀ ਫਾਇਰ ਕਰਨ ’ਤੇ ਦਿਲਪੀ੍ਰਤ ਸਿੰਘ ਜਖ਼ਮੀ ਹੋ ਗਿਆ। ਪੁਲਿਸ ਟੀਮ ਨੇ ਉਸ ਨੂੰ ਜਖ਼ਮੀ ਹਾਲਤ ਵਿਚ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਕਰਵਾਇਆ।ਉਨਾਂ ਦੱਸਿਆ ਕਿ ਮੌਕੇ ਤੋਂ ਉਸ ਦੀ ਗੱਡੀ ਅਤੇ ਇਸ ਦੁਆਰਾ ਇਸਤੇਮਾਲ ਕੀਤਾ ਹੋਇਆ ਅਸਲਾ ਜਿਸ ਵਿੱਚ ਇੱਕ ਪਿਸਟਲ 30 ਬੋਰ ਲੋਡਿਡ ਸਮੇਤ ਕਾਰਤੂਸ, ਇੱਕ 30 ਬੋਰ ਰਾਈਫਲ ਅਤੇ 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇੱਕ ਬੈਲਟ ਕਾਰਤੂਸਾਂ ਵਾਲੀ, ਇੱਕ ਨਕਲੀ ਦਾੜੀ-ਮੁੱਛਾਂ, ਦੋ ਜਾਅਲੀ ਨੰਬਰ ਪਲੇਟਾਂ, ਤਿੰਨ ਹਾਕੀਆਂ, ਇੱਕ ਰਾਡ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਤੋ ਇਹ ਗੱਲ ਸਾਹਮਣੇ ਆਈ ਕਿ ਦਿਲਪੀ੍ਰਤ ਬਾਬਾ ਨੇ ਆਪਣੀ ਠਾਹਰ ਬਾਹਰਲੀ ਸਟੇਟਾਂ ਤੋਂ ਇਲਾਵਾ ਪੰਜਾਬ ਵਿਚ ਰੁਪਿੰਦਰ ਕੌਰ ਵਾਸੀ ਚੰਡਗੜ੍ਹ ਅਤੇ ਹਰਪੀ੍ਰਤ ਕੌਰ  ਵਾਸੀ  ਨਵਾਂਸਹਿਰ, ਜੋ ਕਿ ਦੋਵੇਂ ਭੈਣਾਂ ਹਨ, ਪਾਸ ਬਣਾਈ ਹੋਈ ਹੈ ਅਤੇ ਇਸ ਭਗੌੜੇ ਨੂੰ ਆਪਣੇ ਪਾਸ ਪਨਾਹ ਦਿੱਤੀ ਹੋਈ ਹੈ। ਦਿਲਪੀ੍ਰਤ ਸਿੰਘ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਹੋਰ ਨਸ਼ੀਲੇ ਪਦਾਰਥ ਆਦਿ ਇਹਨਾਂ ਦੇ ਘਰਾਂ ਦੇ ਵਿਚ ਹੀ ਰੱਖ ਕੇ ਆਪਣਾ ਨੈਟਵਰਕ ਚਲਾ ਰਿਹਾ ਹੈ।ਉਨਾਂ ਦੱਸਿਆ ਕਿ ਇਨਾਂ ਪੁਖਤਾ ਸਬੂਤਾਂ ਅਤੇ ਬਰਾਮਦਗੀਆਂ ਦੇ ਆਧਾਰ ਉੱਤੇ ਇਹਨਾਂ ਸਾਰਿਆਂ ਦੇ ਖਿਲਾਫ ਐਫ.ਆਈ.ਆਰ ਨੰਬਰ 03, ਮਿਤੀ 09-07-2018 ਨੂੰ ਐਨ.ਡੀ.ਪੀ.ਐਸ ਐਕਟ ਦੀ ਧਾਰਾ 22, ਅਸਲਾ ਕਾਨੂੰਨ ਦੀ ਧਾਰਾ 25, 54, 59 ਅਤੇ ਆਈ.ਪੀ.ਸੀ ਦੀ ਧਾਰਾ 212, 216 ਤਹਿਤ ਥਾਣਾ ਐਸ.ਐਸ.ਓ.ਸੀ ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਪੁਲਿਸ ਪਾਰਟੀ ਨੇ ਮੌਕੇ ’ਤੇ ਨਵਾਂ ਸਹਿਰ ਵਿਖੇ ਰੇਡ ਕਰਕੇ ਇੱਕ ਬੋਰ ਪੰਪ ਐਕਸ਼ਨ ਰਾਈਫਲ, ਇੱਕ ਪਿਸਟਲ ਸਮੇਤ 40 ਕਾਰਤੂਸ, ਇੱਕ ਕਿਲੋ ਹੈਰੋਇਨ, ਇੱਕ ਇਲੈਕਟਰਾਨਿਕ ਕੰਡਾ ਅਤੇ ਫੋਨ ਬਰਾਮਦ ਕੀਤੇ ਹਨ।ਉਨਾਂ ਕਿਹਾ ਕਿ ਦਿਲਪ੍ਰੀਤ ਬਾਬਾ ਚੰਡੀਗੜ੍ਹ ਵਿੱਚ ਹੀ ਪਿਛਲੇ ਦੋ ਸਾਲਾਂ ਤੋਂ ਸੈਕਟਰ 38 ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਹਦੂਦ ਵਿੱਚ ਹੋਣ ਕਾਰਨ ਉਨ੍ਹਾਂ ਚੰਡੀਗੜ੍ਹ ਪੁਲਿਸ ਤੋਂ ਸਹਿਯੋਗ ਵੀ ਲਿਆ ਸੀ। ਉਨਾਂ ਇਹ ਵੀ ਦੱਸਿਆ ਕਿ ਅਜੇ ਦਿਲਪ੍ਰੀਤ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਹਾਲੇ ਉਹ ਇਲਾਜ ਅਧੀਨ ਹੈ।