ਬਰਗਾੜੀ ਮੋਰਚੇ ’ਚ ਪੁੱਜੇ ਕੈਬਨਿਟ ਮੰਤਰੀ ਬਾਜਵਾ ਨੇ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ,ਪੂਰਨ ਰੂਪ ’ਚ ਮੰਗਾਂ ਮੰਨੇ ਜਾਣ ਤੱਕ ਮੋਰਚਾ ਜਾਰੀ ਰਹੇਗਾ : ਜੱਥੇਦਾਰ ਮੰਡ

ਬਰਗਾੜੀ,8 ਜੁਲਾਈ (ਸਤਨਾਮ ਬੁਰਜਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) -ਬਰਗਾੜੀ ਮੋਰਚੇ ਦੇ 38ਵੇਂ ਦਿਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਦੂਰ ਦੁਰਾਡੇ ਤੋਂ ਸੰਤ ਸਮਾਜ, ਸਿੱਖ ਸੰਪਰਦਾਵਾਂ, ਟਕਸਾਲਾਂ, ਸਿੱਖ ਸੰਸਥਾਵਾਂ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਨੌਜਵਾਨ ਯੂਥ ਕਲੱਬਾਂ, ਗੁਰਦੁਅਰਾ ਕਮੇਟੀਆਂ ਸਮੇਤ ਸਮੁੱਚੀਆਂ ਸਿੱਖ ਸੰਗਤਾਂ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੀਆਂ ਹਨ। ਬਰਗਾੜੀ ਮੋਰਚੇ ਦੀਆਂ ਮੰਗਾਂ ਵਾਲੇ ਬੈਨਰ, ਤਖਤੀਆਂ ਅਤੇ ਕੇਸਰੀ ਝੰਡੇ ਹੱਥਾਂ ’ਚ ਫੜ ਮੋਟਰ-ਸਾਈਕਲਾਂ, ਕਾਰਾਂ, ਜੀਪਾਂ, ਬੱਸਾਂ, ਟਰੱਕਾਂ ਅਤੇ ਟਰੈਕਟਰ-ਟਰਾਲੀਆਂ ਆਦਿ ਸਾਧਨਾਂ ਰਾਹੀਂ ਵੱਡੇ-ਵੱਡੇ ਕਾਫਲੇ ਬਰਗਾੜੀ ਮੋਰਚੇ ’ਚ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ’ਚ ਰੋਜਾਨਾ ਹੀ ਇਕੱਠ ਵੱਧ ਰਿਹਾ ਹੈ। ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਦੂਜੀ ਵਾਰ ਬਰਗਾੜੀ ਮੋਰਚੇ ਵਿਚ ਪਹੁੰਚ ਕੇ ਸਿੰਘ ਸਾਹਿਬ ਦੇ ਨਾਲ ਮੋਰਚੇ ਵਿੱਚ ਬੈਠ ਕੇ ਭਾਈ ਮੰਡ ਅਤੇ ਕਮੇਟੀ ਨੂੰ ਮੰਗਾਂ ਮੰਨਣ ਦਾ ਵਿਸ਼ਵਾਸ ਦਿਵਾਇਆ। ਇਸ ਸਬੰਧੀ ਗੱਲ ਕਰਦਿਆਂ ਸਿੰਘ ਸਹਿਬ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦਾ ਮੋਰਚੇ ਵਿੱਚ ਆਉਣ ’ਤੇ ਸੁਆਗਤ ਹੈ।  