‘ਦਵਾਈਆਂ ਸਬੰਧੀ ਜਾਣਕਾਰੀ ਤੇ ਨਿਰੀਖਣ ਪ੍ਰਣਾਲੀ ’ ਤੇ ਅਧਾਰਿਤ ਮੋਬਾਇਲ ਐਪਲੀਕੇਸ਼ਨ ਦੀ ਕੀਤੀ ਸ਼ੁਰੂਆਤ,ਸਿਰਫ ਬਟਨ ਦਬਾਉਣ ਨਾਲ ਹੀ ਮਿਲ ਸਕੇਗੀ ਸਬੰਧਤ ਖੇਤਰ ਵਿੱਚ ਮੁਹੱਈਆ ਦਵਾਈਆਂ ਦੀ ਜਾਣਕਾਰੀ

ਚੰਡੀਗੜ, 8 ਜੁਲਾਈ :(ਪੱਤਰ ਪਰੇਰਕ)-ਸੂਬੇ ਵਿੱਚ ਦਵਾਈਆਂ ਦੀਆਂ ਦੀ ਦੁਕਾਨਾਂ ਦੀ ਗੁਣਵੱਤਾ ਤੇ ਉੱਚ ਪੱਧਰੇ ਪੈਮਾਨਿਆਂ ਨੂੰ ਯਕੀਨੀ ਬਨਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸੀ-ਡੈਕ ਮੋਹਾਲੀ ਦੀ ਤਕਨੀਕੀ ਸਹਾਇਤਾ ਨਾਲ ‘ਦਵਾਈਆਂ ਸਬੰਧੀ ਜਾਣਕਾਰੀ ਤੇ ਨਿਰੀਖਣ ਪ੍ਰਣਾਲੀ ’ ਤੇ ਅਧਾਰਿਤ ਇੱਕ ਵੈੱਬ ਐਪਲੀਕੇਸ਼ਨ ਤੇ ਮੋਬਾਇਲ ਐਪਲੀਕੇਸ਼ਨ ਦਾ ਆਗਾਜ਼ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਸੂਬੇ ਦੀ ਆਮ ਜਨਤਾ ਨੂੰ ਸਬੰਧਤ ਖੇਤਰ ਵਿੱਚ ਮੁਹੱਈਆ ਦਵਾਈਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਅਤੇ ਦਵਾਈਆਂ ਵੇਚਣ ਵਾਲਿਆਂ ‘ਤੇ ਪੈਣੀ ਅੱਖ ਰੱਖਣ ਲਈ ਫੂਡ ਐਂਡ ਡਰੱਗ ਐਡਮਿਨਸਟਰੇਸ਼ਨ(ਐਫ.ਡੀ.ਏ) ਵੱਲੋਂ ਇੱਕ ਵੈੱਬ ਐਪ ਤਿਆਰ ਕੀਤੀ ਗਈ ਹੈ। ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਇਸ ਐਪ ਨੂੰ ਪਾਇਲਟ ਪ੍ਰੋਜੈਕਟ ਵਜੋਂ ਜ਼ਿਲਾ ਮੋਹਾਲੀ (ਐਸ.ਏ.ਐਸ ਨਗਰ) ਤੋਂ ਸ਼ੁਰੂ ਕੀਤਾ ਜਾਵੇਗਾ।ਸ੍ਰੀ ਮਹਿੰਦਰਾ ਨੇ ਦੱਸਿਆ ਕਿ  'patienthelpdesk.gov.in'  ਨਾਮੀ ਇਸ ਵੈੱਬ ਐਪਲੀਕੇਸ਼ਨ ਵਿੱਚ ਸਬੰਧਤ ਖੇਤਰ ਦੀਆਂ ਪ੍ਰਮਾਣਿਤ ਦਵਾਈਆਂ ਦੀ ਦੁਕਾਨਾਂ ਤੇ ਇਨਾਂ ਦੁਕਾਨਾਂ ‘ਤੇ ਮੁਹੱਈਆ ਦਵਾਈਆਂ ਦੇ ਸਟਾਕ ਸਬੰਧੀ ਜਾਣਕਾਰੀ ਵਰਗੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ। ਹੁਣ ਕੋਈ ਵੀ ਗੂਗਲ ਪਲੇਅ ਸਟੋਰ ‘ਤੇ ਮੋਜੂਦ ਐਡਰਾਇਡ ਐਪ ਵਿੱਚ ਜਾ ਕੇ ‘ ਪੀਬੀ ਕੈਮਿਸਟ ’ ਤਹਿਤ ਲਾਗਿਨ ਕਰ ਸਕਦਾ ਹੈ ਅਤੇ ਮਹਿਜ਼ ਇੱਕ ਬਟਨ ਦਬਾਉਣ (ਬਟਨ ਕਲਿੱਕ) ਨਾਲ ਡਾਕਟਰ ਦੀ ਸੁਝਾਈ ਦਵਾਈ ਸਬੰਧੀ ਸਾਰੀ ਜਾਣਕਾਰੀ ਉਸ ਸਬੰਧਤ ਖੇਤਰ ਦੀਆਂ ਪ੍ਰਮਾਣਿਤ ਦਵਾਈਆਂ ਦੀਆਂ ਦੁਕਾਨਾਂ ਤੋਂ ਬੜੇ ਹੀ ਸਰਲ ਤਰੀਕੇ ਨਾਲ ਹਾਸਲ ਕਰ ਸਕਦਾ ਹੈ। ਇਸ ਐਪਲੀਕੇਸ਼ਨ ਦੇ ਸ਼ੁਰੂ ਹੋਣ ਨਾਲ ਜਿੱਥੇ ਦੁਕਾਨਦਾਰਾਂ ਵੱਲੋਂ  ਖ਼ਰੀਦੀਆਂ  ਅਤੇ ਵੇਚੀਆਂ ਦਵਾਈਆਂ ਸਬੰਧੀ ਪਾਰਦਰਸ਼ਿਤਾ ਲਿਆਂਦੀ  ਜਾ ਸਕੇਗੀ ਉੱਥੇ ਹੀ ਜਨਤਾ ਦਾ ਦਵਾਈਆਂ ਦੀ ਗੁਣਵੱਤਾ ਨੂੰ ਲੈਕੇ ਭਰੋਸਾ ਵੀ ਵਧੇਗਾ। ਇਸ ਮੌਕੇ ਸ੍ਰੀ ਸਤੀਸ਼ ਚੰਦਰਾ, ਵਧੀਕ ਮੁੱਖ ਸਕੱਤਰ (ਸਿਹਤ), ਵਰੁਨ ਰੂਜਮ, ਕਮਿਸ਼ਨਰ , ਫੂਡ ਐਂਡ ਡਰੱਗ ਐਡਮਿਨਸਟਰੇਸ਼ਨ, ਸ੍ਰੀ ਪ੍ਰਦੀਪ ਕੁਮਾਰ , ਜੁਆਇੰਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟਰੇਸ਼ਨ, ਡਾ. ਸੁਨੀਤ ਮਦਾਨ, ਜੁਆਇੰਟ ਡਾਇਰੈਕਟਰ, ਸੀ-ਡੈਕ ਮੋਹਾਲੀ  ਅਤੇ ਐਫ.ਡੀ.ਏ. ਤੇ ਸੀ-ਡੈਕ ਮੋਹਾਲੀ  ਦੇ ਕਰਮਚਾਰੀ ਵੀ ਮੌਜੂਦ ਸਨ।