ਉਹਨਾਂ ਨੇ ਮੰਗਾਂ ਮੰਨਣ ਦਾ ਭਰੋਸਾ ਵੀ ਦਿਵਾਇਆ ਹੈ, ਪਰ ਜਿੰਨੀ ਦੇਰ ਤਿੰਨੇ ਮੰਗਾਂ ਪੂਰਨ ਰੂਪ ਵਿਚ ਮੰਗਾਂ ਮੰਨ ਨਹੀ ਲਈਆਂ ਜਾਂਦੀਆਂ, ਓਨੀ ਦੇਰ ਮੋਰਚਾ ਜਾਰੀ ਰਹੇਗਾ। ਉਹਨਾਂ ਸਿੱਖ ਕੌਮ ਦੇ ਇਕੱਠੀ ਹੋਣ ’ਤੇ ਤਸੱਲੀ ਪਰਗਟ ਕਰਦਿਆਂ ਕਿਹਾ ਕਿ ਹੁਣ ਸਿੱਖ ਕੌਮ ਇੱਕ ਮੰਚ ’ਤੇ ਇਕੱਠੀ ਹੋ ਰਹੀ ਹੈ, ਇਸ ਲਈ ਹੁਣ ਸਰਕਾਰ ਨੂੰ ਮੰਗਾਂ ਮੰਨਣੀਆਂ ਹੀ ਪੈਣਗੀਆਂ। ਅਫਗਾਨਸਤਾਨ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਪ੍ਰਾਰੰਭ ਕਰਵਾਏ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਦੇਖ-ਰੇਖ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਕਰ ਰਹੇ ਹਨ। ਆਈਆਂ ਸੰਗਤਾਂ ਦਾ ਧੰਨਵਾਦ ਤਖਤ ਸ੍ਰੀ ਦਮਦਮਾ ਸਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ। ਸਟੇਜ ਦੀ ਜਿੰਮੇਵਾਰੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ ਜੀਰਾ ਅਤੇ ਜਸਵਿੰਦਰ ਸਿੰਘ ਸਾਹੋਕੇ ਨੇ ਨਿਭਾਈ। ਇਸ ਮੋਰਚੇ ’ਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜੁਨਾਈਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਜਤਿੰਦਰ ਸਿੰਘ ਈਸ਼ੜੂ, ਅਕਾਲੀ ਦਲ 1920  ਦੇ ਬੂਟਾ ਸਿੰਘ ਰਣਸ਼ੀਂਹਕੇ, ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਦਲ ਖਾਲਸਾ ਦੇ ਭਾਈ ਜਸਵੀਰ ਸਿੰਘ ਖੰਡੂਰ, ਸੁਰਿੰਦਰ ਸਿੰਘ ਨਥਾਣਾ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਬਾਬਾ ਚਮਕੌਰ ਸਿੰਘ ਭਾਈਰੂਪਾ, ਗੁਰਜੰਟ ਸਿੰਘ ਕੱਟੂ, ਸੁਖਵਿੰਦਰ ਸਿੰਘ ਸਤਿਕਾਰ ਕਮੇਟੀ ਹਰਿਆਣਾ, ਅਜੀਤ ਸਿੰਘ ਦਮਦਮੀ ਟਕਸਾਲ, ਬਾਬਾ ਮੋਹਨ ਦਾਲ ਉਦਾਸੀ ਡੇਰਾ ਬਰਗਾੜੀ, ਨਿਸ਼ਾਨ ਸਿਘ ਮਹਿਮਾ, ਦਵਿੰਦਰ ਸਿੰਘ ਬੈਲਜੀਅਮ ਲੁਧਿਆਣਾ, ਬਲਕਰਨ ਸਿੰਘ ਮੰਡ, ਮਨਵੀਰ ਸਿੰਘ ਮੰਡ, ਗੁਰਸੇਵਕ ਸਿੰਘ ਜਵਾਹਰਕੇ, ਸਰਪੰਚ ਰਜਿੰਦਰ ਸਿੰਘ ਜਵਾਹਰਕੇ, ਬਾਬਾ ਪਰਦੀਪ ਸਿੰਘ ਚਾਂਦਪੁਰਾ, ਬਹਾਦੁਰ ਸਿੰਘ ਬੁੱਟਰ ਕਲਾਂ, ਬੀਬੀ ਸਿਮਰਜੀਤ ਕੌਰ, ਸੁਖਚੈਨ ਸਿੰਘ ਅਤਲਾ ਅਤੇ ਬੀਬੀ ਸੁਖਜੀਤ ਕੌਰ ਅਤਲਾ, ਜੋਗਿੰਦਰ ਸਿੰਘ ਬੋਹਾ, ਬਾਬਾ ਜਗਦੇਵ ਸਿੰਘ ਨਿਹੰਗ, ਬਾਬਾ ਨਾਜਰ ਸਿੰਘ ਅਤਲਾ ਕਲਾਂ, ਕੁਲਵੰਤ ਸਿੰਘ ਮਾਹਮਦਪੁਰ, ਰਣਜੀਤ ਸਿੰਘ ਸੰਘੇੜਾ, ਮਹਿੰਦਰ ਸਿੰਘ ਮੈਂਬਰ, ਗੁਰਦੁਆਰਾ ਪ੍ਰਧਾਨ ਜਰਨੈਲ ਸਿੰਘ, ਚਮਕੌਰ ਸਿੰਘ ਚੱਕ ਭਾਈਕਾ, ਭਾਈ ਮੋਹਕਮ ਸਿੰਘ ਚੱਬਾ, ਵਜੀਰ ਸਿੰਘ ਮਤਨ ਕਿਸ਼ਨਪੁਰਾ ਕਲਾਂ, ਗੁਰਮੀਤ ਸਿੰਘ ਸ਼ੂਕਾ, ਸਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਸੁਖਪਾਲ ਸਿੰਘ ਗੋਨੇਆਣਾ, ਪਿੰਡ ਬਾਬਾ ਅਜੀਤ ਸਿੰਘ ਨਗਰ ਬਰਨਾਲਾ ਤੋਂ ਚਰਨ ਸਿੰਘ ਹਰਜੀਤ ਸਿੰਘ ਬਲਵਿੰਦਰ ਸਿੰਘ ਮਾਣਕੀ, ਭੋਲਾ ਸਿੰਘ ਝਲੂਰ, ਸੋਨੀ ਝਲੂਰ, ਕੁਲਦੀਪ ਸਿੰਘ, ਜਥੇਦਾਰਨੀ ਸੁਖਵੰਤ ਸਿੰਘ, ਕਰਮਜੀਤ ਕੌਰ, ਬਲਜੀਤ ਕੌਰ, ਅਮਰਜੀਤ ਸਿੰਘ ਬਬਲਾ, ਜਸਵੀਰ ਸਿੰਘ ਸੀਰਾ, ਮਿਸਤਰੀ ਬਲਵੀਰ ਸਿੰਘ, ਪ੍ਰਧਾਨ ਬਲਵੰਤ ਸਿੰਘ, ਅਮਰ ਸਿੰਘ ਮੁੱਲਾਪੁਰ, ਜਸਪਿੰਦਰ ਸਿੰਘ ਡੱਲੇਵਾਲ, ਗੁਰਬਾਜ ਸਿੰਘ ਗੁਰਮੱਤ ਲਹਿਰ ਦਾਦੂਵਾਲ, ਨੀਲਾ ਸਿੰਘ ਮੁੱਖ ਸੇਵਾਦਾਰ, ਮਨਜਿੰਦਰ ਸਿੰਗ ਮੰਨਾ, ਮਨਪ੍ਰੀਤ ਸਿੰਘ ਭੀਖੀਵਿੰਡ, ਹਰਪ੍ਰੀਤ ਸਿੰਘ ਭਿੱਖੀਵਿੰਡ, ਸੱਜਣ ਸਿੰਘ ਪੱਟੀ, ਅਮਿ੍ਰਤਪਾਲ ਸਿੰਘ ਰਾਗੀ, ਡਾ. ਭੋਲਾ ਸਿੰਅਗ, ਬਲੱਬ ਸਿੰਘ ਖੋਖਰ, ਬਲਵਿੰਦਰ ਸਿੰਘ ਮੰਡੇਰ, ਗੁਰਚਰਨ ਸਿੰਘ ਕੋਟਲੀ, ਸੁਖਜੀਤ ਸਿੰਘ ਹੈਪੀ, ਜਗਤਾਰ ਸਿੰਘ ਜਵਾਹਰਕੇ, ਹਰਫੂਲ ਸਿੰਘ ਬਠਿੰਡਾ, ਗਿਆਨ ਸਿੰਘ ਬੁਢਲਾਡਾ, ਗੋਰਾ ਝੱਖੜਵਾਲ, ਸੱਜਣ ਸਿੰਘ ਪੱਖੀ, ਪਾਲ ਸਿੰਘ ਫਰਾਂਸ, ਰਜਿੰਦਰ ਸਿੰਘ ਰਾਜਾ, ਮੋਹਕਮ ਸਿੰਘ ਹਰਿਆਣਾ, ਬਲਵਿੰਦਰ ਸਿੰਘ ਦਿਆਲਪੁਰਾ ਭਾਈਕਾ, ਬਾਬਾ ਜਗਦੇਵ ਸਿੰਘ ਮਾਨਸਾ, ਹਰਪਾਲ ਸਿੰਘ ਚੱਕ ਅਤਰ ਸਿੰਘਵਾਲਾ, ਕੁਲਦੀਪ ਸਿੰਘ ਪ੍ਰਧਾਨ ਕਰਮਚਾਰੀ ਯੂਨੀਅਨ ਬਠਿੰਡਾ, ਗਿਆਨੀ ਕੁਲਵਿੰਦਰ ਸਿੰਘ ਮਹਿਤਾ, ਭਾਈ ਹਰਦਿਆਲ ਸਿੰਘ ਭਿੰਡਰ ਲੰਗਰਾਂ ਵਾਲੇ, ਮਾ. ਕਰਨੈਲ ਸਿੰਘ ਨਾਰੀਕੇ, ਅਵਤਾਰ ਸਿਅਮਘ ਖੱਖ, ਭਿੰਦਾ ਸੇਠ, ਹਰਵੰਸ ਸਿੰਘ ਖਿਆਲੀ ਵਾਲਾ, ਹਰਨੇਕ ਸਿੰਘ, ਨਰਿੰਦਰ ਸਿੰਘ ਜੈਤੋ ਆਸੇਰੇਲੀਆ, ਸਤਨਾਮ ਸਿੰਘ ਮੁੱਦਕੀ, ਪਰਵਿੰਦਰ ਸਿੰਘ ਕਰੜਵਾਲਾ, ਕਿਰਨਜੀਤ ਕੌਰ ਕਰੜਵਾਲਾ ਰਾਜਸਥਾਨ, ਗ੍ਰੰਥੀ ਗੁਰਮੇਲ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਬੰਗਾਂ ਆਦਿ ਤੋਂ ਇਲਾਵਾ ਹਰਿ ਰਾਏਪੁਰ ਸਾਹਿਬ, ਹੰਢਿਆਇਆ, ਮਾਸੀ ਬਰਾਰਾ, ਸੁਲਹਾਨੀ, ਕਾਲੀਏ ਵਾਲਾ, ਕਰਮਿੱਤੀ, ਹਰਾਜ, ਲੱਲੇ ਤੂਬੜਭੱਨ, ਗੋਨੇਆਣਾ ਖੁਰਦ, ਬਲਾਹੜ, ਗੋਨੇਆਣਾ ਕਲਾਂ, ਭੋਖੜਾ, ਵਾਂਦਰ, ਗੋਂਦਾਰਾ ਅਤੇ ਬਹਿਬਲ ਆਦਿ ਪਿੰਡਾਂ ਤੋਂ ਸੰਗਤਾਂ ਦੇ ਜਥੇ ਪੈਦਲ ਚੱਲ ਕੇ ਮੋਰਚੇ ਵਿੱਚ ਪਹੁੰਚੇ।ਮੋਰਚੇ ’ਚ ਠੰਡੇ ਮਿੱਠੇ ਜਲ ਦੀ ਛਬੀਲ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਨਿਰੰਤਰ ਲਾਈ ਜਾ ਰਹੀ ਹੈ।